ਹਾਂਸ ਆਈਸਲਰ
From Wikipedia, the free encyclopedia
Remove ads
ਹਾਂਸ ਆਈਸਲਰ (6 ਜੁਲਾਈ 1898 - 6 ਸਤੰਬਰ 1962) ਇੱਕ ਆਸਟਰੀਆਈ ਸੰਗੀਤਕਾਰ ਸਨ। ਉਹ ਜਰਮਨ ਡੈਮੋਕਰੈਟਿਕ ਰੀਪਬਲਿਕ ਦੇ ਰਾਸ਼ਟਰੀ ਗੀਤ ਦੇ ਕੰਪੋਜ਼ਰ ਸਨ। ਉਹ ਬ੍ਰਤੋਲਤ ਬ੍ਰੈਖਤ ਨਾਲ ਆਪਣੇ ਲੰਬੇ ਨੇੜਲੇ ਸਬੰਧਾਂ ਅਤੇ ਫਿਲਮਾਂ ਦੇ ਲਈ ਲਿਖੇ ਗੀਤਾਂ ਲਈ ਮਸ਼ਹੂਰ ਸਨ।
ਆਈਸਲਰ ਇੱਕ ਵਿਲੱਖਣ ਸਿਧਾਂਤਕਾਰ ਅਤੇ ਮਾਹਰ ਕੰਪੋਜਰ ਸਨ। ਆਪਣੀਆਂ ਰਚਨਾਵਾਂ ਰਾਹੀਂ ਉਨ੍ਹਾਂ ਸੰਗੀਤ ਦੇ ਜਮਾਤੀ ਪੱਖ ਨੂੰ ਜਾਹਰ ਕੀਤਾ। 1947 ਵਿੱਚ ਥਿਓਡੋਰ ਅਡਾਰਨੋ ਨਾਲ਼ ਮਿਲ਼ਕੇ ਲਿਖੀ ਉਨ੍ਹਾਂ ਦੀ ਕਿਤਾਬ ਕੰਪੋਜ਼ਿੰਗ ਫਾਰ ਫ਼ਿਲਮਜ਼ ਇੱਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਉਨ੍ਹਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਏ ਰੈਬਲ ਇਨ ਮਿਊਜ਼ਿਕ ਦੇ ਨਾਂ ਹੇਠ ਛਾਪਿਆ ਗਿਆ ਹੈ।
ਹਾਂਸ ਆਈਸਲਰ ਨੂੰ ‘ਸੰਗੀਤ ਦਾ ਕਾਰਲ ਮਾਰਕਸ’ ਹੋਣ ਦਾ ਦਰਜ਼ਾ ਹਾਊਸ ਕਮੇਟੀ ਆਨ ਅਨ-ਅਮੇਰੀਕਨ ਐਕਟਿਵਟੀਜ਼ ਨੇ ਦਿੱਤਾ ਸੀ। ਕਮੇਟੀ ਵਲੋਂ ਉਸ ਨੂੰ ਹਾਲੀਵੁੱਡ ਵਿਚਲਾ ਸੋਵੀਅਤ ਏਜੰਟ ਗਰਦਾਨਿਆ ਗਿਆ। ਅਖੀਰ ਅਮਰੀਕੀ ਹਾਕਮਾਂ ਦਾ ਡਰਾਮਾ ਖਤਮ ਹੋਇਆ ਅਤੇ 28 ਮਾਰਚ, 1948 ਨੂੰ ਹਾਂਸ ਆਈਸਲਰ ਨੂੰ ਅਮਰੀਕਾ ਛੱਡਣਾ ਪਿਆ। ਸੱਤ ਸਾਲ ਪਹਿਲਾਂ ਆਈਸਲਰ ਨੂੰ ਨਾਜ਼ੀ ਪਾਰਟੀ ਦੇ ਸੱਤਾ ਵਿੱਚ ਆਉਨ ਕਾਰਣ ਆਪਣਾ ਦੇਸ਼ ਜਰਮਨੀ ਛੱਡਣਾ ਪਿਆ ਸੀ।
Remove ads
ਜੀਵਨ
ਹਾਂਸ ਆਈਸਲਰ ਦਾ ਜਨਮ 6 ਜੁਲਾਈ, 1898 ਨੂੰ ਆਸਟਰੀਆ ਵਿੱਚ ਹੋਇਆ ਸੀ। ਉਹ ਆਪਣੇ ਮਾਪਿਆਂ ਦੇ ਤੀਜੇ ਬੱਚੇ ਸਨ। ਉਨ੍ਹਾਂ ਦੇ ਪਿਤਾ ਯਹੂਦੀ ਸੀ, ਅਤੇ ਮਾਤਾ ਲੂਥਰਨ[1][2] 1901 ਵਿੱਚ ਇਸਦਾ ਪਰਿਵਾਰ ਵੀਏਨਾ ਵਿੱਚ ਜਾ ਕੇ ਰਹਿਣ ਲੱਗਿਆ। ਇਸਦਾ ਭਾਈ ਜਰਹਾਰਟ ਆਈਸਲਰ ਇੱਕ ਕਮਿਊਨਿਸਟ ਪੱਤਰਕਾਰ ਸੀ। ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਵਿਆਨਾ ਵਿਖੇ ਆਈਸਲਰ ਨੇ ਪ੍ਰਸਿੱਧ ਸੰਗੀਤਕਾਰ ਆਰਨੋਲਡ ਸਕੂਨਵਰਗ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਉਹ ਆਰਨੋਲਡ ਦੇ ਪਹਿਲੇ ਸ਼ਿਸ਼ ਸਨ ਜਿਨ੍ਹਾਂ ਨੇ ਬਾਰਾਂ ਸੁਰੀ ਜਾਂ ਲੜੀਵਾਰ ਸੰਗੀਤ ਦੀ ਰਚਨਾ ਕੀਤੀ। 1925 ਵਿੱਚ ਉਹ ਬਰਲਿਨ ਚਲੇ ਗਏ, ਜੋ ਉਸ ਵੇਲੇ ਕਲਾ, ਸੰਗੀਤ ਅਤੇ ਰਾਜਨੀਤੀ ਦਾ ਗੜ੍ਹ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads
