ਹਵਲਦਾਰ
From Wikipedia, the free encyclopedia
Remove ads
ਹਵਲਦਾਰ ਜਾਂ ਹੌਲਦਾਰ ਭਾਰਤੀ ਅਤੇ ਪਾਕਿਸਤਾਨੀ ਫ਼ੌਜ ਦਾ ਇੱਕ ਰੈਂਕ ਹੈ, ਜੋ ਇੱਕ ਸਾਰਜੈਂਟ ਦੇ ਬਰਾਬਰ ਹੈ। ਇੱਕ ਹਵਲਦਾਰ ਤਿੰਨ ਦਰਜੇ ਦੇ ਦਾ ਬਿੱਲਾ ਪਹਿਨਦਾ ਹੈ।
ਇਤਿਹਾਸਿਕ ਤੌਰ ਤੇ, ਹਵਲਦਾਰ ਇੱਕ ਸੀਨੀਅਰ ਕਮਾਂਡਰ ਸੀ, ਜੋ ਕਿ ਮੁਗਲ ਸਾਮਰਾਜ ਦੇ ਸਮੇਂ ਅਤੇ ਬਾਅਦ ਵਿੱਚ ਮਰਾਠਾ ਸਾਮਰਾਜ ਦੇ ਸਮੇਂ ਕਿਲ੍ਹੇ ਦਾ ਮੁਖੀ ਹੁੰਦਾ ਸੀ।
ਹਵਲਦਾਰ ਮੂਲ ਰੂਪ ਵਿੱਚ ਇੱਕ ਫ਼ਾਰਸੀ ਸ਼ਬਦ ਹੈ ਜਿਸਦਾ ਮਤਲਬ ਹੈ ਇੰਚਾਰਜ ਵਿਅਕਤੀ, ਜਾਂ ਮੁਖੀ
ਭਾਰਤੀ ਸੈਨਾ ਵਿੱਚ ਨਿਯੁਕਤੀਆਂ
ਹਵਲਦਾਰਾਂ ਨੂੰ ਅੱਗੇ ਉੱਚ ਅਧਿਕਾਰੀ ਦੇ ਅਹੁਦਿਆਂ ਲਈ ਨਿਯੁਕਤ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਰੈਂਕ ਇਸ ਸਮੇਂ ਵਰਤੋਂ ਵਿੱਚ ਨਹੀਂ ਹਨ।
ਇੱਕ ਕੰਪਨੀ ਕੁਆਰਟਰ ਮਾਸਟਰ ਹਵਲਦਾਰ (CQMH), ਕੁਆਰਟਰ ਮਾਸਟਰ ਸਾਰਜੈਂਟ ਦੇ ਬਰਾਬਰ ਹੁੰਦਾ ਹੈ, ਅਤੇ ਕੰਪਨੀ ਦੇ ਸਟੋਰਾਂ ਦੇ ਪ੍ਰਬੰਧਨ ਵਿੱਚ ਦੀ ਮਦਦ ਕਰਦਾ ਹੈ। ਇਹ ਤਿੰਨ ਪੱਟੀਆਂ ਵਾਲਾ ਬਿੱਲਾ ਲਗਾਉਂਦੇ ਹਨ ਜਿਸਦੇ ਉੱਤੇ ਅਸ਼ੋਕਾ ਸ਼ੇਰ ਦਾ ਨਿਸ਼ਾਨ ਹੁੰਦਾ ਹੈ।
ਕੰਪਨੀ ਹਵਲਦਾਰ ਮੇਜਰ (CHM) ਇੱਕ ਕੰਪਨੀ ਵਿੱਚ ਸਭ ਤੋਂ ਸੀਨੀਅਰ ਗੈਰ-ਕਮਿਸ਼ਨਡ ਅਫਸਰ ਹੈ, ਜੋ ਕਿ ਕਿਸੇ ਕੰਪਨੀ ਸਾਰਜੈਂਟ ਮੇਜਰ ਦੇ ਬਰਾਬਰ ਹੁੰਦਾ ਹੈ। ਇਹ ਅਸ਼ੋਕਾ ਸ਼ੇਰ ਦੇ ਨਿਸ਼ਾਨ ਵਾਲਾ ਬਿੱਲਾ ਲਗਾਉਂਦੇ ਹਨ।
ਰੈਜੀਮੈਂਟ ਕੁਆਰਟਰ ਮਾਸਟਰ ਹਵਲਦਾਰ (RQMH), ਰੈਜੀਮੈਂਟਲ ਕੁਆਰਟਰ ਮਾਸਟਰ ਸਾਰਜੈਂਟ ਦੇ ਬਰਾਬਰ ਹੁੰਦਾ ਹੈ।
ਰੈਜੀਮੈਂਟ ਹਵਲਦਾਰ ਮੇਜਰ (RHM), ਰੈਜੀਮੈਂਟਲ ਸਾਰਜੈਂਟ ਮੇਜਰ ਦੇ ਬਰਾਬਰ ਹੁੰਦਾ ਹੈ।
ਇਤਿਹਾਸਕ ਰੂਪ ਵਿੱਚ, ਇੱਕ ਕੰਪਨੀ ਦੇ ਦੋ ਸੀਨੀਅਰ ਹਵਾਲਦਾਰ ਕੁਆਰਟਰ ਮਾਸਟਰ ਹਵਲਦਾਰ (CQMH) ਅਤੇ ਕੰਪਨੀ ਹਵਲਦਾਰ ਮੇਜਰ (CHM) ਬਣੇ। ਬ੍ਰਿਟਿਸ਼ ਭਾਰਤੀ ਸੈਨਾ ਵਿੱਚ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਤੇ ਕੰਪਨੀ ਹਵਾਲਦਾਰ ਮੇਜਰ ਦੀਆਂ ਨਿਯੁਕਤੀਆਂ ਵੀ ਮੌਜੂਦ ਸਨ।
Remove ads
ਪਾਕਿਸਤਾਨੀ ਫੌਜ ਵਿੱਚ ਨਿਯੁਕਤੀਆਂ
ਹਵਲਦਾਰ ਪਾਕਿਸਤਾਨੀ ਫੌਜ ਵਿੱਚ ਤੀਜੀ ਸਭ ਤੋਂ ਉੱਚਿਤ ਸੂਚੀਬੱਧ ਜਾਂ ਗ਼ੈਰ ਕਮਿਸ਼ਨਡ ਅਫ਼ਸਰ ਮਿਲਟਰੀ ਰੈਂਕ ਹੈ। ਆਮ ਤੌਰ ਤੇ ਇੱਕ ਹਵਲੇਦਾਰ ਕੋਲ ਦੇ ਅਧੀਨ ਤਿੰਨ ਨਾਇਕ ਹੁੰਦੇ ਹਨ ਅਤੇ ਹਰ ਇੱਕ ਨਾਇਕ ਦੇ ਅਧੀਨ 10 ਸਿਪਾਹੀ ਹੁੰਦੇ ਹਨ।
ਪਾਕਿਸਤਾਨੀ ਫੌਜ ਵਿੱਚ ਹਵਾਲਦਾਰਾਂ ਲਈ ਨਿਯੁਕਤੀਆਂ:
ਇਕ ਕੰਪਨੀ ਵਿੱਚ ਸੱਤ ਤੋਂ ਅੱਠ ਹਵਲਦਾਰ ਹੁੰਦੇ ਹਨ। ਇਹਨਾਂ ਹਵਾਲਦਾਰਾਂ ਵਿਚੋਂ, ਇੱਕ ਸੀਨੀਅਰ ਹਵਲਦਾਰ ਇੱਕ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਦੇ ਤੌਰ ਤੇ ਕੰਮ ਕਰਦੇ ਹਨ, ਜਦੋਂ ਕਿ ਵਧੇਰੇ ਸੀਨੀਅਰ ਹਵਾਲਦਾਰਾਂ ਨੂੰ ਕੰਪਨੀ ਹਵਾਲਦਾਰ ਵਜੋਂ ਨਿਯੁਕਤ ਕੀਤਾ ਜਾਂਦਾ ਹੈ। ਉਸ ਦੀ ਕੰਪਨੀ ਦੇ ਸਾਰੇ ਸਿਪਾਹੀਆਂ ਦੀ ਅਨੁਸ਼ਾਸਨ, ਮਨੋਪੱਖੀ ਅਤੇ ਸਿਖਲਾਈ ਲਈ ਜਿੰਮੇਵਾਰ ਹੁੰਦੇ ਹਨ।
ਇੱਕ ਬਟਾਲੀਅਨ ਵਿੱਚ ਆਮ ਤੌਰ ਤੇ ਚੌਵੀ ਤੋਂ ਅਠਾਈ ਹਵਲਦਾਰ ਹੁੰਦੇ ਹਨ। ਇੱਕ ਸੀਨੀਅਰ ਹਵਲਦਾਰ ਨੂੰ ਬਟਾਲੀਅਨ ਕੁਆਰਟਰ ਮਾਸਟਰ ਹੌਲਦਾਰ ਵਜੋਂ ਨਿਯੁਕਤ ਕੀਤਾ ਜਾਂਦਾ ਹੈ ਅਤੇ ਅਤੇ ਬਟਾਲੀਅਨ ਦਾ ਸਭ ਤੋਂ ਸੀਨੀਅਰ ਹੌਲਦਾਰ ਜਾਂ ਸਭ ਤੋਂ ਕਾਬਲ ਹੌਲਦਾਰ ਬਟਾਲੀਅਨ ਹੌਲਦਾਰ ਮੇਜਰ ਵਜੋਂ ਨਿਯੁਕਤ ਕੀਤਾ ਜਾਂਦਾ ਹੈ।
Remove ads
Wikiwand - on
Seamless Wikipedia browsing. On steroids.
Remove ads