ਸੁਵਿਧਾ ਕੇਂਦਰ

From Wikipedia, the free encyclopedia

Remove ads

ਸੁਵਿਧਾ ਕੇਂਦਰ ਸਰਕਾਰੀ ਦਫਤਰ/ਸਥਾਨ ਹੁੰਦਾ ਹੈ, ਜਿੱਥੋਂ ਲੋਕ ਸਰਕਾਰੀ ਸੁਵਿਧਾਵਾਂ ਦਾ ਲਾਭ ਲੈ ਸਕਦੇ ਹਨ।[1] ਇਹ ਸਿਸਟਮ ਨੈਂਸ਼ਨਲ ਇਨਫਰਮੈਟਿਕ ਸੈਂਟਰ ਦੁਆਰਾ ਨਾਗਰਿਕਾਂ ਦੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਹਰ ਰਾਜ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਇਸ ਨੂੰ ਅਪਣਾ ਰਿਹਾ ਹੈ। ਸਭ ਤੋਂ ਪਹਿਲਾ ਸੁਵਿਧਾ ਕੇਂਦਰ ਡੀ ਸੀ ਦਫਤਰ ਵਿੱਚ ਲਗਾਏ ਗਏ ਸਨ ਪ੍ਰੰਤੁ ਇਹਨਾਂ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖਤੇ ਹੋਏ ਇਹਨਾਂ ਨੂੰ ਹਰ ਆਫ਼ਿਸ ਵਿੱਚ ਆਪਣਾਇਆ ਜਾ ਰਿਹਾ ਹੈ।

ਸੁਵਿਧਾ ਕੇਂਦਰ ਤੇ ਹੇਠ ਲਿਖਿਤ ਸੇਵਾਵਾਂ ਉਪਲਬਧ ਹਨ।
  1. ਸੇਵਾ ਪ੍ਰਦਾਨ ਕਰਨ ਲਈ ਇੱਕ ਨਿਸ਼ਚਿਤ ਮਿਤੀ ਮਿਥੀ ਜਾਂਦੀ ਹੈ।
  2. ਜ਼ਿਲ੍ਹਾ ਕੁਲੈਕਟਰ ਦੁਆਰਾ ਦੇਰੀ ਹੋਏ ਕੇਸਾਂ ਦਾ ਨਰੀਖਣ ਕੀਤਾ ਜਾਂਦਾ ਹੈ।
  3. ਇਕੋ ਜਗ੍ਹਾ ਤੇ ਸੇਵਾਵਾਂ ਪ੍ਰਦਾਨ ਕਰਨਾ।
  4. ਆਰਜੀਆਂ ਦਾ ਮੋਕੇ ਤੇ ਹੀ ਨਰੀਖਣ ਕੀਤਾ ਜਾਂਦਾ ਹੈ ਤਾਂ ਕਿ ਨਾਗਰਿਕਾਂ ਨੂੰ ਬਾਰ ਬਾਰ ਨਾ ਆਉਂਣਾ ਪਵੇ। ਸਾਰੇ ਦਸਤਾਵੇਜ਼ ਜੋ ਨਾਲ ਲਗਣੇ ਹਨ ਉਹਨਾਂ ਦਾ ਨਿਰੀਖਣ ਕੀਤਾ ਜਾਂਦਾ ਹੈ।
  5. ਫੋਟੋ ਨੂੰ ਮੌਕੇ ਤੇ ਹੀ ਖਿੱਚ ਲਿਆ ਜਾਂਦਾ ਹੈ ਇਸ ਤਰ੍ਹਾਂ ਨਾਗਰਿਕ ਦੇ ਸਮੇਂ ਅਤੇ ਪੈਸੇ ਦਿ ਬਚਤ ਹੁੰਦੀ ਹੈ।
  6. ਜਿੰਨੇ ਵੀ ਪੈਸੇ ਜਮਾਂ ਕਰਵਾਉਣੇ ਹਨ ਉਸੇ ਸੈਂਟਰ ਤੇ ਜਮਾਂ ਹੋ ਜਾਂਦੇ ਹਨ। ਨਾਗਰਿਕ ਨੂੰ ਬੈਂਕ ਜਾਣਾ ਦੀ ਜਰੂਰਤ ਨਹੀਂ ਪੈਂਦੀ।
  7. ਜੋ ਵੀ ਨਵੀਂ ਸਕੀਮ ਜਾਂ ਤਰੀਕਾ ਹੈ ਉਸ ਦੀ ਜਾਣਕਾਰੀ ਮੌਕੇ ਤੇ ਨਾਲ ਦੇ ਨਾਲ ਹੀ ਉਪਲਬਤ ਹੋ ਜਾਂਦੀ ਹੈ।
  8. ਸਾਰਿਆ ਅਰਜੀਆਂ ਦੇ ਫਾਰਮ ਕਾਊਂਟਰ ਤੇ ਹੀ ਉਪਲਬਤ ਹੁੰਦੇ ਹਨ।
  9. ਸਾਰੇ ਸੁਵਿਧਾ ਕੇਂਦਰਾਂ ਨੂੰ ਆਪਿਸ ਵਿੱਚ ਲਿੰਕ ਕਰਕੇ ਇਨਫਰਮੇਸ਼ਨ ਐਕਸਚੇਜ਼ ਕੀਤੀ ਜਾਣੀ ਸੰਭਵ ਹੈ।
  10. ਤੁਰੰਤ ਹੀ ਸਾਰੀਆਂ ਸੇਵਾਵਾਂ ਕਰਨ ਦੀ ਸੁਵਿਧਾ ਕਰਨ ਦਾ ਹੱਲ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads