ਸੁੱਤਾ ਨਾਗ

From Wikipedia, the free encyclopedia

Remove ads

ਸੁੱਤਾ ਨਾਗ ਰਾਮ ਸਰੂਪ ਅਣਖੀ ਦੀ ਲਿਖੀ ਨਿੱਕੀ ਕਹਾਣੀ ਹੈ। ਇਹ ਪੰਜਾਬੀ ਸਾਹਿਤ ਜਗਤ ਵਿੱਚ ਸ੍ਰੇਸ਼ਟ ਅਤੇ ਪ੍ਰਮਾਣਿਕ ਮੰਨੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ।[1] ਇਸ ਕਹਾਣੀ ਤੇ ਆਧਾਰਿਤ ਇਸੇ ਨਾਮ ਦੀ ਛੋਟੀ ਪੰਜਾਬੀ ਫਿਲਮ ਅਮਰਦੀਪ ਗਿੱਲ ਵੱਲੋਂ ਤਖ਼ਤ ਹਜ਼ਾਰਾ ਬੈਨਰ ਅਧੀਨ ਬਣਾਈ ਗਈ ਹੈ।

ਵਿਸ਼ੇਸ਼ ਤੱਥ "ਸੁੱਤਾ ਨਾਗ", ਦੇਸ਼ ...

ਪਾਤਰ

ਪਲਾਟ

ਇਸ ਕਹਾਣੀ ਵਿੱਚ ਇੱਕ ਕੁੜੀ ਅਧਖੜ੍ਹ ਉਮਰ ਦੇ ਵਿਅਕਤੀ ਨਾਲ ਵਿਆਹੀ ਜਾਂਦੀ ਹੈ। ਵਿਆਹ ਤੋਂ ਬਾਅਦ ਇੱਕ ਦਿਨ ਉਹ ਕੁੜੀ ਅੱਧੀ ਰਾਤ ਨੂੰ ਚੋਰੀਓਂ ਉੱਠ ਕੇ ਹਨੇਰੇ ਵਿੱਚ ਆਪਣੇ ਪ੍ਰੇਮੀ ਨੂੰ ਉਸਦਾ ਦਿੱਤਾ ਛੱਲਾ ਮੋੜ ਆਉਂਦੀ ਹੈ। ਉਸੇ ਰਾਤ ਉਸਦੇ ਪ੍ਰੇਮੀ ਦਾ ਕਤਲ ਹੋ ਜਾਂਦਾ ਹੈ। ਹੌਲੀ ਹੌਲੀ ਉਹ ਕੁੜੀ ਨਵੇਂ ਘਰ ਵਿੱਚ ਢਲ ਜਾਂਦੀ ਹੈ। ਉਸਦੀ ਇੱਕ ਬੱਚੀ ਹੈ। ਫੇਰ ਇੱਕ ਦਿਨ ਉਸ ਦਾ ਪਤੀ ਧਾਰ ਕੱਢਣ ਲਈ ਬਾਲਟੀ ਮੰਗਦਾ ਹੈ ਪਰ ਘਰ ਅੰਦਰ ਬਿਜਲੀ ਨਾ ਹੋਣ ਕਾਰਨ ਉਹ ਕੁੜੀ ਅੰਦਰ ਹਨੇਰਾ ਹੋਣ ਕਾਰਨ ਇਨਕਾਰ ਕਰ ਦਿੰਦੀ ਹੈ, ਤਾਂ ਉਸਦਾ ਘਰ ਵਾਲਾ ਤਾਹਨਾ ਮਾਰਦਾ ਹੈ ਕਿ ਉਸ ਵੇਲੇ ਤਾਂ ਹਨੇਰੇ ਤੋਂ ਡਰ ਨਹੀਂ ਲੱਗਾ, ਜਦੋਂ ਰਾਤ ਨੂੰ ਪ੍ਰੇਮੀ ਨੂੰ ਛੱਲਾ ਮੋੜਨ ਗਈ ਸੀ। ਕੁੜੀ ਸਮਝ ਜਾਂਦੀ ਹੈ ਕਿ ਉਹੀ ਹੀ ਉਸਦੇ ਪ੍ਰੇਮੀ ਦਾ ਕਾਤਲ ਸੀ। ਸੁੱਤਾ ਨਾਗ ਜਾਗ ਪੈਂਦਾ ਹੈ ਅਤੇ ਉਹ ਕੁੜੀ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads