ਹਰਜਿੰਦਰ ਸੂਰੇਵਾਲੀਆ

From Wikipedia, the free encyclopedia

Remove ads

ਹਰਜਿੰਦਰ ਸੂਰੇਵਾਲੀਆ (ਹਰਜਿੰਦਰ ਸਿੰਘ) ਪੰਜਾਬੀ ਦਾ ਕਹਾਣੀਕਾਰ ਹੈ | ਉਸ ਦਾ ਜਨਮ 26 ਅਗਸਤ 1958 ਨੂੰ ਪਿੰਡ ਸੂਰੇਵਾਲਾ (ਜ਼ਿਲਾ- ਸ਼੍ਰੀ ਮੁਕਤਸਰ ਸਾਹਿਬ) ਵਿਖੇ ਹੋਇਆ। ਉਹ ਪੇਸ਼ੇ ਤੋਂ ਸਕੂਲ ਲੈਕਚਰਾਰ ਹੈ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਕਹਾਣੀਕਾਰ ਹੈ। ਇਸ ਦੇ ਨਾਲ ਹੀ ਉਸ ਦੀ ਇਕ ਲੇਖ ਲੜ੍ਹੀ ਪਹਿਲਾ ਪੀਰਡ ਵੱਜਣ ਤੋਂ ਪਹਿਲਾਂ ਵੀ ਪ੍ਰਕਾਸ਼ਿਤ ਹੋਈ ਹੈ।

ਵਿਸ਼ੇਸ਼ ਤੱਥ ਹਰਜਿੰਦਰ ਸੂਰੇਵਾਲੀਆ, ਕਿੱਤਾ ...
Remove ads

ਜੀਵਨ

ਹਰਜਿੰਦਰ ਸੂਰੇਵਾਲੀਆ ਬੀ.ਏ., ਬੀ.ਐੱਡ. ਕਰ ਕੇ ਉਹ ਸਕੂਲ ਅਧਿਆਪਕ ਬਣ ਗਿਆ। ਉਸ ਦੀਆਂ ਹੋਰ ਵਿੱਦਿਅਕ ਯੋਗਤਾਵਾਂ ਵਿੱਚ ਐਮ. ਏ. ਪੰਜਾਬੀ ਅਤੇ ਅੰਗਰੇਜੀ, ਐਮ.ਫਿਲ. ਪੰਜਾਬੀ, ਪੀ.ਐਚ.ਡੀ. ਪੰਜਾਬੀ, ਅਤੇ ਪੀ.ਜੀ.ਡੀ.ਜੀ.ਐਮ.ਸੀ. ਆਦਿ ਸ਼ਾਮਲ ਹਨ। ਨੌਕਰੀ ਦੇ ਨਾਲ ਨਾਲ ਉਹ ਬੜੀ ਸ਼ਿੱਦਤ ਨਾਲ ਕਹਾਣੀ ਰਚਨਾ ਕਰ ਰਿਹਾ ਹੈ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਇੱਕ ਰਾਤ ਦਾ ਸਫ਼ਰ (1986)
  • ਤੂੰ ਕੱਲ ਨਾ ਆਵੀਂ (2000)
  • ਪਾਪਾ ਆਪਾਂ ਬਰਾੜ ਹੁੰਨੇ ਆਂ? (2008)
  • ਅਰਥ ਬਦਲਦੇ ਰਿਸ਼ਤੇ (2018)

ਗੈਰ-ਗਲਪ

  • ਸਹਿਮ ਦੇ ਸਾਏ ਹੇਠ ਕਸ਼ਮੀਰ ਦੀ ਸੈਰ (2007)- ਸਫਰਨਾਮਾ
  • ਪਹਿਲਾ ਪੀਰਡ ਵੱਜਣ ਤੋਂ ਪਹਿਲਾਂ (2007)- ਲੇਖ ਸੰਗ੍ਰਹਿ

ਇਨਾਮ

  • 2000 ਅਦਾਰਾ ਨੀਲਮਣੀ ਵੱਲੋਂ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ
  • 2007 ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਪੀਰਡ ਵੱਜਣ ਤੋਂ ਪਹਿਲਾਂ ਪੁਸਤਕ ਨੂੰ ਸਾਲ ਦੀ ਸਰਵੋਤਮ ਪੁਸਤਕ ਪੁਰਸਕਾਰ
  • ਸਾਲ 2007 ਦੀ 26 ਜਨਵਰੀ ਨੂੰ ਰਾਸ਼ਟਰਪਤੀ ਵਲੋ ਦਿੱਤੀ ਜਾਂਦੀ ਰਿਸੈਪਸ਼ਨ ਵਿੱਚ ਸੱਦਾ ਪੱਤਰ ਦੇ ਕੇ ਉਸ ਸਮੇਂ ਦੇ ਰਾਸ਼ਟਰਪਤੀ ਸਵਰਗੀ ਡਾਕਟਰ ਅਬਦੁਲ ਕਲਾਮ ਨੇ ਸਨਮਾਨਿਤ ਕੀਤਾ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads