ਸ੍ਰੀ ਚਰਿਤ੍ਰੋਪਖਯਾਨ
From Wikipedia, the free encyclopedia
Remove ads
ਸ੍ਰੀ ਚਰਿਤਰੋਪਾਖਿਆਨ ਜਾਂ ਅਥ ਪਖਯਾਨ ਚਰਿਤ੍ਰ ਲਿਖਯਤੇ, ਦਸਮ ਗ੍ਰੰਥ ਵਿੱਚ ਦਰਜ਼ ਇੱਕ ਵੱਡੀ ਰਚਨਾ ਹੈ, ਜੋ ਆਮ ਅਤੇ ਰਵਾਇਤੀ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੀ ਮੰਨੀ ਜਾਂਦੀ ਹੈ ਜਦ ਕਿ ਅਨੇਕ ਥਾਵਾਂ ਤੇ ਕਵੀ ਰਾਮ ਤੇ ਸ਼ਯਾਮ ਦੇ ਨਾਮ ਵੀ ਦਰਜ ਹਨ।[1] ਇਸ ਰਚਨਾ ਵਿੱਚ ੪੦੪ ਕਹਾਣੀਆਂ ਸ਼ਾਮਿਲ ਹਨ ਜੋ ਇਤਿਹਾਸਕ, ਮਿਥਿਹਾਸਿਕ ਅਤੇ ਦਾਰਸ਼ਨਿਕ ਪਹਿਲੂ ਨੂੰ ਉਜਾਗਰ ਕਰਦੀਆਂ ਹਨ।[1] ਇਹ ਰਚਨਾ ਚੋਪਈ ਸਾਹਿਬ ਤੇ ਆ ਕੇ ਸਮਾਪਿਤ ਹੁੰਦੀ ਹੈ, ਜੋ ਕਿ ਨਿਤਨੇਮ ਦੀਆਂ ਬਾਣੀਆਂ ਵਿਚੋਂ ਇੱਕ ਹੈ।[2] ਚਰਿਤ੍ਰੋਪਖਯਾਨ ਵਿੱਚ ਦੋ ਕਿਸਮ ਦੇ ਚਰਿਤ੍ਰ ਆਉਂਦੇ ਹਨ: ਪੁਰਖ ਚਰਿਤ੍ਰ ਅਤੇ ਮਹਿਲਾ ਚਰਿਤ੍ਰ।
ਵਿਦਵਾਨ ਆਪਸ ਵਿੱਚ ਚਰਿਤਰੋਪਾਖਿਆਨ ਦੇ ਲੇਖਕ ਨੂੰ ਲੈ ਕੇ ਝਗੜਾ ਹੈ ਕਿਉਂਕਿ ਉਨ੍ਹਾਂ ਦਾ ਦੁਆਵਾ ਹੈ ਕਿ ਇਹ ਰਚਨਾ ਸਿੱਖ ਸਿਧਾਂਤਾ ਦੇ ਅਨੂਕੂਲ ਨਹੀਂ ਹੈ।[3][4]
ਸ੍ਰੀ ਚਰਿਤ੍ਰੋਪਖਯਾਨ ਦਸਮ ਗ੍ਰੰਥ ਵਿੱਚ ਦਰਜ਼ ਬਾਨੀ ਹੈ ਜਿਸਦੀ ਪਹਿਲੀ ਜਿਲਦ 1698(੧੬੯੮) ਲਿਖਾਰੀ ਹਰਦਾਸ (ਸਰਦਾਰ ਜੱਸਾ ਸਿੰਘ ਜੀ ਦੇ ਦਾਦਾ ਜੀ) ਜੀ ਦੀ ਮਿਲਦੀ ਹੈ।
Remove ads
ਲੇਖਕ ਵਿਵਾਦ
ਇਸ ਰਚਨਾ ਦੇ ਲੇਖਕ ਨੂੰ ਲੈ ਕੇ ਵਿਦਵਾਨਾ ਦੇ ਵੱਖ-ਵੱਖ ਰਾਇ ਹੈ:[3]
- ਇਤਿਹਾਸਕ ਅਤੇ ਰਵਾਇਤੀ ਰਾਇ ਅਨੁਸਾਰ ਸਾਰੀ ਹੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹੈ।
- ਕੁਝ ਵਿਦਵਾਨ ਇਹ ਵੀ ਮਨੰਦੇ ਹਨ ਕਿ ਅੱਧੀ ਰਚਨਾ ਗੁਰੂ ਗੋਬਿੰਦ ਸਿੰਘ ਦੀ ਹੈ ਅਤੇ ਅੱਧੀ ਗੁਰੂ ਘਰ ਦੇ ਕਵੀਆਂ ਦੀ ਰਚਨਾ ਹੈ।
- ਕੁਝ ਵਿਦਵਾਨ ਇਹ ਵੀ ਮਨੰਦੇ ਹਨ ਕਿ ਸਾਰੀ ਰਚਨਾ ਗੁਰੂ ਘਰ ਦੇ ਕਵੀਆਂ ਦੀ ਹੈ।
- ਕੁਝ ਵਿਦਵਾਨ ਮਨੰਦੇ ਹਨ ਕਿ ਇੱਕ ਕਿਸੇ ਅਗਿਆਤ ਕਵੀ ਦੀ ਰਚਨਾ ਹੈ।
ਇਤਿਹਸਕ ਗਵਾਹੀਆਂ
੧੮ਵੀਂ ਸਦੀ ਦੇ ਹੇਠ ਲਿਖਤ ਪੁਰਾਤਨ ਇਤਿਹਾਸਕ ਸ੍ਰੋਤ ਇਹ ਗਲ ਦੀ ਗਵਾਹੀ ਭਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਨੇ ਕਿੱਸੇ ਆਨੰਦਪੁਰ ਸਾਹਿਬ ਅਤੇ ਦੀਨਾ ਕਾਂਗੜ ਵੀ ਲਿਖੇ ਹਨ।
ਮਹਿਮਾ ਪ੍ਰਕਾਸ਼, ਸਰੂਪ ਦਾਸ ਭੱਲਾ
੧੭੭੬ ਵਿੱਚ ਗੁਰੂ ਅਮਰਦਾਸ ਦਾਸ ਦੇ ਘਰਾਣੇ ਨਾਲ ਸੰਬੰਧਿਤ ਸਰੂਪ ਦਾਸ[5] ਆਪਣੀ ਰਚਨਾ ਵਿੱਚ ੪੦੪ ਚਰਿਤ੍ਰਾਂ ਦਾ ਗੁਰ ਗੋਬਿੰਧ ਸਿੰਘ ਵਲੋਂ ਲਿਖਣ ਦੀ ਪਰੋੜਤਾ ਕਰਦਾ ਹੈ। ਉਸ ਦਾ ਕਹਿਣਾ ਹੈ:
ਚੋਬਿਸ ਅਵਤਾਰ ਕੀ ਭਾਖਾ ਕੀਨਾ। ਚਾਰ ਸੋ ਚਾਰ ਚਲਿਤ੍ਰ ਨਵੀਨਾ। ਭਾਖਾ ਬਣਾਈ ਪ੍ਰਭ ਸ੍ਰਵਣ ਕਰਾਈ। ਭਏ ਪ੍ਰਸੰਨ ਸਤਗੁਰ ਮਨ ਭਾਈ।।
ਪਰਚੀ ਗੋਬਿੰਦ ਸਿੰਘ - ਬਾਵਾ ਸੇਵਾਦਾਸ - ੧੭੪੧
ਇਹ ੧੮ਵੀਂ ਸਦੀ ਦਾਖਰੜਾ ਵਿੱਚ ਸੇਵਾ ਦਾਸ ਉਦਾਸੀ ਦਾ ਕਹਿਣਾ ਹੈ ਕਿ ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਕੁਝ ਕਹਾਣੀਆਂ ਲਿਖੀਆਂ ਅਤੇ ਆਪਣੀ ਹਕੀਕਤ ਵੀ ਲਿਖੀ।[6] ਜ਼ਫਰਨਾਮੇ ਵਿੱਚ ਦਰਜ ਕਹਾਣੀਆਂ ਨੂੰ ਹਿਕਾਇਤਾਂ ਕਿਹਾ ਜਾਂਦਾ ਹੈ ਅਤੇ ਇਹ ਹਿਕਾਇਤਾਂ ਦੀ ਸਾਰੀ ਕਹਾਣੀਆ ਚਰਿਤ੍ਰੋਪਖਯਾਨ ਦਾ ਫਾਰਸੀ ਅਨੁਵਾਦ ਹੈ।
Remove ads
ਹਿਕਾਇਤਾਂ ਅਤੇ ਚਰਿਤ੍ਰਾਂ ਵਿੱਚ ਸਾਮਾਨਤਾ
ਹਿਕਾਇਤਾਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਗਿਆਂ ਸਨ ਅਤੇ ਇਹ ਜ਼ਫਰਨਾਮੇ ਦਾ ਹਿੱਸਾ ਹੈ। ਜ਼ਿਆਦਾਤਰ ਹਿਕਾਇਤਾਂ ਚਰਿਤ੍ਰੋਪਖਯਾਨ ਦੇ ਚਰਿਤ੍ਰਾਂ ਦਾ ਫਾਰਸੀ ਅਨੁਵਾਦ ਹੈ। ਜਿਦਾਂ ਕਿ
- ਹਿਕਾਯਤ ੪, ਚਰਿਤ੍ਰ ੫੨ ਦੀ ਫ਼ਾਰਸੀ ਅਨੁਕੂਲਤਾ ਹੈ
- ਹਿਕਾਯਤ ੫, ਚਰਿਤ੍ਰ ੨੬੭ ਦੀ ਫ਼ਾਰਸੀ ਅਨੁਕੂਲਤਾ ਹੈ
- ਹਿਕਾਯਤ ੮, ਚਰਿਤ੍ਰ ੧੧੮ ਦੀ ਫ਼ਾਰਸੀ ਅਨੁਕੂਲਤਾ ਹੈ
- ਹਿਕਾਯਤ ੯ ਚਰਿਤ੍ਰ ੨੯੦ ਦੀ ਫ਼ਾਰਸੀ ਅਨੁਕੂਲਤਾ ਹੈ
- ਹਿਕਾਯਤ ੧੧, ਚਰਿਤ੍ਰ ੨੪੬ ਦੀ ਫ਼ਾਰਸੀ ਅਨੁਕੂਲਤਾ ਹੈ
ਇਹ ਸਮਾਨਤਾ ਨਾਲ ਇਹ ਨਤੀਜਾ ਨਿਕਲਦਾ ਹੈ ਕਿ ਦੋਨਾ ਦੇ ਰਚਨਾਕਾਰ ਇਕੋ ਹੀ ਹਨ।[7]
ਹਵਾਲੇ
Wikiwand - on
Seamless Wikipedia browsing. On steroids.
Remove ads