ਸੇਹ (ਪਿੰਡ)

ਲੁਧਿਆਣੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia

Remove ads

ਸੇਹ ਖੰਨਾ ਸ਼ਹਿਰ ਨੇੜਲੇ ਹੈ ਸੇਹ-ਸਰਵਰਪੁਰ ਅਤੇ ਗੋਹ, ਮਾਨੂੰਪੁਰ ਦੇ ਜੁੜਵੇਂ ਟਿੱਬਿਆਂ ਵਿਚਾਲੇ ਹੀ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂ ਵਿਚਕਾਰ ਇਤਿਹਾਸਕ ਜੰਗ ਹੋਈ ਸੀ। ਉਸ ਸਥਾਨ ਨੂੰ ‘ਘੇਹ ਦਾ ਥੇਹ’ ਆਖਦੇ ਹਨ ਜਿੱਥੇ ਕਿਸੇ ਸਮੇਂ ਦਰਿਆ ਸਤਿਲੁਜ ਦੀ ਵਗਦੀ ਇੱਕ ਧਾਰਾ ਵਿੱਚ ਕਿਸ਼ਤੀ ਚਲਦੀ ਸੀ। ਪਹਿਲਾਂ ਇਸ ਪਿੰਡ ਨੂੰ ‘ਦਾਦੂ ਖਾਂ ਦੀ ਸੇਹ' ਆਖਦੇ ਸਨ। ਨਾਵਲਕਾਰ ਅਵਤਾਰ ਸਿੰਘ ਬਿਲਿੰਗ ਇਸੇ ਪਿੰਡ ਦਾ ਜੰਮਪਲ ਹੈ।

ਵਿਸ਼ੇਸ਼ ਤੱਥ ਸੇਹ, ਦੇਸ਼ ...
Remove ads

ਪੁਰਾਤਨ ਨਿਸ਼ਾਨੀ

ਇਸ ਪਿੰਡ ਦੀ ਸਭ ਤੋਂ ਪੁਰਾਤਨ ਨਿਸ਼ਾਨੀ ਵੱਡੇ ਗੁਰਦੁਆਰੇ ਵਿਚਲਾ ਸਦੀਆਂ ਪੁਰਾਣਾ ਭਾਰੀ ਬਰੋਟਾ ਹੈ ਜੋ ਸਮੂਹ ਨਗਰ ਵਾਸੀਆਂ ਦੀ ਸਿਆਣਪ ਤੇ ਦੂਰਅੰਦੇਸ਼ੀ ਸਦਕਾ ਅਜੇ ਵੀ ਹਰਿਆ ਭਰਿਆ ਅਤੇ ਸਹੀ ਸਲਾਮਤ ਹੈ। ਖੋਖਰ ਭਾਈਚਾਰੇ ਨੇ ਆਪਣੀ ਪੁਰਾਤਨ ਖੂਹੀ ਅਤੇ ਜੱਟ ਬਰਾਦਰੀ ਨੇ ਵੀ ‘ਵਿਹੜੇ’ ਦੇ ਪੁਰਾਣੇ ਖੂਹ ਨੂੰ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਵਜੋਂ ਪੂਰੀ ਸ਼ਰਧਾ ਅਤੇ ਸਜਾਵਟ ਨਾਲ ਅੱਜ ਵੀ ਕਾਇਮ ਰੱਖਿਆ ਹੈ ਪਰ 1962 ਦੀ ਭਾਰਤ-ਚੀਨ ਜੰਗ ਵਿੱਚ ਸ਼ਹੀਦ ਹੋਏ ਇਸ ਨਗਰ ਦੇ ਫ਼ੌਜੀ ਕਰਨੈਲ ਸਿੰਘ ਸਪੁੱਤਰ ਨਰੰਜਨ ਸਿੰਘ ‘ਰਾਗੀ’ ਦੀ ਅੱਜ ਤੱਕ ਇੱਥੇ ਕੋਈ ਯਾਦਗਾਰ ਨਹੀਂ। ਮਾਸਟਰ ਗੁਰਚਰਨ ਸਿੰਘ, ਮੇਹਰ ਸਿੰਘ ਅਤੇ ਕਰਮ ਸਿੰਘ ‘ਜਗਦੇਵ’ ਆਜ਼ਾਦ ਹਿੰਦ ਫੌਜ ਦੇ ਸੰਗਰਾਮੀਏਂ ਵੀ ਇਸ ਨਗਰ ਦੇ ਜੰਮਪਲ ਸਨ। ਪੱਛਮ ਵੱਲ ‘ਕਿਆਰੀਆਂ ਵਾਲਾ ਰੂੜ ਸਿੰਘ ਸ਼ਹੀਦ’ ਹੈ ਜੋ ਨਾਮਧਾਰੀ ਲਹਿਰ ਅਧੀਨ ਆਪਣੇ ਸਹੁਰੇ ਪਿੰਡ ਬਗਲੀ ਵਿਖੇ ਗਊ-ਬੱਧ ਰੋਕੂ ਮੋਰਚੇ ਵਿਚ, ਅੰਗਰੇਜ਼ੀ ਪੁਲੀਸ ਹੱਥੋਂ ਮਾਰਿਆ ਗਿਆ ਸੀ। ਪਿੰਡ ਦੇ ਦੱਖਣ ਵੱਲ ‘ਵਿਚਾਲੇ ਵਾਲਾ’ ਸ਼ਾਮ ਸਿੰਘ ਸ਼ਹੀਦ ਹੈ।

Remove ads

ਵਿੱਦਿਆ

ਵਿੱਦਿਆ ਦੇ ਖੇਤਰ ਵਿੱਚ ਮਾਸਟਰ ਜੁਗਿੰਦਰ ਸਿੰਘ, ਕਸ਼ਮੀਰਾ ਸਿੰਘ ਅਤੇ ਲਛਮਣ ਦਾਸ ਦੀ ਪਿੰਡ ਨੂੰ ਵੱਡੀ ਦੇਣ ਹੈ। ਇਨ੍ਹਾਂ ਤਿੰਨਾਂ ਅਧਿਆਪਕਾਂ ਦਾ ਇੱਥੇ ਸੇਵਾ-ਕਾਲ ਦਾ ਸਮਾਂ ਪੜ੍ਹਾਈ ਪੱਖੋਂ ਸੁਨਹਿਰੀ ਕਾਲ ਮੰਨਿਆ ਜਾ ਸਕਦਾ ਹੈ। ਬਾਬੂ ਮਿੱਤ ਸਿੰਘ ਤੇ ਮਾਸਟਰ ਜੋਗਿੰਦਰ ਸਿੰਘ ਦੇ ਯਤਨਾਂ ਸਦਕਾ 1953 ਵਿੱਚ ਪ੍ਰਾਇਮਰੀ ਸਕੂਲ ਅਤੇ ਸਹਿਕਾਰੀ ਸੁਸਾਇਟੀ ਦੀ ਹੋਂਦ ਸੰਭਵ ਹੋ ਸਕੀ। ਪਿੰਡ ਵਿੱਚ ਆਂਗਣਵਾੜੀ, ਪੰਚਾਇਤ ਘਰ, ਬਿਜਲੀ ਗਰਿੱਡ ਅਤੇ ਸਰਕਾਰੀ ਹਾਈ ਸਕੂਲ ਤਾਂ ਹੈ ਪਰ ਪਾਣੀ-ਟੈਂਕੀ, ਲਾਇਬਰੇਰੀ, ਹਸਪਤਾਲ ਅਤੇ ਖੇਡ ਮੈਦਾਨ ਦੀ ਘਾਟ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads