ਸੇਬ

ਸੇਬ ਦੇ ਰੁੱਖ ਦਾ ਫਲ From Wikipedia, the free encyclopedia

ਸੇਬ
Remove ads

ਸੇਬ ਇੱਕ ਫਲ ਹੈ ਜੋ ਸੇਬ ਦੇ ਰੁਖ ਉੱਤੇ ਲਗਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਧ ਉਗਾਇਆ ਜਾਣ ਵਾਲਾ ਰੁਖ ਹੈ। ਇਸਦਾ ਆਰੰਭ ਪੱਛਮੀ ਏਸ਼ੀਆ ਵਿੱਚ ਹੋਇਆ ਜਿਥੇ ਇਸਦਾ ਜੰਗਲੀ ਪੂਰਵਜ ਅੱਜ ਵੀ ਪਾਇਆ ਜਾ ਸਕਦਾ ਹੈ। ਸੇਬ ਵਿੱਚ ਲੋਹਾ ਅਤੇ ਫਾਸਫੋਰਸ ਹੋਰ ਫਲਾਂ ਦੇ ਮੁਕਾਬਲੇ ਜ਼ਿਆਦਾ ਪਾਇਆ ਜਾਂਦਾ ਹੈ, ਇਸ ਲਈ ਇਹ ਅਤਿਅੰਤ ਪੋਸ਼ਕ ਅਤੇ ਸ਼ਕਤੀਵਰਧਕ ਵੀ ਹੈ। ਆਇਰਨ ਜਿਥੇ ਖੂਨ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਉਥੇ ਫਾਸਫੋਰਸ ਪੇਟ ਦੀ ਭਰਪੂਰ ਸਫ਼ਾਈ ਕਰਕੇ ਕਬਜ਼ ਵਰਗੇ ਹੋਰ ਰੋਗਾਂ ਤੋਂ ਨਿਜਾਤ ਦਿਵਾਉਂਦਾ ਹੈ।[1]

ਵਿਸ਼ੇਸ਼ ਤੱਥ ਸੇਬ, Scientific classification ...

ਹਰ ਕਿਸੇ ਨੇ ਇਹ ਲਾਈਨ ਸੁਣੀ ਜਾਂ ਪੜ੍ਹੀ ਹੋਵੇਗੀ “ਦਿਨ ਵਿੱਚ ਇੱਕ ਸੇਬ ਡਾਕਟਰ ਨੂੰ ਦੂਰ ਰੱਖਦਾ ਹੈ“। ਇਸ ਦਾ ਮਤਲਬ ਹੈ ਕਿ ਹਰ ਰੋਜ਼ ਇਕ ਸੇਬ ਖਾਣ ਨਾਲ ਅਸੀਂ ਹਮੇਸ਼ਾ ਡਾਕਟਰ ਤੋਂ ਦੂਰੀ ਬਣਾ ਸਕਦੇ ਹਾਂ। ਡਾਕਟਰ ਕੋਲ ਜਾਣਾ ਕੋਈ ਵੀ ਪਸੰਦ ਨਹੀਂ ਕਰਦਾ ਅਤੇ ਜੇਕਰ ਅਸੀਂ ਸੇਬ ਖਾ ਕੇ ਇਸ ਤੋਂ ਬਚ ਸਕਦੇ ਹਾਂ ਤਾਂ ਕੀ ਗੱਲ ਹੈ।

ਸੇਬ ਨੂੰ ਇੱਕ ਚਮਤਕਾਰੀ ਫਲ ਮੰਨਿਆ ਜਾਂਦਾ ਹੈ। ਇਹ ਸਭ ਤੋਂ ਵੱਧ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਨੂੰ ਵੱਡੀ ਮਾਤਰਾ ਵਿੱਚ ਇਕੱਠਾ ਕਰਕੇ ਸਟੋਰ ਵੀ ਕੀਤਾ ਜਾਂਦਾ ਹੈ। ਸੇਬ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਮਿਲਦੀ ਹੈ ਅਤੇ ਇਸ ਨਾਲ ਸਰੀਰ ਨੂੰ ਤਾਕਤ ਵੀ ਮਿਲਦੀ ਹੈ।

ਜੇਕਰ ਤੁਸੀਂ ਭਾਰ ਘਟਾਉਣ ਲਈ ਡਾਈਟ ‘ਤੇ ਹੋ ਤਾਂ ਸੇਬ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਕਿਉਂਕਿ ਸੇਬ ਵਿੱਚ ਜ਼ੀਰੋ ਕੈਲੋਰੀ, ਅਤੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਭਾਵ, ਇਸ ਨੂੰ ਖਾਣ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਣਗੇ, ਇਸ ਨੂੰ ਖਾ ਕੇ ਤੁਸੀਂ ਆਪਣੀ ਭੁੱਖ ਪੂਰੀ ਕਰੋਗੇ ਅਤੇ ਮੋਟਾਪਾ ਵੀ ਨਹੀਂ ਲੱਗੇਗਾ ਅਤੇ ਨਾਲ ਹੀ ਤੁਹਾਡੇ ਸਰੀਰ ਨੂੰ ਕਈ ਪੌਸ਼ਟਿਕ ਤੱਤ ਵੀ ਮਿਲਣਗੇ। ਜੇਕਰ ਤੁਸੀਂ ਪਤਲੇ ਹੋ ਤਾਂ ਸੇਬ ਖਾਣਾ ਤੁਹਾਡੇ ਲਈ ਵੀ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਕਮਜ਼ੋਰੀ ਮਹਿਸੂਸ ਨਹੀਂ ਕਰੋਗੇ।


Remove ads

ਸੇਬ ਦੇ ਫਾਇਦੇ

  • ਇਸ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ।[2]
  • ਇਸ ਨੂੰ ਖਾਣ ਨਾਲ ਚਿਹਰੇ ਦੇ ਕਾਲੇ ਧੱਬੇ ਦੂਰ ਹੁੰਦੇ ਹਨ, ਚਿਹਰੇ ‘ਤੇ ਨਿਖਾਰ ਆਉਂਦਾ ਹੈ ਅਤੇ ਤੁਸੀਂ ਸਿਹਤਮੰਦ ਦਿਖਾਈ ਦਿੰਦੇ ਹੋ।[2]
  • ਇਹ ਇੱਕ ਰੇਸ਼ੇਦਾਰ ਫਲ ਹੈ, ਜਿਸ ਦੇ ਕਾਰਨ ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨੂੰ ਖਾਣ ਨਾਲ ਸਾਡੀ ਭੁੱਖ ਸ਼ਾਂਤ ਹੁੰਦੀ ਹੈ ਅਤੇ ਸਾਨੂੰ ਜਲਦੀ ਭੁੱਖ ਵੀ ਨਹੀਂ ਲੱਗਦੀ। ਇਸ ਨਾਲ ਪੇਟ ਦੀ ਪਾਚਨ ਪ੍ਰਣਾਲੀ ਵੀ ਸੁਚਾਰੂ ਢੰਗ ਨਾਲ ਕੰਮ ਕਰਦੀ ਹੈ।[2]
  • ਸੇਬ ਵਿੱਚ ਫੈਨੋਲਿਕ ਐਸਿਡ ਪਾਇਆ ਜਾਂਦਾ ਹੈ, ਜੋ ਮਰਦ ਅਤੇ ਔਰਤਾਂ ਨਿਯਮਤ ਸੇਬ ਖਾਂਦੇ ਹਨ, ਉਨ੍ਹਾਂ ਨੂੰ ਰੋਜ਼ ਇੱਕ ਸੇਬ ਨਾ ਖਾਣ ਵਾਲਿਆਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਰਹਿੰਦੀ ਹੈ।
  • ਸੇਬ ਦੇ ਰਸ ਦਾ ਸੇਵਨ ਨਾ ਕੇਵਲ ਨੀਂਦ ਦੀ ਬਿਮਾਰੀ ਨੂੰ ਦੂਰ ਕਰਦਾ ਹੈ, ਬਲਕਿ ਦਿਨ ਦੀ ਸ਼ੁਰੂਆਤ ਨੂੰ ਸਿਹਤਮੰਦ ਅਤੇ ਪ੍ਰਭਾਵਸ਼ਾਲੀ ਵੀ ਬਣਾਉਂਦਾ ਹੈ।
  • ਸੇਬ ਵਿੱਚ ਘੱਟ ਮਾਤਰਾ ਵਿੱਚ 'ਪੈਕਿਟਨ' ਨਾਮੀ ਇੱਕ ਘੁਲਣਸ਼ੀਲ ਰੇਸ਼ੇਦਾਰ ਤੱਤ ਵੀ ਪਾਇਆ ਜਾਂਦਾ ਹੈ ਇਹ ਖੂਨ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਕਾਬੂ ਰੱਖਦਾ ਹੈ।
  • ਸੇਬ ਦਾ ਰਸ ਦਿਲ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।
  • ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।
  • ਇਹ ਸਰੀਰ ਦੇ ਗ਼ੈਰ ਜ਼ਰੂਰੀ ਤੱਤਾਂ ਨੂੰ ਬਾਹਰ ਕੱਢਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
  • ਜੇਕਰ ਤੁਹਾਨੂੰ ਮਾਈਗ੍ਰੇਨ (ਅੱਧਾ ਸਿਰ ਦਰਦ) ਹੈ ਤਾਂ 21 ਦਿਨ ਤੱਕ ਸੇਬ ਨੂੰ ਸਵਾਦ ਅਨੁਸਾਰ ਨਮਕ ਦੇ ਨਾਲ ਖਾਣ ਨਾਲ ਲਾਭ ਹੁੰਦਾ ਹੈ।
  • ਸੇਬ ਦਾ ਸੇਵਨ ਹਮੇਸ਼ਾ ਭੋਜਨ ਤੋਂ ਪਹਿਲਾਂ ਹੀ ਕਰਨਾ ਚਾਹੀਦਾ। ਇਸ ਨਾਲ ਕਬਜ਼ ਦਾ ਖਾਤਮਾ ਹੁੰਦਾ ਹੈ। ਦਿਮਾਗ ਨੂੰ ਤਰਾਵਟ ਮਿਲਦੀ ਹੈ। ਭੋਜਨ ਦੇ ਬਾਅਦ ਸੇਬ ਦਾ ਸੇਵਨ ਕਬਜ਼ਕਾਰਕ ਦੱਸਿਆ ਗਿਆ ਹੈ।
  • ਇਮਤਿਹਾਨਾਂ ਦਾ ਤਣਾਅ ਹੋਵੇ ਜਾਂ ਮਾਸਿਕ ਧਰਮ ਦੀ ਪਰੇਸ਼ਾਨੀ, ਪੇਟ ਦੀ ਗੜਬੜੀ ਹੋਵੇ ਜਾਂ ਦਿਮਾਗੀ ਮੁਸ਼ਕਿਲ, ਕਿਵੇਂ ਦਾ ਵੀ ਰੋਗ ਹੋਵੇ, ਸੇਬ ਤੁਰੰਤ ਰਾਹਤ ਦਾ ਬੇਜੋੜ ਉਪਾਅ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads