ਸੰਸਾਰਪੁਰ (ਜਲੰਧਰ)
ਜਲੰਧਰ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਸੰਸਾਰਪੁਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ।
ਸੰਸਾਰਪੁਰ ਦੇ ਖਿਡਾਰੀ
ਜਲੰਧਰ ਛਾਉਣੀ ਦੀ ਨਿਆਈਂ ਵਿੱਚ ਵੱਸਦੇ ਇਸ ਪਿੰਡ ਦੇ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ ਵਿੱਚ ਆਪਣੇ ਹਾਕੀ ਹੁਨਰ ਦਾ ਲੋਹਾ ਮੰਨਵਾਇਆ ਹੈ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਗੋਲਡ ਮੈਡਲ ਜਿੱਤੇ ਹਨ। ਇਸ ਗੌਰਵਮਈ ਪ੍ਰਾਪਤੀ ਵਿੱਚ ਸੰਸਾਰਪੁਰ ਪਿੰਡ ਦੇ ਹਾਕੀ ਖਿਡਾਰੀਆਂ ਦਾ ਅਹਿਮ ਰੋਲ ਹੈ। ਇਸ ਪਿੰਡ ਵਿਚੋਂ 14 ਓਲੰਪਿਕ ਖਿਡਾਰੀ ਦੇਸ਼ ਲਈ ਖੇਡੇ ਹਨ। ਦੁਨੀਆ ਭਰ ਵਿੱਚ ਅੱਜ ਤੱਕ ਇਹ ਰਿਕਾਰਡ ਹੈ।
ਉੱਘੇ ਖਿਡਾਰੀਆਂ ਦੇ ਨਾਂ
- ਕਰਨਲ ਗੁਰਮੀਤ ਸਿੰਘ (1928 ਐਮਸਟਰਡਮ ਓਲੰਪਿਕ ਹਾਕੀ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਕੌਮੀ ਹਾਕੀ ਟੀਮ ਵਿੱਚ ਸ਼ਾਮਿਲ)
- ਸ਼ਮਸ਼ੇਰ ਸਿੰਘ (1936 ਵਿੱਚ ਰੈਸਟ ਆਫ ਇੰਡੀਆ ਵੱਲੋਂ ਖੇਡੇ)
- ਊਧਮ ਸਿਘ ਕੁਲਾਰ (1948 ਵਿੱਚ ਓਲੰਪਿਕ ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਵਿੱਚ ਸ਼ਾਮਲ ਸਨ - ਫਿਰ ਉਸ ਨੇ 1952, 1956, 1960 ਅਤੇ 1964 ਵਿੱਚ ਓਲੰਪਿਕ ਵਿੱਚ ਭਾਗ ਲਿਆ)
- ਗੁਰਦੇਵ ਸਿੰਘ (1960 ਵਿੱਚ ਭਾਰਤ ਦੀ ਕੌਮੀ ਟੀਮ ਦਾ ਮੈਂਬਰ ਰਿਹਾ।)[1]
- ਦਰਸ਼ਨ ਸਿੰਘ ਕੁਲਾਰ
- ਅਜੀਤਪਾਲ ਸਿੰਘ ਕੁਲਾਰ
- ਕਰਨਲ ਬਲਬੀਰ ਸਿੰਘ ਕੁਲਾਰ
- ਤਰਸੇਮ ਸਿੰਘ ਕੁਲਾਰ
- ਜਗਜੀਤ ਸਿੰਘ ਕੁਲਾਰ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads