ਸੰਤ ਤੇਜਾ ਸਿੰਘ

From Wikipedia, the free encyclopedia

Remove ads

ਸੰਤ ਤੇਜਾ ਸਿੰਘ (14 ਮਈ 1877 - 3 ਜੁਲਾਈ 1965) ਦਾ ਜਨਮ ਪਿੰਡ ਬਲੇਵਾਲੀ (ਪਾਕਿਸਤਾਨ) ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਅਤੇ ਪਿਤਾ ਰੁਲੀਆ ਸਿੰਘ ਦੇ ਗ੍ਰਹਿ ਵਿਖੇ ਹੋਇਆ। ਓਹਨਾਂ ਦਾ ਪਹਿਲਾ ਨਾਂਅ ਨਿਰੰਜਨ ਸਿੰਘ ਮਹਿਤਾ ਸੀ ਅਤੇ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਓਹਨਾਂ ਨੇ ਅੰਮ੍ਰਿਤ ਛਕ ਲਿਆ ਅਤੇ ਤੇਜਾ ਸਿੰਘ ਦੇ ਨਾਂਅ ਨਾਲ ਜਾਣੇ ਜਾਣ ਲੱਗੇ।

ਵਿਦਿਆ

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ. ਏ. ਅਤੇ ਐਲ. ਐਲ. ਬੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਏ. ਐਮ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਟੀਚਰ ਟਰੇਨਿੰਗ ਕਾਲਜ 'ਚ ਬਤੌਰ ਪ੍ਰਿੰਸੀਪਲ ਵੀ ਕੰਮ ਕੀਤਾ।

ਸਿੱਖੀ ਦਾ ਪ੍ਰਚਾਰ

ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਓਹਨਾਂ ਨੇ ਇੰਗਲੈਂਡ, ਯੂ. ਐਸ. ਏ. ਅਤੇ ਕੈਨੇਡਾ 'ਚ ਸਿੱਖੀ ਦਾ ਅਤੁੱਟ ਪ੍ਰਚਾਰ ਕੀਤਾ। ਵਾਪਸ ਆਉਣ ਉਪਰੰਤ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਹੀ ਮਸਤੂਆਣਾ, ਗੁਜਰਾਂਵਾਲਾ ਅਤੇ ਬਨਾਰਸ ਦੇ ਕਾਲਜਾਂ 'ਚ ਸੇਵਾ ਕੀਤੀ। ਓਹਨਾਂ ਨੇ ਵਿਸ਼ਵ ਪੱਧਰੀ ਧਾਰਮਿਕ ਕਾਨਫਰੰਸ 'ਚ ਹਿੱਸਾ ਲਿਆ ਅਤੇ ਅਮਰੀਕਾ, ਕੈਨੇਡਾ, ਮਲਾਇਆ, ਸਿੰਘਾਪੁਰ ਅਤੇ ਅਫ਼ਰੀਕਾ ਦੇ ਦੇਸ਼ਾਂ 'ਚ ਪ੍ਰਚਾਰ ਕੀਤਾ ਅਤੇ ਦੁਨੀਆ ਦੇ ਕੋਨੇ-ਕੋਨੇ 'ਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।

ਕਲਗੀਧਰ ਟਰੱਸਟ ਦੀ ਸਥਾਪਨਾ

ਸੰਤ ਅਤਰ ਸਿੰਘ ਅਤੇ ਸੰਤ ਤੇਜਾ ਸਿੰਘ ਦੇ ਆਸ਼ੇ ਅਨੁਸਾਰ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੇਣ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵੱਲ ਸਭ ਤੋਂ ਪਹਿਲੀ ਅਕਾਲ ਅਕੈਡਮੀ ਸਿਰਫ਼ ਪੰਜ ਬੱਚਿਆਂ ਨਾਲ ਬੜੂ ਸਾਹਿਬ ਵਿਖੇ ਸਥਾਪਿਤ ਕੀਤੀ। ਓਹਨਾਂ ਦਾ ਜੀਵਨ ਇੱਕ ਪੂਰਨ ਗੁਰਸਿੱਖੀ ਦਾ ਆਦਰਸ਼ ਦਰਸਾਉਂਦਾ ਹੈ ਕਿ ਆਪ ਨੇ ਸੰਤ ਅਤਰ ਸਿੰਘ ਦੇ ਹਰ ਇੱਕ ਵਚਨ ਅਤੇ ਆਗਿਆ ਨੂੰ ਮੰਨ ਕੇ ਗੁਰਸਿੱਖੀ ਦੇ ਪਦ ਨੂੰ ਸਿੰਚਿਆ ਅਤੇ ਬਜ਼ੁਰਗ ਹੋਣ 'ਤੇ ਓਹਨਾਂ ਨੇ ਬ੍ਰਹਮ ਵਿੱਦਿਆ ਦਾ ਕੇਂਦਰ ਬੜੂ ਸਾਹਿਬ (ਹਿ: ਪ੍ਰ:), ਗੁ: ਨਾਨਕਸਰ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਚੀਮਾ ਸਾਹਿਬ ਆਦਿ ਧਾਰਮਿਕ ਅਸਥਾਨਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਸੰਤ ਅਤਰ ਸਿੰਘ ਦੀ ਵਿਸਥਾਰ ਰੂਪ ਵਿਚ ਜੀਵਨ-ਕਥਾ ਲਿਖੀ।

ਦਿਹਾਂਤ

ਓਹਨਾਂ ਦਾ 3 ਜੁਲਾਈ,1965 ਨੂੰ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਵਿਖੇ ਦਿਹਾਂਤ ਹੋ ਗਿਆ। ਓਹਨਾਂ ਦੇ ਸੰਸਕਾਰ ਵਾਲੇ ਅਸਥਾਨ ਤੇ ਆਲੀਸ਼ਾਨ ਦਰਬਾਰ ਸਾਹਿਬ ਬਣਿਆ ਹੋਇਆ ਹੈ, ਜਿੱਥੇ 1, 2 ਅਤੇ 3 ਜੁਲਾਈ ਨੂੰ ਗੁਰੂ ਘਰ ਅਤੇ ਸੰਗਤਾਂ ਵੱਲੋਂ ਬਰਸੀ ਦਿਹਾੜਾ ਮਨਾਇਆ ਜਾਂਦਾ ਹੈ।

ਹੋਰ ਦੇਖੋ

Loading related searches...

Wikiwand - on

Seamless Wikipedia browsing. On steroids.

Remove ads