ਸੁੰਨੀ ਇਸਲਾਮ
From Wikipedia, the free encyclopedia
Remove ads
ਸੁੰਨੀ ਇਸਲਾਮ, ਇਸਲਾਮ ਦੀ ਸਭ ਤੋਂ ਵੱਡੀ ਸ਼ਾਖਾ ਹੈ; ਅਰਬੀ ਵਿੱਚ ਇਹਨੂੰ ਮੰਨਣ ਵਾਲ਼ਿਆਂ ਨੂੰ ਅਹਲ ਅਸ-ਸੁਨਾਹ ਵਾ ਲ-ਜਾਮਾʻਅਹ (ਅਰਬੀ: أهل السنة والجماعة ਜਿਸਦਾ ਭਾਵ "ਮੁਹੰਮਦ ਦੀ ਰੀਤ ਅਤੇ ਉਮਾਹ ਦੀ ਇੱਕਮਤ ਦੇ ਲੋਕ") ਜਾਂ ਅਹਲ ਅਸ-ਸੁਨਾਹ (ਅਰਬੀ: أهل السنة) ਆਖਿਆ ਜਾਂਦਾ ਹੈ। ਪੰਜਾਬੀ ਵਿੱਚ ਸੰਖੇਪ ਵਿੱਚ ਇਹਨਾਂ ਨੂੰ ਸੁੰਨੀ ਮੁਸਲਮਾਨ ਕਿਹਾ ਜਾਂਦਾ ਹੈ।
ਸੁੰਨੀ ਇਸਲਾਮ ਨੂੰ ਕਈ ਵਾਰ ਇਸ ਧਰਮ ਦਾ ਕੱਟੜਪੰਥੀ ਰੂਪ ਦੱਸਿਆ ਜਾਂਦਾ ਹੈ।[1][2] "ਸੁੰਨੀ" ਇਸਤਲਾਹ ਸੁਨਾਹ (ਅਰਬੀ: سنة) ਤੋਂ ਆਈ ਹੈ ਜਿਹਦਾ ਮਤਲਬ ਹਾਦਿਤਾਂ ਵਿੱਚ ਦਿੱਤੇ ਹੋਏ ਇਸਲਾਮੀ ਰਸੂਲ ਮੁਹੰਮਦ ਦੇ ਕਥਨਾਂ ਅਤੇ ਕਾਰਜਾਂ ਤੋਂ ਹੈ।[3]
ਸੁੰਨੀ ਅਰਬੀ ਮੂਲ ਦਾ ਸ਼ਬਦ ਹੈ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਸੁੱਨਤ ਰੀਤਿ ਨੂੰ ਅੰਗੀਕਾਰ ਕਰਦਾ ਹੈ। ਸ਼ੀਆ ਦੇ ਮੁਕਾਬਲੇ ਸੁੰਨੀਆਂ ਦੀ ਤਾਦਾਦ ਸੰਸਾਰ ਵਿੱਚ ਬਹੁਤ ਜ਼ਿਆਦਾ ਹੈ। ਸੁੰਨੀ ਆਪਣੇ ਵਿਰੋਧੀ ਫ਼ਿਰਕੇ ਸ਼ੀਆ ਨੂੰ ‘ਰਾਫ਼ਜ਼ੀ’ (ਸੱਚ ਨੂੰ ਤੱਜਣ ਵਾਲਾ) ਆਖਦੇ ਹਨ। ਸੁੰਨੀਆਂ ਤੋਂ ਇਲਾਵਾ ਇਸਲਾਮ ਦੇ 72 ਫ਼ਿਰਕੇ ਹਨ। ਸਦੀਆਂ ਪੁਰਾਣੇ ਸ਼ੀਆ-ਸੁੰਨੀ ਝਗੜੇ ਨੇ ਇੱਕ ਵਾਰ ਫਿਰ ਇਰਾਕ ਨੂੰ ਤਬਾਹੀ ਦੇ ਕਗਾਰ ‘ਤੇ ਖੜ੍ਹਾ ਕਰ ਦਿੱਤਾ ਹੈ। ਗ੍ਰਹਿ-ਯੁੱਧ ਵਿੱਚ ਸ਼ੀਆ-ਸੁੰਨੀ ਅਤੇ ਕੁਰਦਾਂ ਦੀ ਤਿਕੋਣ ਵਿੱਚ ਵਿਦੇਸ਼ਾਂ ਤੋਂ ਕਿਰਤ ਕਰਨ ਆਏ ਲੋਕ ਵੀ ਫਸ ਗਏ ਹਨ। ਮੁਹੰਮਦ ਸਾਹਿਬ ਨੇ ਫ਼ਰਮਾਇਆ ਸੀ ਕਿ ਮਦੀਨੇ (ਜਿੱਥੇ ਉਨ੍ਹਾਂ ਦੇ ਦੇਹਾਂਤ ਹੋਇਆ) ਦੀ ਰੱਖਿਆ ਫ਼ਰਿਸ਼ਤੇ ਕਰਦੇ ਹਨ। ਸੱਚਾ ਮੁਸਲਮਾਨ ਹੋਣਾ ਬਹੁਤ ਮੁਸ਼ਕਲ ਹੈ – ਮੁਸਲਮਾਨ ਕਹਾਵਣੁ ਮੁਸਕਲੁ। ਕੁਰਾਨ ਸ਼ਰੀਫ਼ ਦੀ ਸਿੱਖਿਆ ਅਨੁਸਾਰ ਇਨਸਾਨੀਅਤ, ਧਰਮ, ਰੰਗ-ਨਸਲ ਅਤੇ ਭਾਸ਼ਾ ਦੇ ਭੇਦ-ਭਾਵ ਤੋਂ ਕਿਤੇ ਬੁਲੰਦ ਹੈ। ਇਸ ਬੁਲੰਦੀ ਨੂੰ ਹਾਸਲ ਕਰਨਾ ਹੀ ਇਸਲਾਮ ਦਾ ਸੰਦੇਸ਼ ਹੈ। ਕਿਸੇ ਬੇਗੁਨਾਹ ਨੂੰ ਤਸੀਹੇ ਦੇਣਾ ਇਨਸਾਨ ਦਾ ਨਹੀਂ ਸਗੋਂ ਸ਼ੈਤਾਨ ਦਾ ਕੰਮ ਹੈ ਜਿਸ ਦੀ ਸਿਰਜਣਾ ਮਿੱਟੀ ਦੀ ਥਾਂ ਅੱਗ ਤੋਂ ਮੰਨੀ ਜਾਂਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads