ਸੈਟ ਸਿਧਾਂਤ
From Wikipedia, the free encyclopedia
Remove ads
ਸਮੂਹ ਸਿਧਾਂਤ ਜੋ ਵਸਤਾਂ ਦਾ ਇਕੱਠ ਹੈ, ਤਰਕ ਗਣਿਤ ਦੀ ਸ਼ਾਖ਼ ਹੈ ਜੋ ਸਮੂਹਾਂ ਦੀ ਵਿਆਖਿਆ ਕਰਦੀ ਹੈ। ਭਾਵੇਂ ਕਿਸੇ ਵੀ ਕਿਸਮ ਦੀ ਵਸਤੂ ਦੇ ਇਕੱਠ ਨੂੰ ਸਮੂਹ ਕਿਹਾ ਜਾਂਦਾ ਹੈ ਪਰ ਸਮੂਹ ਸਿਧਾਂਤ ਸਿਰਫ ਗਣਿਤ ਨਾਲ ਹੀ ਸਬੰਧਤ ਹੈ। ਸਮੂਹ ਦਾ ਆਧੁਨਿਕ ਵਿਆਖਿਆ ਦੀ ਸ਼ੁਰੂਆਤ ਜਾਰਜ ਕੈਟਰ ਅਤੇ ਰਿਚਰਡ ਡੇਡੇਕਾਇਡ ਨੇ 1870 ਵਿੱਚ ਕੀਤੀ। ਸਮੂਹ ਦੇ ਵਿਖੰਡਨ ਹੋਣ ਨਾਲ ਅੰਕ ਸਿਧਾਂਤ ਸਿਸਟਮ ਲਾਗੂ ਹੋਇਆ।[1]

Remove ads
ਵਿਸ਼ੇਸ਼
ਵਸਤੂ o ਅਤੇ ਸਮੂਹ A ਵਿੱਚ ਮੁਢਲਾ ਬਾਈਨਰੀ ਸਬੰਧ ਨਾਲ ਸਮੂਹ ਸਿਧਾਂਤ ਸ਼ੁਰੂ ਹੋਇਆ। ਜੇ ਸਮੂਹA,ਦੀ ਵਸਤੂ o ਹੈ ਤਾਂ ਅਸੀਂ ਲਿਖ ਸਕਦੇ ਹਾਂ o ∈ A
ਉਪ ਸਮੂਹ
ਜਦੋਂ ਸਮੂਹ A ਦੇ ਸਾਰੇ ਮੈਂਬਰ B ਦੇ ਵੀ ਮੈਂਬਰ ਹੋਣ ਤਾਂ A ਨੂੰ B ਦਾ ਉਪ ਸਮੂਹ ਕਿਹਾ ਜਾਂਦਾ ਹੈ ਜਿਸ ਨੂੰ A ⊆ B ਨਾਲ ਦਰਸਾਇਆ ਜਾਂਦਾ ਹੈ। ਉਦਾਹਰਣ ਲਈ ਸਮੂਹ {1,2} ਸਮੂਹ {1,2,3} ਦਾ ਉਪ ਸਮੂਹ ਹੈ ਪ੍ਰੰਤੂ {1,4} ਨਹੀਂ ਹੈ। ਇਸ ਲਈ ਹਰੇਕ ਸਮੂਹ ਆਪਣੇ ਆਪ ਦਾ ਉਪ ਸਮੂਹ ਹੈ।
ਪੂਰਾ ਉਪ ਸਮੂਹ
A ਨੂੰ B ਦਾ ਪੂਰਨ ਉਪ ਸਮੂਹ ਕਿਹਾ ਜਾਂਦਾ ਹੈ ਜੇਕਰ ਸਮੂਹ A, ਸਮੂਹ B ਦਾ ਉਪ ਸਮੂਹ ਹੈ ਪਰ B, ਸਮੂਹ A ਦਾ ਉਪ ਸਮੂਹ ਨਹੀਂ ਹੈ।
ਸੰਘ

ਸਮੂਹ A ਅਤੇ B ਦੇ ਸੰਘ ਨੂੰ A ∪ B ਨਾਲ ਦਰਸਾਇਆਂ ਜਾਂਦਾ ਹੈ ਜਦੋਂ ਸੰਘ ਸਮੂਹ ਦੇ ਸਾਰੇ ਮੈਂਬਰ A ਜਾਂ B ਜਾਂ ਦੋਨੋਂ ਦੇ ਮੈਂਬਰ ਹੋਣ। ਜਿਵੇਂ ਸਮੂਹ {1, 2, 3} ਅਤੇ {2, 3, 4} ਦਾ ਸੰਘ {1, 2, 3, 4} ਹੈ।
ਕਾਟ

A ∩ B
ਸਮੂਹ A ਅਤੇ B ਦੀ ਕਾਟ ਨੂੰ A ∩ B ਨਾਲ ਦਰਸਾਇਆ ਜਾਂਦਾ ਹੈ ਅਤੇ ਜਦੋਂ ਕਾਟ ਸਮੂਹ ਦੇ ਮੈਂਬਰ A ਅਤੇ B ਦੇ ਮੈਂਬਰ ਹੋਣ। ਸਮੂਹ {1, 2, 3} ਅਤੇ {2, 3, 4} ਦੀ ਕਾਟ ਸਮੂਹ {2, 3} ਹੈ।
ਸਮੂਹ 'ਚ ਅੰਤਰ
ਸਮੂਹ U ਅਤੇ A ਦੇ ਅੰਤਰ ਨੂੰ U \ A ਨਾਲ ਦਰਸਾਇਆ ਜਾਂਦਾ ਹੈ ਅਤੇ ਅੰਤਰ ਸਮੂਹ ਦੇ ਮੈਂਬਰ, ਸਮੂਹ U ਦੇ ਮੈਂਬਰ ਤਾਂ ਹਨ ਪਰ A ਦੇ ਨਹੀਂ। ਜਿਵੇਂ ਸਮੂਹ {1,2,3} \ {2,3,4} ਦਾ ਅੰਤਰ ਸਮੂਹ {1} ਹੈ ਅਤੇ {2,3,4} \ {1,2,3} ਦਾ ਅੰਤਰ ਸਮੂਹ {4} ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads