ਸੰਗਰੂਰ
ਭਾਰਤੀ ਪੰਜਾਬ ਦਾ ਇੱਕ ਸ਼ਹਿਰ, ਨਗਰ ਨਿਗਮ ਅਤੇ ਜਿਲ੍ਹਾ From Wikipedia, the free encyclopedia
Remove ads
ਸੰਗਰੂਰ ਪੰਜਾਬ ਦਾ ਇੱਕ ਇਤਿਹਾਸਕ ਸ਼ਹਿਰ ਹੈ ਅਤੇ ਇਹ ਮਾਲਵਾ ਖੇਤਰ ਵਿੱਚ ਪੈਂਦਾ ਹੈ। ਸੰਗਰੂਰ ਪੁਰਾਣੇ ਸਮੇਂ ਭਾਵ ਅੰਗਰੇਜ਼ਾਂ ਦੇ ਸਮੇਂ ਦੌਰਾਨ ਜੀਂਦ ਰਿਆਸਤ ਦੀ ਰਾਜਧਾਨੀ ਹੋਇਆ ਕਰਦਾ ਸੀ। ਇਹ ਸ਼ਹਿਰ ਪੁਰਾਤਨ ਵਿਰਾਸਤ ਜੋਕਿ ਅਜੋਕੇ ਸਮਾਜ ਲਈ ਧਰਮ ਨਿਰਪੱਖਤਾ ਦਾ ਸਬੂਤ ਹੈ ਕਿਉਂਕਿ ਜੇਕਰ ਅਸੀਂ ਇਸ ਸ਼ਹਿਰ ਦੀ ਪੁਰਾਤਨ ਵਿਰਾਸਤ ਤੇ ਪੰਛੀ ਝਾਤ ਮਾਰੀਏ ਤਾਂ ਹਿੰਦੁਸਤਾਨ ਦੇ ਅੱਡ ਅੱਡ ਧਰਮਾਂ ਦੇ ਸੁਮੇਲ ਦਾ ਇੱਕ ਵਿਲੱਖਣ ਸਬੂਤ ਦਰਸਾਉਂਦੀ ਹੈ। ਇਹ ਸ਼ਹਿਰ ਬਹੁਤ ਵਿਕਾਸ ਕਰ ਰਿਹਾ ਹੈ।
Remove ads
ਇਤਿਹਾਸ
ਸੰਗਰੂਰ, ਮਹਾਰਾਜਾ ਰਘਬੀਰ ਸਿੰਘ ਦੀ ਰਿਆਸਤ ਦੀ ਰਾਜਧਾਨੀ ਸੀ। ਉਨ੍ਹਾਂ ਨੇ ਸ਼ਹਿਰ ਦੇ ਮੁਖੀ ਵਜੋਂ ਆਪਣਾ ਕਾਰ ਭਾਰ ੩੧.੦੩.੧੮੭੪ ਨੂੰ ਸੰਭਾਲਿਆ ਅਤੇ ਆਪਣੀ ਰਿਹਾਇਸ਼ ਇਸੇ ਸ਼ਹਿਰ ਵਿੱਚ ਬਣਾਈ। ਇਹ ਉਨ੍ਹਾਂ ਦੀ ਹੀ ਰਚਨਾਤਮਕ ਕਲਪਨਾ ਸੀ, ਜਿਸ ਨਾਲ ਉਨ੍ਹਾਂ ਨੇ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਉਸਾਰਿਆ, ਜਿਸਦਾ ਬਜ਼ਾਰ ਪੱਕੀਆਂ ਦੁਕਾਨਾਂ ਵਾਲਾ ਅਤੇ ਜੈਪੁਰ ਦੇ ਬਜ਼ਾਰ ਦੇ ਅਧਾਰ ਤੇ ਬਣਿਆ ਸੀ। ਆਜ਼ਾਦੀ ਦੇ ਸਮੇਂ ਇਹ ਸ਼ਹਿਰ ਮਹਾਰਾਜਾ ਰਣਬੀਰ ਸਿੰਘ ਦੀ ਰਿਆਸਤ ਦਾ ਹਿੱਸਾ ਸੀ।
ਜਦੋਂ ਇਹ ਸ਼ਹਿਰ ਉਸਾਰਿਆ ਗਿਆ ਸੀ ਤਾਂ ਇਸ ਦੀਆਂ ਚਾਰ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਖੜੇ ਕੀਤੇ ਗਏ ਸਨ ਅਤੇ ਹਰ ਦਰਵਾਜ਼ੇ ਦੇ ਨਾਲ ਇਕੱ ਗੁਰੂਦੁਆਰਾ ਅਤੇ ਮੰਦਿਰ ਬਣਾਇਆ ਗਿਆ ਸੀ। ਸਮੇਂ ਦੇ ਨਾਲ ਉਹ ਦਰਵਾਜ਼ੇ ਤਾਂ ਢਹਿ ਗਏ ਪਰ ਉੱਥੇ ਮੌਜੂਦ ਗੁਰੂਦੁਆਰਿਆਂ ਅਤੇ ਮੰਦਿਰਾਂ ਨੇ ਇੱਥੋਂ ਦੇ ਵਸਨੀਕਾਂ ਨੂੰ ਅੱਜ ਵੀ ਇੱਕ ਮਾਲਾ ਵਿੱਚ ਮੋਤੀਆਂ ਦੀ ਤਰੁਾਂ ਪਿਰੋਇਆ ਹੋਇਆ ਹੈ। ਸ਼ਹਿਰ ਦੀ ਰੂਪਰੇਖਾ ਕੀ ਸੀ? ਵਸਨੀਕ ਸ਼ਹਿਰ ਵਾਲੀ ਚਾਰ ਦੀਵਾਰੀ ਦੇ ਅੰਦਰ ਵੱਸਦੇ ਸਨ, ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਬੁਰੀ ਨਜ਼ਰ ਸ਼ਹਿਰ ਨੂੰ ਦੇਖ ਵੀ ਸਕੇ। ਦੀਵਾਰ ਦੇ ਬਾਹਰ ਪਾਣੀ ਦਾ ਨਿਕਾਸ ਦਾ ਪੂਰਾ ਪ੍ਰਬੰਧ ਸੀ। ਚਾਰ ਦਿਸ਼ਾਵਾਂ, ਚਾਰ ਦਰਵਾਜ਼ੇ- ਪਟਿਆਲਾ ਗੇਟ ਦੇ ਇੱਕ ਪਾਸੇ ਗੁਰੂਦੁਆਰਾ ਸਾਹਿਬ ਤੇ ਦੂਸਰੇ ਪਾਸੇ ਕਾਲੀ ਦੇਵੀ ਮੰਦਿਰ, ਸੁਨਾਮੀ ਗੇਟ ਇੱਕ ਪਾਸੇ ਇੱਕ ਪਾਸੇ ਗੁਰੂਦੁਆਰਾ ਸਾਹਿਬ ਅਤੇ ਦੂਸਰੇ ਪਾਸੇ ਜਯੰਤੀ ਦੇਵੀ ਮੰਦਿਰ, ਧੂਰੀ ਗੇਟ ਇੱਕ ਪਾਸੇ ਗੁਰੂਦੁਆਰਾ ਸਾਹਿਬ, ਦੂਸਰੇ ਪਾਸੇ ਨੈਣਾ ਦੇਵੀ ਮੰਦਿਰ ਅਤੇ ਨਾਭਾ ਗੇਟ ਇੱਕ ਪਾਸੇ ਗੁਰੂਦੁਆਰਾ ਸਾਹਿਬ ਤੇ ਦੂਸਰੇ ਪਾਸੇ ਮਨਸਾ ਦੇਵੀ ਮੰਦਿਰ ਤੋਂ ਇਲਾਵਾ ਸ਼ਹਿਰ ਦੇ ਵਿੱਚਕਾਰ ਭਾਵ ਸ਼ਹਿਰ ਦੇ ਦਿਲ ਵਿੱਚ ਇੱਕ ਮਸਜਿਦ ਮੌਜੂਦ ਹੈ। ਇਹ ਜੀਂਦ ਰਿਆਸਤ ਦੀ ਵਿਲੱਖਣਤਾ ਅਤੇ ਪੁਰਾਤਨ ਸਮੇਂ ਦੀ ਧਰਮ ਨਿਰਪੱਖਤਾ ਦਾ ਇੱਕ ਪੁਖਤਾ ਸਬੂਤ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਵੀ ਤੇ ਸੇਧ ਵੀ ਲੈਣਗੀਆਂ ਕਿ ਜੇ ਧਰਮ, ਜਾਤ- ਪਾਤ, ਅਮੀਰੀ-ਗਰੀਬੀ, ਛੋਟੇ- ਵੱਡੇ ਦਾ ਫ਼ਰਕ ਕੁਦਰਤ ਦੇ ਰਚਨਹਾਰੇ ਨੇ ਨਹੀਂ ਕੀਤਾ, ਉਸ ਵੱਲੋਂ ਮਿਲੀ ਡਿਊਟੀ ਨਿਭਾ ਰਹੇ ਮਾਲਕ (ਉਸ ਸਮੇਂ ਦੇ ਬਾਦਸ਼ਾਹ) ਨੇ ਨਹੀਂ ਕੀਤਾ ਤਾ ਅਸੀਂ ਧਰਮ ਦੇ ਨਾਂ ਤੇ ਵੰਡੀਆਂ ਕਿਉਂ ਪਾ ਰਹੇ ਹਾਂ।
ਧਰਮ ਨਿਰਪੱਖਤਾ ਦੀ ਇੱਕ ਵਿਲੱਖਣ ਉਦਾਹਰਣ ਹੈ ਬਾਬਾ ਨਗਨ ਦੀ ਸ਼ਾਹੀ ਸਮਾਧ, ਜਿੱਥੇ ਇੱਕੋ ਜਗ੍ਹਾ ਤੇ ਸਮਾਧ, ਮੰਦਿਰ ਤੇ ਗੁਰੂਦੁਆਰਾ ਮੌਜੂਦ ਹੈ ਅਤੇ ਵੱਖ- ਵੱਖ ਧਰਮਾਂ ਦੇ ਲੋਕ, ਆਪਣੇ ਆਪਣੇ ਤਰੀਕਿਆਂ ਨਾਲ ਆਪਣੇ ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚਲਦੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਨ ਅਤੇ ਇਹ ਸਾਬਿਤ ਕਰਦੇ ਹਨ ਕਿ ਕਿਵੇਂ ਜਿੱਥੇ ਅੱਜ ਦੇ ਸਮੇਂ ਵਿੱਚ ਧਰਮ ਦੀ ਆੜ ਲੈ ਕੇ ਲੜਾਈਆਂ ਲੜੀਆਂ ਜਾਂਦੀਆਂ ਹਨ ਉੱਥੇ ਹੀ ਇਹ ਸਮਾਰਕ ਇਸ ਗੱਲ ਦੀ ਉੱਤਮ ਮਿਸਾਲ ਹੈ ਕਿ ਪਰਮਾਤਮਾ ਇੱਕ ਹੈ।
Remove ads
ਸ਼ਹਿਰ ਦੀ ਉਸਾਰੀ ਅਤੇ ਵਿਕਾਸ
ਸੰਗਰੂਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਰਾਜਾ ਰਘਬੀਰ ਸਿੰਘ ਨੇ ਜੈਪੁਰ ਦੇ ਨਕਸ਼ੇ ’ਤੇ ਇਸ ਨੂੰ ਉਸਾਰਿਆ ਸੀ। ਸ਼ਹਿਰ ਦੇ ਬਾਜ਼ਾਰ ਚੌਸਰ ਦੀ ਤਰਜ਼ ’ਤੇ ਬਣਾਏ ਗਏ ਤੇ ਵਿਚਕਾਰ ਸ਼ਾਨਦਾਰ ਫੁਹਾਰਾ ਲਾਇਆ ਗਿਆ। ਭਰਤ ਦੇ ਬਣੇ ਘੋੜਿਆਂ ਦੀਆਂ ਗਰਦਨਾਂ ਇਸ ਤਰ੍ਹਾਂ ਜੁੜੀਆਂ ਸਨ ਕਿ ਹਰ ਘੋੜੇ ਦਾ ਮੂੰਹ ਬਾਜ਼ਾਰ ਵੱਲ ਸੀ। ਸੜਕਾਂ ਦੇ ਸਿਰਿਆਂ ’ਤੇ ਲੋਹੇ ਤੇ ਲੱਕੜ ਦੇ ਦਰਵਾਜ਼ੇ ਸੰਗੀਨਾਂ ਲਾ ਕੇ ਇੰਨੇ ਮਜ਼ਬੂਤ ਬਣਾਏ ਗਏ ਕਿ ਹਾਥੀ ਦੇ ਟੱਕਰਾਂ ਮਾਰਨ ’ਤੇ ਵੀ ਨਾ ਟੁੱਟਣ ਤੇ ਇਨ੍ਹਾਂ ਦਰਵਾਜ਼ਿਆਂ ਦੇ ਨਾਂ ਉਨ੍ਹਾਂ ਸੜਕਾਂ ਨੂੰ ਜਾਂਦੇ ਕਸਬਿਆਂ ਦੇ ਨਾਵਾਂ ’ਤੇ ਰੱਖੇ ਗਏ ਸਨ। ਸ਼ਹਿਰ ਦੇ ਚਾਰੇ ਪਾਸੇ ਇੱਕ ਫਸੀਲ ਸੀ, ਜਿਸ ਦੀ ਹਿਫ਼ਾਜ਼ਤ ਆਲੇ ਦੁਆਲੇ ਬਣੀ ਨਹਿਰ ਕਰਦੀ ਸੀ। ਉਸ ਵੇਲੇ ਸੰਗਰੂਰ ਸ਼ਹਿਰ ਹੀ ਦੇਸ਼ ਦਾ ਪਹਿਲਾ ਸ਼ਹਿਰ ਸੀ, ਜਿੱਥੇ ਪਾਣੀ ਦੀ ਸਪਲਾਈ ਟੂਟੀਆਂ ਰਾਹੀਂ ਹੁੰਦੀ ਸੀ ਤੇ ਇਹ ਸਿਸਟਮ 1902 ਤੋਂ ਸੰਗਰੂਰ ਵਿੱਚ ਚਾਲੂ ਹੋਇਆ। ਇਸ ਨੂੰ ਬੰਬਾ-ਘਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਹੜਾ ਕਿ ਇਤਿਹਾਸਕ ਵਿਰਸੇ ਦਾ ਚਿੰਨ੍ਹ ਹੈ। ਰਾਜੇ ਦੀ ਸ਼ਾਹੀ ਫੌਂਡਰੀ 1876 ਵਿੱਚ ਕਾਇਮ ਕੀਤੀ ਗਈ ਸੀ, ਜਿਸ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਾਂ, ਖ਼ਰਾਦਾਂ, ਚੱਕੀਆਂ, ਇੰਜਣ, ਪਾਣੀ ਕੱਢਣ ਦੇ ਪੰਪ, ਲੱਕੜ ਦੇ ਆਰੇ, ਵਾਟਰ ਵਰਕਸ ਤੇ ਖੂਹ ਕਾਇਮ ਸਨ। ਛੋਟਾ-ਮੋਟਾ ਅਸਲਾ ਵੀ ਇਸ ਸ਼ਾਹੀ ਫੌਂਡਰੀ ਵਿੱਚ ਬਣਾਇਆ ਜਾਂਦਾ ਸੀ। ਰਾਜਾ ਰਘਬੀਰ ਸਿੰਘ ਨੇ ਜਦੋਂ ਇੱਥੇ ਤੋਪਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਅੰਗਰੇਜ਼ਾਂ ਨੇ ਵਰਕਸ਼ਾਪ ਬੰਦ ਕਰਵਾ ਦਿੱਤੀ। ਸ਼ਹਿਰ ਦਾ ਬਨਾਰਸ ਬਾਗ਼ ਕਲਾ ਦਾ ਵਧੀਆ ਨਮੂਨਾ ਹੈ, ਜਿਹੜਾ ਮੁਗ਼ਲ ਇਮਾਰਤੀ ਕਲਾ ਤੇ ਰਾਜਪੂਤਾਨਾ ਕਲਾ ਦਾ ਸੁਮੇਲ ਹੈ। ਬਾਗ਼ ਦੇ ਵਿਚਕਾਰ ਬਣੀ ਸੰਗਮਰਮਰ ਦੀ ਬਾਰਾਂਦਰੀ ਆਪਣੀ ਵੱਖਰੀ ਪਛਾਣ ਰੱਖਦੀ ਹੈ।[1]

Remove ads
ਮੌਸਮ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads