ਹਲੀਮਾ ਖ਼ਾਤੂਨ

From Wikipedia, the free encyclopedia

ਹਲੀਮਾ ਖ਼ਾਤੂਨ
Remove ads

ਹਲੀਮਾ ਹਾਤੂਨ (lang-ota|حلیمه خاتون), ਕੁਝ ਓਟੋਮਨ ਲੋਕ ਕਥਾਵਾਂ ਅਨੁਸਾਰ, ਅਰਤੂਰੂਲ (13ਵੀਂ ਸਦੀ) ਦੀ ਪਤਨੀ ਅਤੇ ਸੰਭਾਵਤ ਤੌਰ 'ਤੇ ਓਸਮਾਨ ਪਹਿਲੇ ਦੀ ਮਾਂ ਸੀ।

ਵਿਸ਼ੇਸ਼ ਤੱਥ ਹਲੀਮਾ ਹਾਤੂਨ, ਜਨਮ ...

ਜੀਵਨ

ਉਸ ਦੇ ਮੂਲ ਬਾਰੇ ਕੋਈ ਪੱਕੇ ਪ੍ਰਮਾਣ ਨਹੀਂ ਮਿਲਦੇ ਹਨ; ਬਾਅਦ ਦੀਆਂ ਦੰਤਕਥਾਵਾਂ ਵਿੱਚ ਉਸ ਨੂੰ "ਹਾਇਮਾ ਅਨਾ" ਅਤੇ "ਖਾਇਮਾਹ" ਕਿਹਾ ਜਾਂਦਾ ਹੈ,[2] ਅਤੇ ਕਿਸੇ ਇਤਿਹਾਸਕ ਓਟੋਮਨੀ ਟੈਕਸਟ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਹਾਇਮਾ ਅਨਾ ਅਰਤੂਗਰੂਲ ਦੀ ਮਾਂ ਦਾ ਰਵਾਇਤੀ ਨਾਮ ਵੀ ਹੈ।[3]

ਹਾਲ ਹੀ ਵਿੱਚ ਕਥਾਵਾਂ ਨੇ ਉਸ ਨੂੰ ਓਸਮਾਨ ਪਹਿਲੇ ਦੀ ਮਾਂ ਦੱਸਿਆ; ਹਾਲਾਂਕਿ, ਦੂਸਰੇ ਓਟੋਮਨ ਵਿਦਵਾਨਾਂ ਵਿੱਚੋਂ ਇਤਿਹਾਸਕਾਰ ਹੀਥ ਡਬਲਿਊ. ਲੋਰੀ ਦੱਸਦਾ ਹੈ ਕਿ ਓਸਮਾਨ ਪਹਿਲੇ ਦੀ ਮਾਂ ਦਾ ਕੁਝ ਗਿਆਤ ਨਹੀਂ ਹੈ।[4] ਹਲੀਮਾ ਹਾਤੂਨ ਦੀ ਕ਼ਬਰ ਵਾਲੀ ਥਾਂ, ਜੋ ਕਿ 19ਵੀਂ ਸਦੀ ਅੰਤ ਵਿੱਚ ਸੁਲਤਾਨ ਅਬਦੁਲ ਹਾਮਿਦ II ਦੁਆਰਾ ਬਣਵਾਈ ਗਈ ਸੀ, ਸੋਗਾਟ, ਅੱਜ-ਕਲ੍ਹ ਤੁਰਕੀ, ਵਿਖੇ ਅਰਤੂਗਰੁਲ ਗਾਜ਼ੀ ਦੀ ਕਬਰ ਵਾਲੇ ਬਾਗ਼ ਵਿੱਚ ਸਥਿਤ ਹੈ।[5] ਇਤਿਹਾਸਕਾਰ ਸੇਮਲ ਕਾਫਦਾਰ ਅਨੁਸਾਰ, 19ਵੀਂ ਸਦੀ ਵਿੱਚ ਸੁਲਤਾਨ ਦੁਆਰਾ ਇਸ ਕਬਰ ਨੂੰ "ਮੁੜ ਸੁਧਾਰ" ਅਤੇ "ਮੁੜ ਉਸਾਰੀ" ਕਰਵਾਈ ਗਈ,ਜਿਸ ਦਾ ਨਾਮ ਬਾਅਦ ਵਿੱਚ ਜੋੜਿਆ ਗਿਆ ਸੀ, ਜੋ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਸੀ।[5] ਇਸ ਤੋਂ ਇਲਾਵਾ, ਲੇਖਕ ਤੁਰਗੁਤ ਗੇਲਰ ਅਨੁਸਾਰ, "ਹਾਇਮਾ ਅਨਾ", ਜਿਸ ਨੂੰ ਡੋਮੇਨਿਕ ਵਿੱਚ ਦਫਨਾਇਆ ਗਿਆ ਸੀ, ਸੰਭਾਵਤ ਤੌਰ ਤੇ' ਅਰਤੂਗਰੂਲ ਦੀ ਪਤਨੀ ਸੀ।[2]

Remove ads

ਗੇਵਾਸ ਵਿੱਚ ਹਾਲੀਮਾ ਹਾਤੂਨ ਦੀ ਕਬਰ

Thumb
ਗੇਵਾਸ ਕਬਰ

1358 ਵਿੱਚ ਗੇਵਾਸ ਵਿਖੇ ਹਲੀਮਾ ਹਾਤੂਨ ਲਈ ਇੱਕ ਕਬਰ ਬਣਵਾਈ ਗਈ ਸੀ।[6] ਕਿਹਾ ਜਾਂਦਾ ਹੈ ਕਿ ਇਹ ਹਲੀਮਾ ਸੇਲਜੁਕ ਸ਼ਾਸਕ, ਮੇਲਿਕ ਇਜ਼ੇਦਦੀਨ ਦੀ ਧੀ ਅਤੇ ਸ਼ਾਇਦ ਕਾਰਾਕੋਯੂਨਲੂ ਵੰਸ਼ ਦੀ ਇੱਕ ਮੈਂਬਰ ਸੀ।[7][8][9][10]

ਪ੍ਰਸਿੱਧੀ

ਇਸਰਾ ਬਿਲਜਿਕ ਤੁਰਕੀ ਟੀ.ਵੀ. ਸੀਰੀਜ਼ ਦਿਰੀਲੀਸ: ਅਰਤੂਗਰੂਲ ਵਿੱਚ ਹਾਲੀਮਾ ਹਾਤੂਨ ਦੇ ਰੂਪ ਵਿੱਚ ਦਿਖਾਈ ਦਿੱਤੀ।[11] ਇਸ ਕਹਾਣੀ ਵਿੱਚ, ਉਹ ਇੱਕ ਸੇਲਜੁਕ ਸ਼ਹਿਜ਼ਾਦੀ ਹੈ।

ਇਹ ਵੀ ਦੇਖੋ

  • ਓਟੋਮੈਨ ਵੰਸ਼
  • ਓਟੋਮਨ ਪਰਿਵਾਰ ਦਾ ਰੁੱਖ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads