ਸੈਂਟਰਲ ਪ੍ਰੋਸੈਸਿੰਗ ਯੂਨਿਟ
From Wikipedia, the free encyclopedia
Remove ads
ਸੈਂਟਰਲ ਪ੍ਰੋਸੈਸਿੰਗ ਯੂਨਿਟ ਸੀ.ਪੀ.ਯੂ (ਪੰਜਾਬੀ: ਕੇਂਦਰੀ ਪ੍ਰਚਾਲਣ ਇਕਾਈ) ਦਾ ਪੂਰਾ ਰੂਪ ਹੈ। ਇਸਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਕਦੇ ਕਦੇ ਸੀ.ਪੀ.ਯੂ ਨੂੰ ਸਿਰਫ ਪ੍ਰੋਸੇਸਰ ਜਾਂ ਮਾਇਕਰੋਪ੍ਰੋਸੇਸਰ ਵੀ ਕਿਹਾ ਜਾਂਦਾ ਹੈ। ਦੋ ਕੰਪਨੀਆਂ-(ਇੰਟੇਲ ਅਤੇ ਏ.ਐਮ.ਡੀ) ਇਹਨਾਂ ਨੂੰ ਲਗਾਤਾਰ ਬਣਾ ਰਹੀਆਂ ਹਨ। ਸੀ.ਪੀ.ਯੂ ਸ਼ਬਦ ਕੰਪਿਊਟਰ ਉਦਯੋਗ ਵਿੱਚ ਘੱਟੋ-ਘੱਟ 1960 ਦੇ ਸ਼ੁਰੂ ਤੋਂ ਵਰਤਿਆ ਜਾਂਦਾ ਹੈ। ਸੀ.ਪੀ.ਯੂ ਦੀ ਰਫਤਾਰ ਮੇਗਾਹਰਟਜ਼(MHZ) ਵਿੱਚ ਮਾਪੀ ਜਾਂਦੀ ਹੈ। [1]
Remove ads
ਸੀ.ਪੀ.ਯੂ ਦੇ ਮੁੱਖ ਭਾਗ
- ਗਣਿਤਕ ਅਤੇ ਲੌਜਿਕ ਇਕਾਈ (ਏ.ਐਲ.ਯੂ)
- ਨਿਯੰਤਰਨ ਇਕਾਈ (ਸੀ.ਯੂ)
- ਯਾਦਦਾਸ਼ਤ ਜਾਂ ਮੈਮਰੀ (ਐਮ.ਯੂ)
ਗਣਿਤਕ ਅਤੇ ਲੌਜਿਕ ਇਕਾਈ (ਏ.ਐਲ.ਯੂ)
ਅਰਥਮੈਟਿਕ ਅਤੇ ਲੌਜਿਕ ਯੂਨਿਟ ਏ.ਐਲ.ਯੂ ਸੀ.ਪੀ.ਯੂ ਦਾ ਇੱਕ ਭਾਗ ਹੈ।ਇਸ ਵਿੱਚ ਗਣਿਤਕ ਅਤੇ ਲੌਜਿਕ ਦੋਵੇਂ ਪ੍ਰਕਾਰ ਦੇ ਕੰਮ ਕੀਤੇ ਜਾਂਦੇ ਹਨ। ਇਸੇ ਤਰਾਂ ਸੀ.ਪੀ.ਯੂ ਦਾ ਕੰਟਰੋਲ ਯੂਨਿਟ ਕੰਪਿਊਟਰ ਦੇ ਕੰਮਾਂ ਉੱਤੇ ਕੰਮਾਂ ਦੀ ਦੇਖ-ਰੇਖ ਰਖਦਾ ਹੈ। ਗਣਿਤਕ ਅਤੇ ਲੌਜਿਕ ਯੂਨਿਟ ਨੂੰ ਹੀ ਪਤਾ ਹੁੰਦਾ ਹੈ ਕਿ ਕੰਪਿਊਟਰ ਨੂੰ ਪ੍ਰੋਸੈਸ ਕਰਨ ਲਈ ਦਿੱਤੇ ਹੋਏ ਅੰਕੜਿਆਂ 'ਤੇ ਕਿਹੜੀ ਕਿਰਿਆ ਲਾਗੂ ਕਰਨੀ ਹੈ।
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads