ਸੋਲਨ

From Wikipedia, the free encyclopedia

ਸੋਲਨ
Remove ads

ਸੋਲਨ ਜ਼ਿਲ੍ਹੇ ਦਾ ਮੁੱਖ ਹੈੱਡਕੁਆਰਟਰ ਸੋਲਨ ਹੈ (1 ਸਤੰਬਰ,1972 ਨੂੰ ਬਣਾਇਆ ) ਜੋ ਕੀ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਹਿਮਾਚਲ ਪ੍ਰਦੇਸ਼ ਦੀ ਸਭਤੋਂ ਵੱਡੀ ਮਿਉਂਸਿਪਲ ਕਮੇਟੀ ਹੈ ਜੋ ਕੀ ਸ਼ਿਮਲਾ ਤੋਂ 46 ਕਿਲੋਮੀਟਰ ਦੱਖਣੀ ਵੱਲ 1600 ਮੀਟਰ ਦੀ ਔਸਤ ਉਚਾਈ ਤੇ ਮੋਜੂਦ ਹੈ। ਇਹ ਜਗ੍ਹਾ ਦਾ ਹਿੰਦੂ ਦੇਵੀ ਸ਼ੂਲਿਨੀ ਦੇਵੀ ਦੇ ਨਾਮ ਤੇ ਰੱਖੀ ਗਈ ਹੈ। ਇਸ ਨੂੰ ਮਸ਼ਰੂਮ ਦੀ ਵਿਸ਼ਾਲ ਖੇਤੀ ਦੇ ਕਾਰਣ ਭਾਰਤ ਦਾ ਮਸ਼ਰੂਮ ਸ਼ਹਿਰ ਆਖਿਆ ਜਾਂਦਾ ਹੈ ਅਤੇ ਟਮਾਟਰਾਂ ਦੇ ਖੇਤੀ ਕਾਰਣ ਸਿਟੀ ਆਫ਼ ਰੇਡ ਗੋਲਡ ਵੀ ਆਖਿਆ ਜਾਂਦਾ ਹੈ।

ਵਿਸ਼ੇਸ਼ ਤੱਥ ਸੋਲਨ सोलन سولن, Country ...
Remove ads

ਇਤਿਹਾਸਿਕ ਵਿਕਾਸ

ਸੋਲਨ ਦਾ ਇਤਿਹਾਸ ਪਾਂਡਵਾਂ ਦੇ ਕਾਲ ਦੇ ਕੋਲ ਜਾਂਦਾ ਹੈ। ਪੁਰਾਣਾ ਦੇ ਅਨੁਸਾਰ ਪਾਂਡਵ ਪ੍ਰਵਾਸ ਜਲਾਵਤਨੀ ਦੇ ਦੌਰੇ ਵਿੱਚ ਇਥੇ ਰਹਿੰਦੇ ਸੀ। 1815 ਵਿੱਚ ਬ੍ਰਿਟਿਸ਼ ਨੇ ਭਗਤ ਪ੍ਰਦੇਸ਼ ਨੂੰ ਜਿੱਤ ਲਿਆ ਜਿਸਨੂੰ ਹੁਣ ਸੋਲਨ ਆਖਿਆ ਜਾਂਦਾ ਹੈ। ਇਥੇ ਕਾਲਕਾ-ਸ਼ਿਮਲਾ ਰੇਲਵੇ ਦੀ ਸਥਾਪਨਾ 1902 ਵਿੱਚ ਹੋਈ. ਸੋਲਨ ਸੁਤੰਤਰ ਜ਼ਿਲ੍ਹਾ 1 ਸਤੰਬਰ,1972 ਨੂੰ ਬਣਿਆ।

ਭੂਗੋਲ

ਸੋਲਨ ਸ਼ਹਿਰ 30.92°N 77.12°E ਤੇ ਸਥਿਤ ਹੈ। ਇਸਦੀ ਔਸਤ ਉਚਾਈ 1502 ਮੀਟਰ ਹੈ। ਇਸਦਾ ਸਭਤੋਂ ਉੱਚਾ ਟਿਕਾਣਾ ਮਾਉੰਟ ਕਰੋਲ 2280 ਮੀਟਰ ਤੇ ਹੈ। ਪਾਂਡਵਾਂ ਦੀ ਗੁਫਾ ਜਿਥੇ ਪਾਂਡਵ ਸਿਮਰਨ ਕਰਦੇ ਸੀ ਉਹ ਇਸ ਪਰਬਤ ਦੇ ਉਪਰ ਹੈ। ਸੋਲਨ ਵਿੱਚ ਸਰਦੀਆਂ ਵਿੱਚ ਬਰਫ਼ਬਾਰੀ ਹੁੰਦੀ ਹੈ।

ਬਨਸਪਤੀ

ਸੋਲਨ ਦੇ ਯੋਜਨਾ ਦੇ ਖੇਤਰ ਵਿੱਚ ਚਿਲ ,ਦਿਓਦਾਰ ,ਬਾਨ ਤੇ ਕੈਲ ਤੇ ਪਾਇਨ ਦਰਖ਼ਤ ਆਦਿ ਸ਼ਹਿਰ ਵਿੱਚ ਮੋਜੂਦ ਹਨ। ਇਸਤੋਂ ਇਲਾਵਾ ਓਕ ਦੇ ਜੰਗਲ ,ਸਿਲਵਰ ਓਕ ,ਬੋਤਲ ਬ੍ਰਸ਼, ਘਾਹ, ਵੀਪਿੰਗ ਵਿਲੋ ਆੜੇ ਹੋਰ ਪੌਧੇ ਤੇ ਬਨਸਪਤੀ ਮੋਜੂਦ ਹੈ।

ਵਾਤਾਵਰਨ

1502 ਮੀਟਰ ਦੀ ਔਸਤ ਉਚਾਈ ਤੇ ਸਥਿਤ ਸੋਲਨ ਨੂੰ ਠੰਡਾ ਪਹਾੜੀ ਸਟੇਸ਼ਨ ਮਨਿਆ ਜਾਂਦਾ ਹੈ। ਇਸਦਾ ਵਾਤਾਵਰਨ ਨਾ ਤਾ ਸ਼ਿਮਲਾ ਦੀ ਤਰਾਂ ਜ਼ਿਆਦਾ ਠੰਡਾ ਹੈ ਨਾ ਹੀ ਕਾਲਕਾ ਦੀ ਤਰਾਂ ਜ਼ਿਆਦਾ ਗਰਮ। ਇਸਦਾ ਤਾਪਮਾਨ 32 °C (90 °F) ਤੋਂ ਜ਼ਿਆਦਾ ਕਦੇ ਹੀ ਜਾਂਦਾ ਹੈ। ਸਾਲ ਦੇ ਦੋਰਾਨ ਸੋਲਨ ਦਾ ਔਸਤ ਤਾਪਮਾਨ −4 °C (25 °F) to 32 °C (90 °F) ਹੁੰਦਾ ਹੈ।

Thumb
Snowfall 2013, Solan
Thumb
Hills of Solan city in fog during winters
Thumb
Solan during monsoon

[1] [2]

ਹੋਰ ਜਾਣਕਾਰੀ ਸ਼ਹਿਰ ਦੇ ਪੌਣਪਾਣੀ ਅੰਕੜੇ, ਮਹੀਨਾ ...
Remove ads

ਜਨ-ਅੰਕੜਾ ਵਿਗਿਆਨ

2011 ਦੀ ਭਾਰਤੀ ਜਨ-ਗਣਨਾ ਦੇ ਮੁਤਾਬਿਕ ਸੋਲਨ ਯੋਜਨਾ ਦੇ ਖੇਤਰ ਵਿੱਚ 45,078 ਦੀ ਅਬਾਦੀ ਹੈ ਜੋ ਕੀ ਇਸਨੂੰ ਸ਼ਿਮਲੇ ਤੋਂ ਬਾਅਦ ਹਿਮਾਚਲ ਦਾ ਦੂਜਾ ਸਭਤੋ ਵੱਡਾ ਸ਼ਹਿਰ ਬਣਾਂਦੀ ਹੈ। [4] ਸੋਲਨ ਦੀ ਔਸਤ ਸਾਖਰਤਾ ਦੀ ਦਰ 85.02 ਹੈ। ref>"Solan Literacy Rate 2011". Archived from the original on 2012-05-05. Retrieved 2014-11-01. {{cite web}}: Unknown parameter |dead-url= ignored (|url-status= suggested) (help)</ref>

ਨਗਰ ਨਿਗਮ

ਐਮ.ਸੀ.ਸੋਲਨ 33.43 ਕਿਲੋਮੀਟਰ ਵਰਗ ਤੇ ਫੈਲਿਆ ਹੈ ਜਿਸਦੀ ਔਸਤ ਅਬਾਦੀ 1,02,078 ਹੈ। [5]

ਸ਼ਹਿਰ ਖੇਤਰ

ਸੋਲਨ ਦੇ ਯੋਜਨਾ ਦੇ ਖੇਤਰ ਵਿੱਚ 3343.00 hactares = 33.43 ਕਿਲੋਮੀਟਰ ਵਰਗ ਜ਼ਮੀਨ ਦੀ ਹੈਕਟੇਅਰ ਹਨ।[6]

Thumb
HPPWD Solan rest house and parking
Thumb
Solan city,
Thumb
Twinkling hills of solan city at night

ਸਿੱਖਿਆ

ਸੋਲਨ ਸ਼ਹਿਰ ਵਿੱਚ ਬਹੁਤ ਪ੍ਰਸਿੱਧ ਸਰਕਾਰੀ ਤੇ ਪ੍ਰਾਈਵੇਟ ਹਾਈ ਸਕੂਲ ਹਨ। ਇੱਥੇ ਬ੍ਰਿਟਿਸ਼ ਕਾਲ ਨਾਲ ਸਬੰਧਿਤ ਬਹੁਤ ਸਾਰੇ ਸਕੂਲ ਹਨ। ਸੋਲਨ ਸ਼ਹਿਰ ਦੇ ਕੁਝ ਪ੍ਰਸਿੱਧ ਸਕੂਲਾਂ ਦੀ ਲਿਸਟ ਨਿੱਚੇ ਦਿੱਤੀ ਹੋਈ ਹੈ।

  • Genius Global Playschool (Formerly known as Genius Eurokid Playschool)
  • Doon Valley Public School Solan
  • MRA DAV Sr Sec Public School Solan
  • St. Lukes School
Thumb
St. Luke's School, Solan
  • Punj villa School, Dhobighat Solan
  • Govt. Boys school Tank Road Solan
  • Govt. Girls School The Mall Solan
  • Dayanand Adarsh Vidalya,
  • B.L Central Public school The MALL SOLAN
  • B.L Central Public school(Hindi medium) The MALL SOLAN
  • B.L Central Public school Shamti- SOLAN
  • PNNM Geeta Adarsh
  • Gurukul International
  • DPS
  • Chinmaya Public School
  • Woods Stone School
  • Sanatan Dharam school

ਸੋਲਨ ਵਿੱਚ ਭਾਰਤ ਦੇ ਪਹਲੇ ਚਾਰ ਦੀ ਸੰਖਿਆ ਵਿੱਚ ਆਣ ਵਾਲੇ ਬੋਰਡਿੰਗ ਸਕੂਲ ਇਥੇ ਸਥਿਤ ਹਨ -

  • Lawrence school
  • Dagshai public School
  • Pingrove
  • Army school Chail.

ਸੋਲਨ ਵਿੱਚ ਦਸ ਸਭਤੋਂ ਪ੍ਰਸਿੱਧ ਕਾਲਜ ਤੇ ਵਿਸ਼ਵ-ਵਿਦਿਆਲੇ ਹਨ -

  • Dr. Yashwant Singh Parmar University of Horticulture and Forestry, Nauni, Distt. Solan
  • Central Research Institute, Kasauli.
  • Bhojia dental college and hospital,budh(baddi)Distt.Solan
  • Solan Homeopethic Medical College, Barog Bypass, Kumarhatti.
  • Govt. Polytechnic kandaghat, Solan
  • Shoolini Institute for Life Sciences and Business management The Mall Solan
  • DAV Dental College Solan
  • Shoolini University of Biotechnology and Management Sciences, Solan
  • M S Panwar institute of Communication and Management, Solan
  • MM University & Medical College, Solan Distt. Solan
  • Manav Bharti University, Kumarhatti, Distt. Solan
  • Jaypee University of Information Technology, Waknaghat, Distt. Solan
  • Chitkara University, Barotiwala, Distt. Solan
  • Baddi University of Emerging Sciences and Technologies, Baddi, Distt.Solan
  • LR Institutes solan
  • Green Hills Engineering college, kumarhatti Solan
  • Maharaja aggresen University Solan
  • Bahara University Solan
  • Himachal Institute of Education Archived 2014-12-17 at the Wayback Machine., Solan
  • Vidyanagari Institute for CA/CS and Competitive Exams, Chambaghat, Solan.
Remove ads

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads