ਸੰਤੋਖ ਸਿੰਘ ਧੀਰ

ਪੰਜਾਬੀ ਲੇਖਕ From Wikipedia, the free encyclopedia

ਸੰਤੋਖ ਸਿੰਘ ਧੀਰ
Remove ads

ਸੰਤੋਖ ਸਿੰਘ ਧੀਰ (2 ਦਸੰਬਰ 1920 - 8 ਫਰਵਰੀ 2010) ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੀ।[1][2][3] ਮੁੱਢਲੇ ਤੌਰ 'ਤੇ ਸੰਤੋਖ ਸਿੰਘ ਧੀਰ ਪੰਜਾਬੀ ਕਹਾਣੀਕਾਰ ਦੇ ਤੌਰ 'ਤੇ ਜਾਣੇ ਜਾਂਦੇ ਹਨ ਜਦਕਿ ਉਹਨਾਂ ਨੇ ਕਹਾਣੀ ਤੋਂ ਇਲਾਵਾ ਕਵਿਤਾ ਤੇ ਵਾਰਤਕ ਵੀ ਲਿਖੀ ਅਤੇ ਅਨੁਵਾਦ ਦਾ ਕੰਮ ਵੀ ਕੀਤਾ।

ਵਿਸ਼ੇਸ਼ ਤੱਥ ਸੰਤੋਖ ਸਿੰਘ ਧੀਰ, ਜਨਮ ...
Remove ads

ਜੀਵਨ

ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ, ਬ੍ਰਿਟਿਸ਼ ਪੰਜਾਬ (ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਭਾਰਤੀ ਪੰਜਾਬ) ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਖੰਨੇ ਲਾਗੇ ਡਡਹੇੜੀ ਪਿੰਡ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਗਿਆਨੀ ਈਸ਼ਰ ਸਿੰਘ ਅਤੇ ਮਾਤਾ ਜੀ ਦਾ ਨਾਂ ਸ਼੍ਰੀ ਮਤੀ ਮਾਇਆ ਦੇਵੀ ਸੀ।[4] ਸਕੂਲ ਵਿੱਚ ਛੇ ਜਮਾਤਾਂ ਹੀ ਰਸਮੀ ਪੜ੍ਹਾਈ ਕਰ ਸਕਿਆ। ਅੱਠ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡਾ ਹੋਣ ਕਰ ਕੇ, ਨਿੱਕੀ ਉਮਰੇ ਹੀ ਪਿਤਾ ਪੁਰਖੀ ਦਰਜ਼ੀ ਦੇ ਕੰਮ ਲਾ ਦਿੱਤਾ ਗਿਆ। ਅਤੇ ਧੰਦੇ ਦੀ ਪਰਿਪੱਕਤਾ ਲਈ ਉਸਨੂੰ ਦਿੱਲੀ, ਸ਼ਿਮਲਾ ਅਤੇ ਰਾਵਲਪਿੰਡੀ ਜਾਣਾ ਪਿਆ[5]

Remove ads

ਸਾਹਿਤਕ ਵਿਚਾਰਧਾਰਾ

ਆਪ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪੜ੍ਹੇ ਤੇ ਜਵਾਨ ਹੋਏ। ਉਨ੍ਹਾਂ ਨੇ ਗ਼ਰੀਬੀ ਤੇ ਦੱਬੇ ਕੁਚਲੇ ਲੋਕਾਂ ਨੂੰ ਨੇੜਿਓਂ ਦੇਖਿਆ ਸੀ। ਇਸੇ ਕਰਕੇ ਉਨ੍ਹਾਂ ਨੇ ਜੋ ਕੁਝ ਵੀ ਲਿਖਿਆ, ਇਨ੍ਹਾਂ ਲੋਕਾਂ ਦੇ ਹੱਕ ਵਿੱਚ ਹੀ ਲਿਖਿਆ।[6]

ਰਚਨਾਵਾਂ

ਕਾਵਿ ਸੰਗ੍ਰਹਿ

  • ਗੁੱਡੀਆਂ ਪਟੋਲੇ (1944)
  • ਪਹੁਫੁਟਾਲਾ (1948)
  • ਧਰਤੀ ਮੰਗਦੀ ਮੀਂਹ ਵੇ (1952)
  • ਪੱਤ ਝੜੇ ਪੁਰਾਣੇ (1955)
  • ਬਿਰਹੜੇ (1960)
  • ਅੱਗ ਦੇ ਪੱਤੇ (1976)
  • ਕਾਲ਼ੀ ਬਰਛੀ (1980)
  • ਸੰਜੀਵਨੀ (1983)
  • ਸਿੰਘਾਵਲੀ (1983)
  • ਆਉਣ ਵਾਲਾ ਸੂਰਜ (1985)
  • ਜਦੋਂ ਅਸੀਂ ਆਵਾਂਗੇ (1988)
  • ਟੂ ਦ ਪੰਜਾਬ ਆਫ਼ ਫ਼ਰੀਦ ਐਂਡ ਅਦਰ ਪੋਇਮਸ, (To the Punjab of Farid and other Poems) - ਅੰਗਰੇਜ਼ੀ ਅਨੁਵਾਦਿਤ ਈ ਬੁੱਕ

ਕਹਾਣੀ ਸੰਗ੍ਰਹਿ

ਪ੍ਰਸਿੱਧ ਕਹਾਣੀਆਂ

  • ਮੰਗੋ
  • ਕੋਈ ਇੱਕ ਸਵਾਰ
  • ਮੇਰਾ ਉੱਜੜਿਆ ਗੁਆਂਢੀ
  • ਸਵੇਰ ਹੋਣ ਤੱਕ
  • ਸਾਂਝੀ ਕੰਧ

ਨਾਵਲ

  • ਨਵਾਂ ਜਨਮ
  • ਸ਼ਰਾਬੀ ਜਾਂ ਦੋ ਫੂਲ (1963)
  • ਯਾਦਗਾਰ (1979)
  • ਅਤੀਤ ਦੇ ਪਰਛਾਵੇਂ (1981)
  • ਮੈਨੂੰ ਇੱਕ ਸੁਪਨਾ ਆਇਆ (1991)
  • ਹਿੰਦੋਸਤਾਨ ਹਮਾਰਾ (1994)

ਸਵੈਜੀਵਨੀ

  • ਬ੍ਰਿਹਸਪਤੀ (ਸਵੈਜੀਵਨੀ)
  • ਮੇਰੀ ਕਲਮ (ਸਾਹਿਤਿਕ ਸਵੈਜੀਵਨੀ)

ਸਫ਼ਰਨਾਮਾ

  • ਮੇਰੀ ਇੰਗਲੈਂਡ ਯਾਤਰਾ

ਅਨੁਵਾਦ

  • ਕਬੀਰ ਰਚਨਾਵਲੀ

ਸਨਮਾਨ

  • ਹੀਰਾ ਸਿੰਘ ਦਰਦ ਇਨਾਮ (1979)
  • ਪੰਜਾਬ ਭਾਸ਼ਾ ਵਿਭਾਗ ਇਨਾਮ (1980)
  • ਨਾਗਮਣੀ ਇਨਾਮ (1982)
  • ਪੰਜਾਬ ਸਾਹਿਤ ਅਕਾਦਮੀ ਇਨਾਮ (1991)
  • ਪੰਜਾਬ ਸਾਹਿਤ ਅਕਾਦਮੀ ਫੈਲੋਸ਼ਿੱਪ (1993)

ਬਾਹਰਲੇ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads