ਸੁਸ਼ਾਂਤ ਦਿਵਗੀਕਰ

From Wikipedia, the free encyclopedia

ਸੁਸ਼ਾਂਤ ਦਿਵਗੀਕਰ
Remove ads

ਸੁਸ਼ਾਂਤ ਦਿਵਗੀਕਾਰ ਇੱਕ ਭਾਰਤੀ ਮਾਡਲ, ਅਦਾਕਾਰ, ਕਲਾਕਾਰ, ਗਾਇਕ ਅਤੇ ਵਿਡੀਓ ਜੌਕੀ ਹੈ, ਜਿਸ ਨੂੰ ਟੈਲੀਵਿਜ਼ਨ ਸ਼ੋਅ ਅਤੇ ਫ਼ਿਲਮਾਂ ਵਿੱਚ ਵੇਖਿਆ ਜਾ ਸਕਦਾ ਹੈ। ਜੁਲਾਈ 2012 ਵਿੱਚ ਉਸ ਨੇ ਮਿਸਟਰ ਗੇ ਇੰਡੀਆ 2014 ਦਾ ਤਾਜ ਹਾਸਿਲ ਕੀਤਾ। ਉਸ ਨੇ ਮਿਸਟਰ ਗੇ ਵਿਸ਼ਵ 2014 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[1][2] ਮਿਸਟਰ ਗੇ ਵਿਸ਼ਵ 2014 ਦੌਰਾਨ ਉਸਨੇ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ, ਪਰ ਉਸ ਨੂੰ ਰਿਐਲਟੀ ਸ਼ੋਅ ਬਿਗ ਬੌਸ- 8 ਵਿੱਚ ਪ੍ਰਤਿਯੋਗੀ ਵਜੋਂ ਹਿੱਸਾ ਲੈਣ ਕਰਕੇ ਜਾਣਿਆ ਜਾਂਦਾ ਹੈ।[3]

ਵਿਸ਼ੇਸ਼ ਤੱਥ ਸੁਸ਼ਾਂਤ ਦਿਵਗੀਕਰ, ਜਨਮ ...
Remove ads

ਮੁੱਢਲਾ ਜੀਵਨ

ਸੁਸ਼ਾਂਤ ਦਾ ਜਨਮ ਗੋਅਨ ਕੋਂਕਣੀ ਤੋਂ ਆਏ ਮਾਤਾ-ਪਿਤਾ ਪ੍ਰਦੀਪ ਦਿਵਗੀਕਰ ਅਤੇ ਭਾਰਤੀ ਦਿਵਗੀਕਰ ਦੇ ਘਰ ਬਾਂਦਰਾ, ਮੁੰਬਈ ਵਿੱਚ ਹੋਇਆ। ਉਸਦੇ ਪਿਤਾ ਜੀ.ਐਮ.ਏ.ਏ.ਏ. ਦੇ ਜਨਰਲ ਸੈਕਰੇਟਰੀ ਹਨ।[4] ਉਸਨੇ ਆਪਣੀ ਸਕੂਲੀ ਪੜ੍ਹਾਈ ਆਰੀਆ ਵਿਦਿਆ ਮੰਦਰ, ਬਾਂਦਰਾ ਤੋਂ ਪੂਰੀ ਕੀਤੀ।

ਕੈਰੀਅਰ

ਸੁਸ਼ਾਂਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਯੂ.ਟੀ.ਵੀ.ਬਿੰਦਾਸ 'ਤੇ ਬਿਗ ਸਵਿਚ ਦੇ ਤੀਜੇ ਸੀਜ਼ਨ ਨਾਲ ਕੀਤੀ, ਜੋ ਰੋਹਿਤ ਸੈਟੀ ਦੁਆਰਾ ਡਾਇਰੈਕਟ ਕੀਤਾ ਗਿਆ ਸੀ। ਫਿਰ ਉਸਨੇ ਇਸ ਚੈਨਲ ਦੇ ਸ਼ੋਅ ਅੱਤਿਆਚਾਰ ਕਾ ਪੰਚਨਾਮਾ ਦੀ ਮੇਜ਼ਬਾਨੀ ਕੀਤੀ। ਉਸਨੇ ਕਲਰ ਟੀ.ਵੀ. ਦੇ ਬਿਗ ਬੌਸ-8 ਪ੍ਰਤਿਯੋਗੀ ਵਜੋਂ ਹਿੱਸਾ ਲਿਆ।[5] ਉਹ ਇਸ ਸ਼ੋਅ ਦੇ 10 ਫਾਇਨਲ-ਲਿਸਟ ਵਿਚੋਂ ਇੱਕ ਸੀ। ਸੁਸ਼ਾਂਤ ਇਤਿਹਾਸ ਵਿੱਚ ਪਹਿਲਾ ਅਜਿਹਾ ਵਿਅਕਤੀ ਹੈ, ਜਿਸ ਨੇ ਤਿੰਨ ਸਹਿ-ਸਨਮਾਨ- ਮਿਸਟਰ ਗੇ ਵਰਲਡ ਕਨਜੇਂਲਟੀ-2014, ਮਿਸਟਰ ਪੀਪਲਜ਼ ਚੋਇਸ ਅਤੇ ਮਿਸਟਰ ਗੇ ਵਰਲਡ ਆਰਟ-2014 ਹਾਸਿਲ ਕੀਤੇ।[6] ਉਸਨੇ ਟੀ.ਵੀ. ਕਮਰਸ਼ੀਅਲ[7] 'ਤੇ ਮਾਰੂਤੀ ਸਜੂਕੀ, ਐਮ.ਟੀ.ਵੀ.ਇੰਡੀਆ, ਚੈਨਲ ਵੀ. ਅਤੇ ਆਈਡਿਆ ਮੋਬਾਇਲ ਜਿਹੀਆਂ ਕੰਪਨੀਆਂ ਲਈ ਵੀ ਕੰਮ ਕੀਤਾ।[8]

Remove ads

ਟੈਲੀਵਿਜ਼ਨ

  • 2015 ਸਟਾਇਲ ਪੰਗਾ ਮੇਜ਼ਬਾਨ ਵਜੋਂ ਜ਼ੂਮ ਟੀ.ਵੀ. ਚੈਨਲ 'ਤੇ
  • 2015 ਕਿਲਰ ਕਰੋਕੇ ਅਟਕਾ ਤੋ ਲਟਕਾ ਐਂਡ ਟੀ.ਵੀ. 'ਤੇ ਪ੍ਰਤਿਯੋਗੀ ਵਜੋਂ
  • 2015 ਇੰਡੀਆ ਗੋਟ ਟੈਲੇਂਟ ਕਲਰ ਟੀ.ਵੀ. 'ਤੇ ਮਹਿਮਾਨ ਵਜੋਂ
  • 2014 ਬਿਗ ਬੌਸ 8 ਕਲਰ ਟੀ.ਵੀ. 'ਤੇ ਪ੍ਰਤਿਯੋਗੀ ਵਜੋਂ
  • 2012 ਅੱਤਿਆਚਾਰ ਕਾ ਪੰਚਨਾਮਾ ਬਿੰਦਾਸ ਟੀ.ਵੀ. 'ਤੇ ਮੇਜ਼ਬਾਨ ਵਜੋਂ[9]
  • 2012 ਬਿਗ ਸਵਿਚ 3 ਮਹਿਮਾਨ ਵਜੋਂ ਖ਼ੁਦ[10]
  • 2018 ਸਾ ਰੇ ਗਾ ਮਾ ਪਾ ਵਿੱਚ ਰਾਣੀ ਵਜੋਂ ਜ਼ੀ.ਟੀ.ਵੀ. 'ਤੇ।

ਨਿੱਜੀ ਜ਼ਿੰਦਗੀ

ਸੁਸ਼ਾਂਤ ਦਾ ਇੱਕ ਵੱਡਾ ਭਰਾ ਕਰਨ ਦਿਵਗੀਕਰ ਹੈ, ਜੋ ਖ਼ੁਦ ਇੱਕ ਮਾਡਲ ਹੈ। ਦਿਵਗੀਕਰ ਨੇ ਮਨੋਵਿਗਿਆਨਕ ਵਜੋਂ ਸ਼ਰਟੀਫਿਕੇਟ ਹਾਸਿਲ ਕੀਤਾ ਹੈ ਅਤੇ ਉਸਨੇ ਉਦਯੋਗ ਮਨੋਵਿਗਿਆਨ ਵਿੱਚ ਮਾਸਟਰ ਕੀਤੀ ਹੈ।[11]

ਇਹ ਵੀ ਦੇਖੋ

  • ਮਿਸਟਰ ਗੇ ਇੰਡੀਆ
  • ਮਿਸਟਰ ਇੰਡੀਆ ਵਰਲਡ
  • ਪ੍ਰਤੀਕ ਜੈਨ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads