ਹਾਇਲ
From Wikipedia, the free encyclopedia
Remove ads
ਹਾਇਲ (Arabic: حائل Ḥā'il) ਉੱਤਰ-ਪੱਛਮੀ ਸਊਦੀ ਅਰਬ ਵਿੱਚ ਨਜਦ ਦਾ ਇੱਕ ਸ਼ਹਿਰ ਹੈ। ਇਹ ਹਾਇਲ ਰਿਆਸਤ ਦਾ ਰਾਜਧਾਨੀ ਸ਼ਹਿਰ ਹੈ। 2004 ਦੀ ਮਰਦੁਮ-ਸ਼ੁਮਾਰੀ ਦੇ ਮੁਤਾਬਕ ਹਾਇਲ ਦੀ ਆਬਾਦੀ 267,005 ਸੀ। ਹਾਇਲ ਇੱਕ ਜ਼ਰਈ ਸ਼ਹਿਰ ਹੈ ਅਤੇ ਇਸ ਵਿੱਚ ਜ਼ਿਆਦਾ ਪੈਦਾ ਹੋਣ ਵਾਲੀਆਂ ਜਿਨਸਾਂ ਵਿੱਚ ਅਨਾਜ, ਖਜੂਰ ਅਤੇ ਫਲ ਸ਼ਾਮਿਲ ਹਨ। ਸੂਬੇ ਹਾਇਲ ਦੀ ਜ਼ਿਆਦਾਤਰ ਕਣਕ ਇੱਥੇ ਹੀ ਪੈਦਾ ਹੁੰਦੀ ਹੈ। ਉੱਤਰ-ਪੂਰਬ ਦਾ ਇਲਾਕਾ, 60 ਤੋਂ 100 ਕਿਲੋਮੀਟਰ (37 ਤੋਂ 62 ਮੀਲ) ਦੂਰ ਹੈ, ਜਿਸ ਵਿੱਚ ਸਿੰਜਾਈ ਵਾਲੇ ਬਗੀਚੇ ਹੁੰਦੇ ਹਨ। ਇਤਿਹਾਸਿਕ ਤੌਰ ਤੇ ਹਾਇਲ ਹੱਜ ਦੇ ਊਠ ਕਾਫਲਿਆਂ ਦੇ ਰਸਤੇ ਤੇ ਹੋਣ ਕਰਕੇ ਇਸ ਕੋਲ ਦੌਲਤ ਆਉਂਦੀ ਰਹੀ ਹੈ। ਹਾਇਲ ਸਾਊਦੀ ਅਰਬ ਅਤੇ ਅਰਬੀ ਸੰਸਾਰ ਵਿੱਚ ਇਸ ਦੇ ਲੋਕਾਂ ਦੀ ਦਰਿਆਦਿਲੀ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੇ ਹਾਤਿਮਤਾਈ ਦੀ ਜ਼ਿੰਦਗੀ ਬਤੀਤ ਹੋਈ। ਇਹ ਅਲ ਰਸ਼ੀਦ ਖ਼ਾਨਦਾਨ ਦਾ ਮੂਲ ਦੇਸ਼ ਹੈ, ਜੋ ਅਲ-ਸੌਦਸ ਦਾ ਇਤਿਹਾਸਿਕ ਵਿਰੋਧੀ ਰਿਹਾ ਹੈ।[1]
Remove ads
ਇਤਿਹਾਸ
ਹਾਇਲ ਸ਼ਹਿਰ 1836 ਤੋਂ 1921, ਸਾਊਦੀ ਦੇ ਅਮੀਰਾਤ 'ਤੇ ਜਿੱਤ ਪ੍ਰਾਪਤ ਕਰਨ ਤੱਕ, ਜਬਲ ਸ਼ਮਰ ਦੇ ਅਮੀਰਾਤ ਦੀ ਰਾਜਧਾਨੀ ਰਿਹਾ ਹੈ। ਇਸ ਅਮੀਰਾਤ ਨੂੰ ਰਸ਼ੀਦ ਘਰਾਣੇ ਵੱਲੋਂ ਚਲਾਇਆ ਜਾਂਦਾ ਸੀ। ਪਹਿਲੇ ਅਮੀਰ, ਅਬਦੁੱਲਾ ਬਿਨ ਰਸ਼ੀਦ, ਨੇ ਆਪਣੇ ਭਰਾ ਓਬੈਦ ਤੇ ਜੱਬਰ ਦੇ ਪੁੱਤਰਾਂ ਨਾਲ਼ ਸੱਤਾ ਸੰਭਾਲੀ ਸੀ। ਅਬਦੁੱਲਾ ਬਿਨ ਰਸ਼ੀਦ ਨੇ ਹਾਇਲ ਵਿੱਚ ਬਰਜ਼ਾਨ ਪੈਲਸ ਦਾ ਨਿਰਮਾਣ ਕਾਰਜ ਜਾਰੀ ਰੱਖਿਆ ਜਿਸਦੀ ਸ਼ੁਰੂਆਤ ਮੁਹੰਮਦ ਇਬਨ ਅਲੀ ਦੁਆਰਾ ਕਰਵਾਈ ਗਈ ਸੀ। ਅਬਦੁੱਲਾ ਬਿਨ ਰਸ਼ੀਦ ਦੀ ਮੌਤ ਤੋੰ ਬਾਅਦ ਉਸਦੇ ਪੁੱਤਰ ਤੇ ਵਾਰਿਸ, ਤਲਾਲ, ਨੇ ਇਸ ਪੈਲਸ ਦਾ ਨਿਰਮਾਣ ਸਿਰੇ ਚਾੜ੍ਹਿਆ।
ਅਲ ਰਸ਼ੀਦ ਕਾਲ ਦੌਰਾਨ ਕਈ ਵਿਦੇਸ਼ੀ ਯਾਤਰੀ ਹਾਇਲ ਅਤੇ ਰਸ਼ੀਦੀ ਅਮੀਰਾਂ ਕੋਲ ਆਏ ਤੇ ਉਨ੍ਹਾਂ ਨੇ ਇਨ੍ਹਾਂ ਦਾ ਵਰਣਨ ਕਈ ਕਿਤਾਬਾਂ ਤੇ ਪੱਤ੍ਰਿਕਾਵਾਂ 'ਚ ਕੀਤਾ ਹੈ। ਇਨ੍ਹਾਂ ਯਾਤਰੀਆਂ ਵਿੱਚ ਜੌਰਜ ਅਗਸਤ ਵਾਲਿਨ (1854), ਵਿਲੀਅਮ ਗਿੱਫ਼ੋਰਡ ਪਾਲਗ੍ਰੇਵ (1865), ਲੇਡੀ ਐਨ ਬਲੰਟ (1881), ਚਾਰਲਸ ਮੌਂਟੇਗੂ ਡਾਊਟੀ (1888) ਅਤੇ ਗਰਟਰੂਡ ਬੈੱਲ (2014) ਸ਼ਾਮਿਲ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads