ਸੂਬਾ ਸਿੰਘ

From Wikipedia, the free encyclopedia

Remove ads

ਸੂਬਾ ਸਿੰਘ ਦਾ ਜਨਮ 15 ਮਈ 1915 ਨੂੰ ਪਿੰਡ ਊਧੋ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਸ੍ਰ ਰਾਮ ਸਿੰਘ ਸੋਹਲ ਅਤੇ ਮਾਤਾ ਰਾਧੀ ਜੀ ਦੇ ਘਰ ਹੋਇਆ। ਉਹਨਾ ਦਾ ਵਿਆਹ ਸ੍ਰੀਮਤੀ ਹਰਦੀਪ ਕੌਰ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਉਹਨਾ ਦੇ ਦੋ ਬੱਚਿਆ ਮੁੰਡੇ ਅਤੇ ਕੁੜੀ ਨੇ ਜਨਮ ਲਿਆ। ਮੁੰਡੇ ਦਾ ਨਾਮ ਯੋਗੀਰਾਜ ਸਿੰਘ ਅਤੇ ਕੁੜੀ ਸੁਰਿੰਦਰ ਕੌਰ ਸੀ। ਗੁਰਦੇ ਖ਼ਰਾਬ ਹੋਣ ਕਾਰਨ ਅਤੇ ਅੰਤ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਸੂਬਾ ਸਿੰਘ ਦੀ ਮੌਤ ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਵਿਖੇ 6 ਦਸੰਬਰ 1981 ਨੂੰ ਹੋ ਗਈ”1ਇਹਨਾਂ ਨੂੰ ਹਾਸਿਆ ਦਾ ਲੇਖਕ ਕਿਹਾ ਜਾਂਦਾ ਸੀ।

Remove ads

ਸਿੱਖਿਆ

ਆਪਣੀ ਮੁੱਢਲੀ ਸਿੱਖਿਆ ਮਿਡਲ ਦਰਜੇ ਤੱਕ ਦੀ ਸੂਬਾ ਸਿੰਘ ਨੇ ਜੱਦੀ ਪੁਸ਼ਤੀ ਪਿੰਡ ਦੇ ਸਕੂਲ ਊਧੋ ਨੰਗਲ ਵਿੱਚ ਹੀ ਪ੍ਰਾਪਤ ਕੀਤੀ। ਮਿਡਲ ਸਿੱਖਿਆ ਉੱਚ ਦਰਜੇ ਵਿੱਚ ਪਾਸ ਕਰਨ ਤੋਂ ਬਾਅਦ ਸੂਬਾ ਸਿੰਘ ਨੇ ਖ਼ਾਲਸਾ ਸਕੂਲ ਬਾਬ ਬਕਾਲਾ ਤੋਂ ਮੈਟ੍ਰਿਕ ਫ਼ਸਟ ਡਵੀਜ਼ਨ ਵਿੱਚ ਪਾਸ ਕੀਤੀ ਅਤੇ ਸਕੂਲ ਪੜ੍ਹਾਈ ਦੇ ਦੌਰਾਨ ਪੜ੍ਹਾਈ ਅਤੇ ਖੇਡਣ ਕੁੱਦਣ ਵਿੱਚ ਵੀ ਇਕਸਾਰ ਮੁਹਾਰਤ, ਜੱਸ ਅਤੇ ਨਾਮਣਾ ਖੱਟਿਆ। ਇਸ ਤੋਂ ਉਪਰੰਤ ਉਹਨੇ ਰਣਧੀਰ ਕਾਲਜ, ਕਪੂਰਥਲਾ ਤੋਂ ਐੱਫ.ਐੱਸ.ਸੀ ਪਾਸ ਕੀਤੀ ਅਤੇ ਬਾਅਦ ਵਿੱਚ ਸਿਆਲਕੋਟ ਤੋਂ ਬੀ.ਏ. ਦੀ ਡਿਗਰੀ, ਪੰਜਾਬ ਯੂਨੀਵਰਸਿਟੀ ਲਾਹੌਰ ਰਾਹੀਂ ਪ੍ਰਾਪਤ ਕੀਤੀ। ਉੱਚ ਵਿੱਦਿਆ ਪ੍ਰਾਪਤੀ ਦੀ ਖਿੱਚ ਸੂਬਾ ਸਿੰਘ ਨੂੰ ਲਾਹੌਰ ਲੈ ਗਈ। ਉੱਥੇ ਉਸ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਐੱਮ.ਏ (mathematics) 1939 ਵਿੱਚ ਫ਼ਸਟ ਡਵੀਜ਼ਨ ਵਿੱਚ ਪਾਸ ਕੀਤੀ”2

Remove ads

ਨੌਕਰੀ

ਸੂਬਾ ਸਿੰਘ ਸੰਯੁਕਤ ਪੰਜਾਬ ਵਿੱਚ ਯੋਗਤਾ ਦੇ ਆਧਾਰ ਤੇ ਰਾਜ ਦੇ ਪ੍ਰਥਮ ਪ੍ਰਸ਼ਾਸਕੀ ਸੇਵਾ (ਪੰਜਾਬੀ ਯੂਨੀਵਰਸਿਟੀ ਪਟਿਆਲਾ.ਸੀ.ਐੱਸ) ਵਿੱਚ 1940 ਵਿੱਚ ਪੰਜਾਬ ਅਤੇ ਨਾਰਥ ਵੈਸਟ ਫ਼ਰੰਟੀਅਰ ਪ੍ਰੋਵਿੰਗ (N.W.F.P) ਵਿੱਚ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਮੁਕਾਬਲੇ ਦੇ ਇਮਤਿਹਾਨ ਤੋਂ ਬਾਅਦ ਚੁਣੇ ਗਏ ਸਨ, ਪਰੰਤੂ ਇਸ ਚੋਣ ਤੋਂ ਥੋੜ੍ਹਾ ਚਿਰ ਪਹਿਲੋਂ ਹੀ ਉਨ੍ਹਾਂ ਰੋਜ਼ਗਾਰ ਪ੍ਰਾਪਤੀ ਲਈ ਕਾਹਲੀ ਹੋਣ ਕਾਰਨ ਭਾਰਤੀ ਫ਼ੌਜ ਵਿੱਚ ਬਤੌਰ ਜਮਾਦਾਰ (ਜੂਨੀਅਰ ਕਮਿਸੰਡ ਅਫ਼ਸਰ) ਸੇਵਾ ਪਦ ਸੰਭਾਲ ਲਿਆ ਸੀ ਅਤੇ ਅੰਗਰੇਜ਼ੀ ਸਰਕਾਰ ਵੱਲੋਂ ਲਾਗੂ ਫ਼ੌਜੀ ਭਰਤੀ ਲਈ ਮਿਥੇ ਨਿਯਮਾਂ ਅਨੁਸਾਰ ਇੱਕ ਬਾਂਡ ਵੀ ਭਰ ਕੇ ਸਹੀ ਕਰ ਦਿੱਤਾ ਗਿਆ ਜਿਸ ਅਨੁਸਾਰ ਲੋਕ ਹਿਤ ਅਤੇ ਜੰਗੀ ਲੋੜਾਂ ਅਨੁਸਾਰ ਉਸ ਦੀ ਨਿਯੁਕਤੀ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬਰਤਾਨਵੀ ਸਰਕਾਰ ਕਰ ਸਕਦੀ ਸੀ। ਇਸ ਇਕਰਾਰ ਨਾਮੇ ਦੀਆਂ ਸਖ਼ਤ ਸ਼ਰਤਾਂ ਕਾਰਨ ਸੂਬਾ ਸਿੰਘ ਪੀ.ਸੀ.ਐੱਸ ਅਫ਼ਸਰ ਭਣਨ ਤੋਂ ਵੰਚਿਤ ਰਹਿ ਗਿਆ, ਨਹੀਂ ਤਾਂ ਸ਼ਾਇਦ ਉਹ ਹੁਣ ਨੂੰ ਆਈ.ਏ ਐੱਸ. ਦੀ ਉੱਚ ਤਲਬ ਪੌੜੀ ਤੋਂ ਸੇਵਾ ਨਵਿਰਤ ਹੁੰਦਾ।ਸੂਬਾ ਸਿੰਘ ਨੇ 1961 ਤੋਂ 1967 ਤੱਕ ਬਤੌਰ ਲੋਕ ਸੰਪਰਕ ਅਫ਼ਸਰ ਵਜੋਂ ਕੰਮ ਕੀਤਾ। 1967 ਵਿੱਚ ਉਹ ਪ੍ਰਸ਼ਾਸਕੀ ਅਫ਼ਸਰ ਵਿਕਾਸ ਅਤੇ ਪ੍ਰਕਾਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੈਪੂਟੇਸ਼ਨ ਤੇ ਚਲਾ ਗਿਆ। 1972 ਵਿੱਚ ਗਿਆਨੀ ਜੈਲ ਸਿੰਘ ਦੇ ਮੁੱਖ ਮੰਤਰੀ ਬਣਨ ਤੇ ਪਟਿਆਲਾ ਤੋਂ ਚੰਡੀਗੜ੍ਹ ਆ ਕੇ ਮੁੱਖਮੰਤਰੀ ਦਾ ਪ੍ਰੈੱਸ ਸਕੱਤਰ ਲੱਗ ਗਿਆ। 1975 ਵਿੱਚ ਉਸ ਦੀ ਨਿਯੁਕਤੀ ਡਾਇਰੈਕਟਰ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵਿੱਚ ਹੋਈ।

Remove ads

ਹਾਸਰਸ ਲੇਖਕ ਅਤੇ ਵਿਅੰਗਕਾਰ

ਪੰਜਾਬੀ ਹਾਸਵਿਅੰਗ ਨੂੰ ਆਧੁਨਿਕ ਮੁਹਾਂਦਰਾ ਸੂਬਾ ਸਿੰਘ ਨੇ ਹੀ ਬਖਸ਼ਿਆ।ਇਸ ਕਲਾ ਵਿੱਚ ਉਸਦਾ ਕੋਈ ਸਾਨੀ ਨਹੀਂ ਸੀ।[1]

ਰਚਨਾਵਾਂ

ਸੂਬਾ ਸਿੰਘ ਦੀ ਮਹੱਤਵਪੂਰਨ ਰਚਨਾ ‘ਅਲੋਪ ਹੋ ਰਹੇ ਚੇਟਕ’ ਹੈ, ਜੋ ਲਹੌਰ ਬੁੱਕ ਸ਼ਾਪ ਲੁਧਿਆਣਾ ਨੇ 1967 ਵਿੱਚ ਆਪਣੀ ਇੱਕ ਨਵੀਂ ਸਥਾਪਿਤ ਕੀਤੀ ਫ਼ਰਮ ‘ਸਹਿਤ ਸੰਗਮ ਚੰਡੀਗੜ੍ਹ’ ਦੁਆਰਾ ਪ੍ਰਕਾਸ਼ਿਤ ਕੀਤੀ। ਇਸ ਵਿੱਚ ਦਰਜ ਨਿਬੰਧ ਅਜੋਕੇ ਪੰਜਾਬੀ ਗੱਦ ਸਾਹਿਤ ਵਿੱਚ ਮੀਲ ਪੱਥਰ ਹੋਣ ਦਾ ਦਰਜਾ ਰੱਖਦੇ ਹਨ। ਇਸ ਵਿੱਚ ਵੱਖ ਵੱਖ ਵਿਸ਼ਿਆਂ ਤੇ ਗਿਆਰਾਂ ਲੇਖ ਹਨ, ਪਰ ਸਭ ਦੇ ਅੰਤਰ ਪੁਨ ਇੱਕ ਹੈ-ਸੰਗਠਿਤ ਪੰਜਾਬ ਵਿੱਚ ਜਿਸ ਢੰਗ ਨਾਲ ਮਨੋਰੰਜਨ ਲਈ ਅਮੀਰ, ਗਰੀਬ ਅਤੇ ਦਰਮਿਆਨੇ ਤਬਕੇ ਦੇ ਲੋਕ ਨਾਟਕਾਂ-ਚੇਟਕਾਂ, ਕੁੱਕੜਾਂ ਬਟੇਰਿਆਂ ਦੀਆਂ ਲੜਾਈਆਂ, ਸ਼ਤਰੰਜ ਦੀਆਂ ਬਾਜ਼ੀਆਂ, ਨਾਚੀਆਂ ਦੇ ਜਲਸਿਆਂ, ਕਵੀਸ਼ਰਾ ਦੇ ਚਿੱਠਿਆਂ ਨੂੰ ਵੇਖ ਸੁਣ ਕੇ ਆਪਣਾ ਮਨ ਪਰਚਾਉਂਦੇ ਸਨ, ਸੂਬਾ ਸਿੰਘ ਨੇ ਨਿਰਵੇਚ ਸਹਿਜ ਸੁਭਾ ਆਪਣੀ ਸੌਖੀ ਪਰ ਮਾਂਝੀ ਹੋਈ ਬੋਲੀ ਰਾਹੀਂ ਉਸ ਦਾ ਵਰਣਨ ਅਤਿ ਰੋਚਕ ਅੰਦਾਜ਼ ਵਿੱਚ ਕੀਤਾ ਹੈ”5 ਇਸ ਤੋਂ ਇਲਾਵਾ ਉਸ ਦੀਆਂ ਹੋਰ ਕਈ ਮਹੱਤਵਪੂਰਨ ਰਚਨਾਵਾਂ ਹਨ:-

  • ਅੱਗ ਤੇ ਪਾਣੀ-1960(ਕਹਾਣੀ ਸੰਗ੍ਰਹਿ)
  • ਅਲੋਪ ਹੋ ਰਹੇ ਚੇਟਕ-1967 ਨਿਬੰਧ ਸੰਗ੍ਰਹਿ
  • ਜੰਗ ਮੁਸਾਫਾ ਵੱਜਿਆ-1964
  • ਗ਼ਲਤੀਆਂ-1971
  • ਇਨਕਲਾਬੀ ਯੋਧਾ ਊਧਮ ਸਿੰਘ-1974
  • ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਾ ਅਧਿਐਨ
  • ਹਾਸੇ ਤੇ ਹਾਦਸੇ
  • ਹੀਰ ਸੂਬਾ ਸਿੰਘ
  • ਦੀਵਾਨ ਸਿੰਘ ਕਾਲੇ ਪਾਣੀ
  • ਪੰਜਾਬੀ ਪੱਤਰਕਾਰੀ ਦਾ ਇਤਿਹਾਸ
  • ਵਿਅੰਗ ਤਰੰਗ
  • ਅੱਗ ਤੇ ਪਾਣੀ
  • ਚਰਨ ਸਿੰਘ ਸ਼ਹੀਦ ਰਚਨਾਵਲੀ
  • ਹਾਸੇ ਤੇ ਵੇਦਨਾ
  • ਿਜਹਿਰੀਲੇ ਹਾਸੇ
  • ਭਾਸ਼ਾ ਦਰਸ਼ਨ
  • ਜੈ ਤੇਰੀ।


ਅਨੁਵਾਦ

  • ਨਿਰਵਾਣ ਮਾਰਗ
  • ਸੂਫ਼ੀ ਕਵੀ ਸਰਮਦ ਦੀਆਂ ਰੁਬਾਈਆਂ
  • ਬੰਗਾਲੀ ਸਾਹਿਤ ਦਾ ਇਤਿਹਾਸ
  • ਜਲਿਆਂ ਵਾਲਾ ਬਾਗ
  • ਗੋਸ਼ਟੀਆਂ
  • ਝਾਂਸੀ ਦੀ ਰਾਣੀ
  • ਧਮਪਦ

ਹੋਰ

  • ਤੋਪਾਂ ਦੇ ਪਰਛਾਵਿਆਂ ਥੱਲੇ
  • ਪ੍ਰਿੰਸੀਪਲ ਤੇਜਾ ਸਿੰਘ ਦੇ ਚੋਣਵੇਂ ਲੇਖ-ਸੰਪਾਦਕ
Remove ads

ਸਨਮਾਨ

1975 ਵਿੱਚ ਸ਼ਰੋਮਣੀ ਪੱਤਰਕਾਰ ਵਜੋਂ ਸਨਮਾਨਿਤ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads