ਸੁੰਦਰਤਾ

From Wikipedia, the free encyclopedia

ਸੁੰਦਰਤਾ
Remove ads

ਸੁੰਦਰਤਾ (ਅੰਗਰੇਜ਼ੀ: Beauty) ਕਿਸੇ ਵਿਅਕਤੀ, ਜਾਨਵਰ, ਸਥਾਨ, ਬਨਸਪਤੀ, ਜਾਂ ਕਿਸੇ ਕੁਦਰਤੀ ਚੀਜ਼ ਦੀ ਵਿਸ਼ੇਸ਼ਤਾਈ ਹੈ ਜਿਸਨੂੰ ਵੇਖਕੇ ਖੁਸ਼ੀ ਅਤੇ ਸੰਤੋਖ ਦਾ ਅਨੁਭਵ ਹੁੰਦਾ ਹੈ।[1] ਸੁੰਦਰਤਾ ਦਾ ਅਧਿਐਨ ਸੁਹਜ ਸ਼ਾਸਤਰ, ਸਮਾਜ ਸ਼ਾਸਤਰ, ਸਮਾਜਕ ਮਨੋਵਿਗਿਆਨ, ਅਤੇ ਸੰਸਕ੍ਰਿਤੀ ਦੇ ਇੱਕ ਭਾਗ ਵਜੋਂ ਕੀਤਾ ਜਾਂਦਾ ਹੈ। ਆਦਰਸ਼ ਸੁੰਦਰਤਾ ਇੱਕ ਐਸੀ ਵਸਤ ਹੁੰਦੀ ਹੈ ਜੋ ਸੰਪੂਰਨਤਾ ਸਦਕਾ ਸਲਾਹੀ ਜਾਂਦੀ ਹੈ, ਜਾਂ ਇੱਕ ਵਿਸ਼ੇਸ਼ ਸੰਸਕ੍ਰਿਤੀ ਵਿੱਚ ਸੁੰਦਰਤਾ ਵਿਸ਼ੇਸ਼ ਸਿਫਤਾਂ ਨਾਲ ਭਰਪੂਰ ਹੁੰਦੀ ਹੈ।

Thumb
ਫੁੱਲ ਪ੍ਰਕਿਰਤਕ ਸੁਹੱਪਣ ਦੀਆਂ ਸਭ ਤੋਂ ਵਧੀਆ ਉਦਾਹਰਨਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ

ਸੁੰਦਰਤਾ ਦਾ ਅਨੁਭਵ ਅਕਸਰ ਸੰਤੁਲਿਤ ਅਤੇ ਕੁਦਰਤ ਨਾਲ ਇਕਸੁਰ ਹੁੰਦਾ ਹੈ, ਜੋ ਖਿੱਚ ਅਤੇ ਭਾਵਨਾਤਮਕ ਨਰੋਏਪਣ ਵੱਲ ਲੈ ਜਾਂਦਾ ਹੈ। ਕਿਉਂਕਿ ਇਹ ਇੱਕ ਵਿਅਕਤੀਪਰਕ ਅਨੁਭਵ ਹੋ ਸਕਦਾ ਹੈ, ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਸੁੰਦਰਤਾ ਵੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ।[2]

ਇੱਕ ਖੂਬਸੂਰਤ ਔਰਤ ਦੀ ਪ੍ਰਸ਼ੰਸਾ, ਬੋਰਿਸ ਪਸਤਰਨਾਕ ਨੇ ਕਿਹਾ ਸੀ ਕਿ ਉਸਦੀ ਖਿੱਚ ਦੇ ਰਹੱਸ ਦੀ ਥਾਹ ਪਾਉਣ ਦਾ ਕੰਮ ਜੀਵਨ ਦੀ ਬੁਝਾਰਤ ਨੂੰ ਸੁਲਝਾਉਣ ਦੇ ਸਮਾਨ ਹੈ। ਸੁੰਦਰਤਾ ਦਾ ਰਹੱਸ ਜੀਵਨ ਦਾ ਰਹੱਸ ਹੈ।[3]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads