ਹਲਟ

From Wikipedia, the free encyclopedia

ਹਲਟ
Remove ads

ਹਲਟਾਂ ਵਾਲਾ ਖੂਹ ਪਾਣੀ ਕੱਢਣ ਦੀ ਇੱਕ ਪ੍ਰਣਾਲੀ ਸੀ। ਬਲਦਾਂ ਦੇ ਨਾਲ ਜੁੜਨ ਨਾਲ ਹਲਟ ਦੀਆਂ ਟਿੰਡਾਂ ਘੁਮਦੀਆਂ ਹਨ। ਪਹਿਲਾਂ ਖੂਹ ਦੇ ਪਾਣੀ ਵਿੱਚ ਜਾਂਦੀਆਂ ਹਨ ਅਤੇ ਪਾਣੀ ਨਾਲ ਭਰ ਜਾਂਦੀਆਂ ਹਨ। ਪਾਣੀ ਨਾਲ ਭਰੀਆਂ ਟਿੰਡਾਂ ਉੱਪਰ ਵੱਲ ਆਉਂਦੀਆਂ ਪਾੜਸੇ ਵਿੱਚ ਪਾਣੀ ਭਰ ਦੇਂਦੀਆਂ ਹਨ।

Thumb
"", c. 1905

ਜਿਸ ਲੋਹੇ ਦੀ ਮਸ਼ੀਨਰੀ ਨਾਲ ਬਲਦ ਜੋੜ ਕੇ ਖੂਹ ਵਿਚੋਂ ਫਸਲਾਂ ਸਿੰਜਣ ਲਈ ਪਾਣੀ ਕੱਢਿਆ ਜਾਂਦਾ ਸੀ, ਉਸ ਨੂੰ ਹਲਟ/ਹਰਟ ਕਹਿੰਦੇ ਸਨ। ਹਲਟ ਲਾਉਣ ਲਈ ਪਹਿਲਾਂ ਬੜੇ ਚੱਕਲੇ ਦੇ ਆਕਾਰ ਨਾਲੋਂ ਥੋੜ੍ਹੀ ਜਿਹੀ ਵੱਧ ਦੂਰੀ 'ਤੇ ਇੱਟਾਂ ਤੇ ਸੀਮਿੰਟ ਨਾਲ ਆਹਮੋ-ਸਾਹਮਣੇ 22 ਕੁ ਫੁੱਟੇ ਉੱਚੇ ਥੰਮ੍ਹਲੇ ਬਣਾਏ ਜਾਂਦੇ ਸਨ। ਇਨ੍ਹਾਂ ਥਮਲਿਆਂ ਨੂੰ ਮੁੰਨੇ/ਗੁੱਡੇ ਕਹਿੰਦੇ ਸਨ। ਇਨ੍ਹਾਂ ਗੁੰਡਿਆਂ ਉਪਰ ਗਾਡਰ ਫਿੱਟ ਕੀਤਾ ਜਾਂਦਾ ਸੀ। ਇਸ ਗਾਡਰ ਨੂੰ ਧੱਕੜ ਕਹਿੰਦੇ ਸਨ। ਪਹਿਲਾਂ ਮੁੰਨੇ/ਗੁੱਡੇ ਲੱਕੜ ਦੇ ਹੁੰਦੇ ਸਨ। ਧੱਕੜ ਦੀ ਲੱਕੜ ਦੀ ਹੁੰਦੀ ਸੀ। ਧੱਕੜ ਦੇ ਵਿਚਾਲੇ ਮੋਰੀ ਹੁੰਦੀ ਸੀ। ਸਭ ਤੋਂ ਉੱਪਰ ਬੜਾ ਚੱਕਲਾ ਹੁੰਦਾ ਸੀ। ਧੱਕੜ ਦੀ ਮੋਰੀ ਵਿਚੋਂ ਦੀ ਬੜੇ ਚੱਕਲੇ ਦੀ ਲੋਹੇ ਦੀ ਲੱਠ ਦਾ ਇਕ ਸਿਰਾ ਉਪਰ ਨਿਕਲ ਜਾਂਦਾ ਸੀ। ਦੂਸਰਾ ਸਿਰਾ ਹੇਠਾਂ ਧਰਤੀ ਵਿਚ ਗੱਡੀ ਲੱਕੜ ’ਤੇ ਫਿੱਟ ਕੀਤਾ ਜਾਂਦਾ ਸੀ। ਲੱਠ ਦੇ ਉਪਰਲੇ ਸਿਰੇ ਵਿਚ ਲੱਕੜ ਦੀ ਗਰਧਨ/ਗਾਧੀ ਪਾਈ ਜਾਂਦੀ ਸੀ। ਗਰਧਨ ਦਾ ਜਿਹੜਾ ਹਿੱਸਾ ਲੋਹੇ ਦੀ ਲੱਠ ਵਿਚ ਪਾਇਆ ਹੁੰਦਾ ਸੀ, ਉਹ ਹਿੱਸੇ ਦੇ ਹੇਠਾਂ ਤੇ ਉਪਰ ਲੋਹੇ ਦੀ ਮੋਟੀ ਚੱਦਰ ਦੇ ਟੁਕੜੇ ਲਾਏ ਹੁੰਦੇ ਸਨ। ਇਹ ਟੁਕੜੇ ਗਰਧਨ ਨੂੰ ਮਜ਼ਬੂਤੀ ਦਿੰਦੇ ਸਨ। ਇਨ੍ਹਾਂ ਟੁਕੜਿਆਂ ਨੂੰ ਤਾਲੂਏ ਕਹਿੰਦੇ ਸਨ।[1]

ਬੜੇ ਚਕਲੇ ਦੇ ਇਕ ਪਾਸੇ ਛੋਟੀ ਚਕਲੀ/ਚਵੱਕਲੀ ਖੜਮੇ ਲੋਟ ਪਾਈ ਹੁੰਦੀ ਸੀ। ਛੋਟੀ ਚਕਲੀ ਦੇ ਬੂੜੀਆਂ ਦੇ ਨੇੜੇ ਤੇ ਗੁੱਡੇ ਦੇ ਕੋਲ ਲੋਹੇ ਦਾ ਕੁੱਤਾ ਲੱਗਿਆ ਹੁੰਦਾ ਸੀ। ਕੁੱਤਾ ਇਕ ਕਿਸਮ ਦਾ ਹਲਟ ਦਾ ਬਰੇਕ ਹੁੰਦਾ ਸੀ। ਚਕਲੇ ਤੇ ਚੱਕਲੀ ਵਿਚ ਲੋਹੇ ਦੇ 12 ਕੁ ਇੰਚ ਵਿਆਸ ਦੇ ਗੁਲਾਈ ਵਾਲੇ ਤੇ 22 ਕੁ ਇੰਚ ਲੰਮੇ ਥੋੜ੍ਹੀਥੋੜ੍ਹੀ ਦੂਰੀ ਤੇ ਗੁੱਲੇ ਲੱਗੇ ਹੁੰਦੇ ਸਨ। ਇਨ੍ਹਾਂ ਗੁੱਲਿਆਂ ਨੂੰ ਬੂੜੀਏ ਕਹਿੰਦੇ ਸਨ। ਬੜੇ ਚਕਲੇ ਅਤੇ ਛੋਟੀ ਚਕਲੀ ਦੇ ਬੂੜੀਆਂ ਦੇ ਆਪਸੀ ਮੇਲ ਹੀ ਹਲਟ ਨੂੰ ਚਲਾਉਂਦੇ ਸਨ। ਛੋਟੀ ਚਕਲੀ ਅੱਧੀ ਧਰਤੀ ਦੇ ਹੇਠਾਂ ਤੇ ਅੱਧੀ ਧਰਤੀ ਤੋਂ ਉਪਰ ਫਿੱਟ ਹੁੰਦੀ ਸੀ। ਇਸ ਚੱਕਲੀ ਦੇ ਵਿਚਾਲੇ ਇਕ ਗੁਲਾਈਦਾਰ ਲੰਮੀ ਲੋਹੇ ਦੀ ਲੱਠ ਧਰਤੀ ਦੀ ਪੱਧਰ 'ਤੇ ਪਾਈ ਹੁੰਦੀ ਸੀ। ਇਸ ਲੱਠ ਦਾ ਦੂਸਰਾ ਸਿਰਾ ਖੂਹ ਦੀ ਪੈੜ ਵਿਚੋਂ ਦੀ ਤੇ ਹਲਟ ਦੇ ਬੈੜ ਵਿਚੋਂ ਦੀ ਹੁੰਦਾ ਹੋਇਆ ਖੂਹ ਵਿਚ ਰੱਖੇ ਗਾਡਰ 'ਤੇ ਲਾਏ ਜੱਫੇ ਵਿਚ ਫਿੱਟ ਕੀਤਾ ਹੁੰਦਾ ਸੀ। ਇਸ ਗਾਡਰ ਨੂੰ ਝੱਲਣ ਕਹਿੰਦੇ ਸਨ। ਝੱਲਣ ਤੇ ਬਣੇ ਫਰੇਮ ਤੇ ਪਾੜਛਾ ਰੱਖਿਆ ਹੁੰਦਾ ਸੀ। ਪਾੜਛਾ ਜਿਸਤੀ ਚੱਦਰ ਦਾ ਬਣਿਆ ਹੁੰਦਾ ਸੀ।[2]

ਹਲਟ ਚਲਾਉਣ ਲਈ ਗਰਧਨ ਨਾਲ ਬਲਦਾਂ ਦੀ ਜੋੜੀ ਜਾਂ ਊਠ ਜੋੜਿਆ ਜਾਂਦਾ ਸੀ। ਗਰਧਨ ਬੜੇ ਚੱਕਲੇ ਤੇ ਛੋਟੇ ਚਕਲੇ ਨੂੰ ਘੁਮਾਉਂਦੀ ਸੀ। ਚੱਕਲਿਆਂ ਦੇ ਘੁੰਮਣ ਨਾਲ ਲੱਠ ਘੁੰਮਦੀ ਸੀ। ਲੱਠ ਖੂਹ ਵਿਚ ਪਾਏ ਬੈੜ ਨੂੰ ਘੁਮਾਉਂਦੀ ਸੀ। ਬੈੜ ਦੇ ਘੁੰਮਣ ਨਾਲ ਬੈੜ ਉਪਰ ਪਾਈ ਹੋਈ ਟਿੰਡਾਂ ਦੀ ਮਾਲ੍ਹ ਚਲਦੀ ਸੀ। ਮਾਲ੍ਹ ਚੱਲਣ ਨਾਲ ਇਕ ਪਾਸੇ ਤੋਂ ਪਾਣੀ ਨਾਲ ਭਰੀਆਂ ਟਿੰਡਾਂ ਆ ਕੇ ਪਾੜਛੇ ਵਿਚ ਪਾਣੀ ਉਲੱਦ ਦਿੰਦੀਆਂ ਸਨ। ਫੇਰ ਖਾਲੀ ਹੋਈਆਂ ਟਿੰਡਾਂ ਦੀ ਮਾਲ੍ਹ ਬੈੜ ਦੇ ਦੂਸਰੇ ਪਾਸੇ ਦੀ ਹੋ ਕੇ ਖੂਹ ਵਿਚੋਂ ਦੁਬਾਰਾ ਪਾਣੀ ਭਰਨ ਲਈ ਚਲੀ ਜਾਂਦੀ ਸੀ। ਪਾੜਛੇ ਵਿਚੋਂ ਪਾਣੀ ਖੂਹ ਦੇ ਨਾਲ ਬਣੇ ਔਲੂ/ਚੁਬੱਚੇ ਵਿਚ ਜਾਂ ਸਿੱਧਾ ਹੀ ਖਾਲ ਵਿਚ ਚਲਿਆ ਜਾਂਦਾ ਸੀ। ਇਸ ਤਰ੍ਹਾਂ ਖੂਹ ਵਿਚੋਂ ਹਲਟ ਨਾਲ ਪਾਣੀ ਕੱਢਿਆ ਜਾਂਦਾ ਸੀ ਤੇ ਸੇਂਜੀ ਕੀਤੀ ਜਾਂਦੀ ਸੀ। ਕਈ ਖੂਹਾਂ ਵਿਚ ਦੋ ਹਲਟ ਵੀ ਲੱਗੇ ਹੁੰਦੇ ਸਨ। ਦੋ ਹਲਟਾਂ ਵਾਲੇ ਖੂਹ ਅਕਾਰ ਵਿਚ ਵੱਡੇ ਹੁੰਦੇ ਸਨ। ਹੁਣ ਨਾ ਖੂਹ ਰਹੇ ਹਨ ਅਤੇ ਨਾ ਹੀ ਹਲਟ ਰਹੇ ਹਨ।[3]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads