ਸੰਘ-ਸੰਚਾਲਤ ਕਬਾਇਲੀ ਖੇਤਰ
From Wikipedia, the free encyclopedia
Remove ads
ਸੰਘ-ਸੰਚਾਲਤ ਕਬਾਇਲੀ ਖੇਤਰ ਜਾਂ ਫ਼ਾਟਾ ਪਾਕਿਸਤਾਨ ਦੇ ਉੱਤਰ-ਪੱਛਮੀ ਭਾਗ ਵਿੱਚ ਇੱਕ ਅੰਸ਼ਕ ਤੌਰ ਉੱਤੇ ਖ਼ੁਦਮੁਖ਼ਤਿਆਰ ਕਬਾਇਲੀ ਖੇਤਰ ਹੈ। ਇਸ ਅਧੀਨ ਸੱਤ ਕਬਾਇਲੀ ਜ਼ਿਲ੍ਹੇ ਅਤੇ ਛੇ ਸਰਹੱਦੀ ਖੇਤਰ ਆਉਂਦੇ ਹਨ, ਅਤੇ ਇਹ ਸੰਘੀ ਸਰਕਾਰ ਵੱਲੋਂ ਕੁਝ ਖ਼ਾਸ ਕਾਨੂੰਨਾਂ ਕਰਕੇ ਸਿੱਧੇ ਤੌਰ ਉੱਤੇ ਸੰਚਾਲਿਤ ਕੀਤਾ ਜਾਂਦਾ ਹੈ। ਇਸ ਇਲਾਕੇ ਦੀ ਜ਼ਿਆਦਾਤਰ ਅਬਾਦੀ ਪਸ਼ਤੂਨਾਂ ਦੀ ਹੈ, ਜੋ ਕਿ ਨਾਲ ਲਗਦੇ ਖ਼ੈਬਰ ਪਖ਼ਤੁਨਖ਼ਵਾ ਅਤੇ ਉੱਤਰੀ ਬਲੋਚਿਸਤਾਨ ਵਿੱਚ ਵੀ ਰਹਿੰਦੇ ਹਨ।
Remove ads
ਭੂਗੋਲ
ਫ਼ਾਟਾ ਦੇ ਉੱਤਰ ਅਤੇ ਪੱਛਮ ਵਿੱਚ ਅਫ਼ਗ਼ਾਨਿਸਤਾਨ ਹੈ ਅਤੇ ਇਨ੍ਹਾਂ ਦੀ ਸਰਹੱਦ ਨੂੰ ਡੂਰੰਡ ਰੇਖਾ ਕਹਿੰਦੇ ਹਨ, ਪੂਰਬ ਵਿੱਚ ਖ਼ੈਬਰ ਪਖ਼ਤੁਨਖ਼ਵਾ ਅਤੇ ਦੱਖਣ ਵਿੱਚ ਬਲੋਚਿਸਤਾਨ ਹੈ।
ਪ੍ਰਬੰਧਕੀ ਢਾਂਚਾ

ਕਬਾਇਲੀ ਜ਼ਿਲ੍ਹੇ
ਉੱਤਰ ਤੋਂ ਦੱਖਣ ਵੱਲਃ
- ਬਾਜੌਰ ਏਜੰਸੀ
- ਮੋਹਮੰਦ ਏਜੰਸੀ
- ਖ਼ੈਬਰ ਏਜੰਸੀ
- ਓਰੱਕਜ਼ਾਈ ਏਜੰਸੀ
- ਕੁੱਰਮ ਏਜੰਸੀ
- ਉੱਤਰੀ ਵਜ਼ੀਰਿਸਤਾਨ ਏਜੰਸੀ
- ਦੱਖਣੀ ਵਜ਼ੀਰਿਸਤਾਨ ਏਜੰਸੀ
ਸਰਹੱਦੀ ਖੇਤਰ
ਉੱਤਰ ਤੋਂ ਦੱਖਣ ਵੱਲਃ
- ਸਰਹੱਦੀ ਖੇਤਰ ਪੇਸ਼ਾਵਰ
- ਸਰਹੱਦੀ ਖੇਤਰ ਕੋਹਾਟ
- ਸਰਹੱਦੀ ਖੇਤਰ ਬੰਨੂ
- ਸਰਹੱਦੀ ਖੇਤਰ ਲੱਕੀ ਮਰਵਾਤ
- ਸਰਹੱਦੀ ਖੇਤਰ ਟਾਂਕ
- ਸਰਹੱਦੀ ਖੇਤਰ ਡੇਰਾ ਇਸਮਾਇਲ ਖ਼ਾਨ

ਹਵਾਲੇ
Wikiwand - on
Seamless Wikipedia browsing. On steroids.
Remove ads