ਹਉਮੈ

From Wikipedia, the free encyclopedia

Remove ads

ਹਉਮੈ, ਸਿੱਖ ਧਰਮ ਵਿੱਚ ਸਵੈ-ਕੇਂਦਰਿਤਤਾ (ਹੰਕਾਰ ਜਾਂ ਅਹੰਕਾਰ) ਦੀ ਧਾਰਨਾ ਹੈ।[1] ਇਸ ਸੰਕਲਪ ਨੂੰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਪੰਜ ਬੁਰਾਈਆਂ: ਕਾਮ, ਲੋਭ, ਕ੍ਰੋਧ, ਹੰਕਾਰ ਅਤੇ ਮੋਹ ਦੇ ਸਰੋਤ ਵਜੋਂ ਪਛਾਣਿਆ ਹੈ।[2] ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ, ਇਹ ਹਉਮੈ ਹੈ ਜੋ ਆਵਾਗਵਣ ( ਪੁਨਰ ਜਨਮ ) ਦੇ ਬੇਅੰਤ ਚੱਕਰਾਂ ਵੱਲ ਲੈ ਜਾਂਦੀ ਹੈ, ਅਤੇ ਵਿਅਕਤੀ ਨੂੰ "ਮਨਮੁਖ" ਬਣਾਉਂਦੀ ਹੈ।[3] ਉਹ ਦੱਸਦੇ ਹਨ ਕਿ ਮਨੁੱਖ ਨੂੰ ਹਉਮੈ ਤੋਂ ਦੂਰ ਰਹਿਣਾ ਚਾਹੀਦਾ ਹੈ, "ਗੁਰਮੁਖ" ਬਣਨਾ ਚਾਹੀਦਾ ਹੈ ਅਤੇ ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਲਈ ਗੁਰੂ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ।[4][5]

ਸਿੱਖ ਧਰਮ ਵਿੱਚ, ਹਉਮੈ ਨੂੰ ਕੇਵਲ ਪਰਮਾਤਮਾ ਦੇ ਸਿਮਰਨ ਅਤੇ ਸੇਵਾ ਨਾਲ਼ ਹੀ ਦੂਰ ਕੀਤਾ ਜਾ ਸਕਦਾ ਹੈ। ਇਹ ਹਉ ਅਤੇ "ਮੈਂ" ਸ਼ਬਦਾਂ ਦਾ ਸੁਮੇਲ ਹੈ। ਇਹ ਦੋਵੇਂ ਸ਼ਬਦ ਕ੍ਰਮਵਾਰ ਸੰਸਕ੍ਰਿਤ ਦੇ ‘ਅਹੰ’ ਅਤੇ ‘ਮਮ’ ਦੇ ਤਦਭਵ ਰੂਪ ਹਨ ਅਤੇ ਦੋਹਾਂ ਦਾ ਅਰਥ 'ਮੈਂ' ਅਤੇ 'ਮੇਰਾ' ਹੈ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ: "ਹਉ ਹਉ ਮੈ ਮੈ ਵਿਚਹੁ ਖੋਵੈ। ਦੂਜਾ ਮੇਟੈ ਏਕੋ ਹੋਵੈ।"[6]

ਹਉਮੈ ਦਾ ਉਲਟ ਨਿਮਰਤਾ ਹੈ, ਜਿਸ ਨੂੰ ਸਿੱਖ ਧਰਮ ਵਿੱਚ ਸਦਗੁਣ ਮੰਨਿਆ ਜਾਂਦਾ ਹੈ। ਨਿਰਸਵਾਰਥ ਸੇਵਾ ਜਿਸ ਨੂੰ ਸੇਵਾ ਕਿਹਾ ਜਾਂਦਾ ਹੈ, ਅਤੇ ਪ੍ਰਮਾਤਮਾ ਨੂੰ ਪੂਰਨ ਸਮਰਪਨ ਕਰਨਾ ਹੀ ਮੁਕਤੀ ਦਾ ਸਿੱਖ ਮਾਰਗ ਹੈ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads