ਹਰੇਕ ਤੋਂ ਸਮਰਥਾ ਅਨੁਸਾਰ, ਹਰੇਕ ਨੂੰ ਲੋੜ ਮੁਤਾਬਿਕ
From Wikipedia, the free encyclopedia
Remove ads
ਹਰੇਕ ਤੋਂ ਸਮਰਥਾ ਅਨੁਸਾਰ, ਹਰੇਕ ਨੂੰ ਲੋੜ ਮੁਤਾਬਿਕ (ਜਰਮਨ ਵਿੱਚ: "Jeder nach seinen Fähigkeiten, jedem nach seinen Bedürfnissen!"), ਕਾਰਲ ਮਾਰਕਸ ਦੁਆਰਾ 1875 ਵਿੱਚ ਆਪਣੇ ਕਿਤਾਬਚੇ ਗੋਥਾ ਪ੍ਰੋਗਰਾਮ ਤੇ ਇੱਕ ਆਲੋਚਕੀ ਨਜ਼ਰ ਵਿੱਚ ਪੇਸ਼ ਕੀਤਾ ਨਾਹਰਾ ਹੈ।[1] ਮਾਰਕਸੀ ਦ੍ਰਿਸ਼ਟੀ ਤੋਂ ਇਹ ਗੱਲ ਸੰਭਵ ਹੈ ਕਿਉਂਕਿ ਵਿਕਸਿਤ ਕਮਿਊਨਿਸਟਸਮਾਜ ਵੱਡੀ ਬਹੁਤਾਤ ਵਿੱਚ ਵਸਤਾਂ ਅਤੇ ਸੇਵਾਵਾਂ ਪੈਦਾ ਕਰੇਗਾ; ਯਾਨੀ, ਵਿਗਿਆਨਿਕ ਸਮਾਜਵਾਦ ਦੇ ਸੰਪੂਰਨ ਵਿਕਾਸ ਅਤੇ ਬੇਲਗਾਮ ਉਤਪਾਦਕ ਸ਼ਕਤੀਆਂ ਨਾਲ, ਹਰੇਕ ਦੀਆਂ ਲੋੜਾਂ ਦੀ ਪੂਰਤੀ ਲਈ ਲੋੜੀਂਦੀਆਂ ਵਸਤਾਂ ਅਤੇ ਸੇਵਾਵਾਂ ਬਥੇਰੀਆਂ ਹੋਣਗੀਆਂ।[2][3]
Remove ads
ਇਸ ਵਾਕ ਦੀ ਉਤਪਤੀ
ਮਾਰਕਸ ਦੇ 'ਗੋਥਾ ਪ੍ਰੋਗਰਾਮ ਤੇ ਇੱਕ ਆਲੋਚਕੀ ਨਜ਼ਰ' ਇਸ ਨਾਹਰੇ ਵਾਲਾ ਵਿੱਚ ਪੂਰਾ ਪੈਰ੍ਹਾ ਇਸ ਤਰ੍ਹਾਂ ਹੈ:
- ਕਮਿਊਨਿਸਟ ਸਮਾਜ ਦੇ ਉਚੇਰੇ ਦੌਰ ਵਿੱਚ, ਜਦੋਂ ਆਦਮੀ ਨੂੰ ਕਿਰਤ ਦੀ ਵੰਡ ਦੇ ਸ਼ਕੰਜੇ ਵਿੱਚ ਕੱਸਣਾ ਖ਼ਤਮ ਹੋ ਜਾਵੇਗਾ, ਜਦੋਂ ਕਿਰਤ ਵੰਡ ਦੇ ਨਾਲ ਨਾਲ ਜਿਹਨੀ ਅਤੇ ਜਿਸਮਾਨੀ ਕਿਰਤ ਦੀ ਲਾਗ ਡਾਂਟ ਜਾਂਦੀ ਰਹੇਗੀ, ਜਦੋਂ ਕਿਰਤ ਸਿਰਫ ਜਿੰਦਗੀ ਬਚਾਈ ਰੱਖਣ ਦਾ ਜਰੀਆ ਨਾ ਰਹਿ ਜਾਵੇਗੀ, ਬਲਕਿ ਜਿੰਦਗੀ ਦਾ ਪਹਿਲਾ ਤਕਾਜਾ ਬਣ ਚੁੱਕੀ ਹੋਵੇਗੀ, ਜਦੋਂ ਵਿਅਕਤੀ ਦੀ ਹਰ ਪਹਿਲੂ, ਹਰ ਪੱਖ ਤੋਂ ਤਰਕੀ ਦੇ ਨਾਲ ਨਾਲ ਪੈਦਾਵਾਰੀ ਤਾਕਤਾਂ ਵੀ ਬਹੁਤ ਤਰੱਕੀ ਕਰ ਚੁੱਕੀਆਂ ਹੋਣਗੀਆਂ ਅਤੇ ਸਮਾਜੀ ਦੌਲਤ ਦੇ ਸਾਰੇ ਨਦੀ ਨਾਲੇ ਮਿਲ ਕੇ ਇੱਕ ਭਰਪੂਰ ਧਾਰਾ ਬਣ ਚੁੱਕੇ ਹੋਣਗੇ, ਤਦ ਜਾ ਕੇ ਬੁਰਜਵਾ ਹੱਕ ਦੇ ਤੰਗ ਦਾਇਰੇ ਤੋਂ ਨਜਾਤ ਮਿਲੇਗੀ ਅਤੇ ਸਮਾਜ ਆਪਣੇ ਪ੍ਰਚਮ ਤੇ ਇਹ ਐਲਾਨ ਲਿਖ ਸਕੇਂਗਾ: ਹਰੇਕ ਸ਼ਖਸ ਤੋਂ ਉਸਦੀ ਸਮਰਥਾ ਅਨੁਸਾਰ, ਹਰੇਕ ਸ਼ਖਸ ਨੂੰ ਉਸਦੀ ਲੋੜ ਮੁਤਾਬਿਕ![2][3][4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads