ਸੈਲੀ ਨਿਕੋਲਸ
From Wikipedia, the free encyclopedia
Remove ads
ਸੈਲੀ ਨਿਕੋਲਸ (ਜਨਮ 22 ਜੂਨ 1983) ਇੱਕ ਇਨਾਮ-ਜੇਤੂ ਬ੍ਰਿਟਿਸ਼ ਬੱਚਿਆਂ ਲਈ ਸਾਹਿਤ ਰਚਨਾ ਕਰਨਾ ਵਾਲ਼ੀ ਲੇਖਕ ਹੈ।
ਜਿੰਦਗੀ
ਨਿਕੋਲਸ ਦਾ ਜਨਮ ਅਤੇ ਇੰਗਲੈਂਡ ਦੇ ਸਟਾਕਟਨ-ਆਨ-ਟੀਸ ਵਿੱਚ ਹੋਇਆ ਸੀ। ਉਸਨੇ ਗ੍ਰੇਟ ਅਯਟਨ ਫ੍ਰੈਂਡਸ ਸਕੂਲ ਦੇ ਬੰਦ ਹੋਣ ਤੱਕ ਅਤੇ ਬਾਅਦ ਵਿੱਚ 2001 ਤੱਕ ਐਗਲੇਸਕਲੀਫ ਸਕੂਲ ਵਿੱਚ ਪੜ੍ਹਾਈ ਕੀਤੀ।
ਸਕੂਲ ਖ਼ਤਮ ਕਰਨ 'ਤੇ, ਨਿਕੋਲਸ ਨੇ ਦੁਨੀਆ ਭਰ ਦੀ ਯਾਤਰਾ ਕਰਨ ਦੀ ਚੋਣ ਕੀਤੀ। ਉਹ ਰੈਡ ਕਰਾਸ ਹਸਪਤਾਲ ਵਿੱਚ ਜਾਪਾਨ ਵਿੱਚ ਕੰਮ ਕਰਨ ਤੋਂ ਬਾਅਦ ਆਸਟਰੇਲੀਆ ਅਤੇ ਨਿਊਜ਼ੀਲੈਂਡ ਪਹੁੰਚੀ।
ਉਹ ਯੁਨਾਈਟਡ ਕਿੰਗਡਮ ਵਾਪਸ ਆ ਗਈ ਅਤੇ ਵਾਰਵਿਕ ਯੂਨੀਵਰਸਿਟੀ ਤੋਂ ਫਿਲਾਸਫੀ ਅਤੇ ਸਾਹਿਤ ਨੂੰ ਕਵਰ ਕਰਦਿਆਂ ਬੈਚੂਲਰ ਦੀ ਡਿਗਰੀ ਸ਼ੁਰੂ ਕੀਤੀ। ਆਪਣੀ ਅੰਡਰਗ੍ਰੈਜੂਏਟ ਦੀ ਡਿਗਰੀ ਪੂਰੀ ਕਰਦਿਆਂ ਉਸਨੇ ਬਾਥ ਸਪਾ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸਕੂਲ ਆਫ਼ ਇੰਗਲਿਸ਼ ਐਂਡ ਕਰੀਏਟਿਵ ਸਟੱਡੀਜ਼ ਤੋਂ "ਰਾਈਟਿੰਗ ਫਾਰ ਯੰਗ ਪੀਪਲ" ਦੇ ਵਿਸ਼ੇ ਮਾਸਟਰ ਦੀ ਡਿਗਰੀ ਕੀਤੀ।
2012 ਵੇਲ਼ੇ ਨਿਕੋਲਸ ਆਕਸਫੋਰਡ ਵਿੱਚ ਰਹਿੰਦੀ ਹੈ। ਉਹ ਯੰਗ ਫ੍ਰੈਂਡਸ ਜਨਰਲ ਮੀਟਿੰਗ ਸਹਿਤ ਕੁਆਕਰ ਮੀਟਿੰਗਾਂ ਵਿੱਚ ਬਾਕਾਇਦਾ ਭਾਗ ਲੈਂਦੀ ਹੈ।
Remove ads
Wikiwand - on
Seamless Wikipedia browsing. On steroids.
Remove ads