ਹਾਰਪ ਫਾਰਮਰ

From Wikipedia, the free encyclopedia

ਹਾਰਪ ਫਾਰਮਰ
Remove ads

ਹਰਪ੍ਰੀਤ ਸਿੰਘ, (ਉਰਫ਼ ਹਾਰਪ ਫਾਰਮਰ) ਇੱਕ ਭਾਰਤੀ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਫ਼ੋਟੋਗ੍ਰਾਫ਼ਰ ਹੈ ਜੋ ਕਿ ਹੁਸ਼ਿਆਰਪੁਰ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ |[1][2]

ਵਿਸ਼ੇਸ਼ ਤੱਥ ਹਾਰਪ ਫਾਰਮਰ, ਜਨਮ ...

ਮੁਢਲਾ ਜੀਵਨ

ਹਾਰਪ ਨੇ ਆਪਣੀ ਉੱਚ-ਸੈਕੰਡਰੀ ਪੜ੍ਹਾਈ ਡੀ.ਏ.ਵੀ ਸਕੂਲ, ਜਲੰਧਰ ਤੋਂ ਕੀਤੀ ਹੈ ਅਤੇ ਬੀ.ਸੀ.ਏ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਤੋਂ ਕੀਤੀ ਹੈ। ਇਸ ਤੋਂ ਬਾਅਦ ਹਾਰਪ ਨੇ ਸੂਚਨਾ ਤਕਨਾਲੋਜੀ ਦੇ ਅੰਤਰਰਾਸ਼ਟਰੀ ਸੰਸਥਾਨ, ਪੁਣੇ ਤੋਂ ਮਾਸਟਰਜ਼ ਆਫ ਸਾਇੰਸ ਇਨ ਅਡਵਾਂਸ ਸਾਫਟਵੇਅਰ ਤਕਨਾਲੋਜੀ ਵਿੱਚ ਡਿਗਰੀ ਹਾਸਲ ਕੀਤੀ। [ਹਵਾਲਾ ਲੋੜੀਂਦਾ]

ਨਿਜੀ ਜ਼ਿੰਦਗੀ

ਹਾਰਪ ਦਾ ਵਿਆਹ ਅੰਬਰ ਕੌਰ ਨਾਲ ਹੋਇਆ ਹੈ ਅਤੇ ਅਤੇ ਜੋੜੇ ਨੂੰ ਇੱਕ ਧੀ ਅਤੇ ਇੱਕ ਪੁੱਤ ਹੈ। [ਹਵਾਲਾ ਲੋੜੀਂਦਾ]

ਕਰੀਅਰ

ਹਾਰਪ ਨੇ ਇੱਕ ਫੋਟੋਗ੍ਰਾਫਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹ ਕੁਦਰਤ ਅਤੇ ਪੰਜਾਬ ਦੇ ਵਿੱਚ ਬਾਗਬਾਨੀ ਦੀ ਸੁੰਦਰਤਾ ਨੂੰ ਹਾਸਲ ਕਰਨ ਲਈ ਸਮਰਪਿਤ ਸੀ। ਉਸਦੇ ਫੋਟੋਗਰਾਫੀ ਫਰੰਟ 'ਤੇ ਪੇਸ਼ੇਵਰ ਜਾਣ ਦੇ ਫੈਸਲੇ ਨੇ ਉਸਦੀ ਸਭ ਤੋਂ ਪਹਿਲੀ ਪ੍ਰਦਰਸ਼ਨੀ ਨੂੰ ਅੰਜਾਮ ਦਿੱਤਾ ਜੋ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ 9 ਅਪ੍ਰੈਲ 2012 ਨੂੰ "ਕਲਰਜ਼ ਆਫ ਪੰਜਾਬ" ਦੇ ਨਾਂਅ ਹੇਠ ਲਗਾਈ ਗਈ।[3][4][5] ਬਾਅਦ ਵਿੱਚ ਇਸੇ ਤਰੀਕੇ ਨਾਲ ਤਿੰਨ ਹੋਰ ਪ੍ਰਦਰਸ਼ਨੀਆਂ ਲਗਾਈਆਂ ਗਈਆਂ | ਪਹਿਲੀ ਸੀ ਠਾਕੁਰ ਆਰਟ ਗੈਲਰੀ, ਅੰਮ੍ਰਿਤਸਰ ਵਿਖੇ ਅਤੇ ਦੂਜੀ ਸੀ ਸਾਲ 2013 ਵਿੱਚ ਅੱਲੀਆਂਸ ਫਰੈਂਚਐਸੇ, ਚੰਡੀਗੜ੍ਹ ਵਿਖੇ।[6][7][8][9][10] ਹਾਰਪ ਨੇ ਤੀਜੀ ਪ੍ਰਦਰਸ਼ਨੀ ਪੰਜਾਬੀ ਕਲਾ ਭਵਨ, ਚੰਡੀਗੜ੍ਹ ਵਿਖੇ ਜੂਨ 2016 ਵਿੱਚ ਲਗਾਈ।[11][12][13] ਹਾਰਪ ਆਪਣੇ ਸਵੈ-ਚਿੱਤਰਾਂ ਲਈ ਕਾਫ਼ੀ ਮਸ਼ਹੂਰ ਹੈ ਜਿਸ ਵਿੱਚ ਉਸਨੇ ਪੰਜਾਬ ਦਾ ਕਿਸਾਨ ਦਿਖਾਇਆ ਹੈ | ਹਰ ਤਸਵੀਰ ਪੇਂਡੂ ਪੰਜਾਬ ਦੀ ਸਾਦਗੀ ਨੂੰ ਉਭਾਰ ਕੇ ਬਾਹਰ ਲਿਆਉਂਦੀ ਹੈ।[2][14]

ਕੰਮ

ਫ਼ਿਲਮਾਂ ਅਤੇ ਗਾਣੇ

ਹੋਰ ਜਾਣਕਾਰੀ ਸਾਲ, ਨਾਂਅ ...

ਹਾਰਪ ਫਾਰਮਰ ਪਿਕਚਰਜ਼

ਹਾਰਪ ਨੇ ਆਪਣਾ ਇੱਕ ਸੰਗੀਤ ਰਿਕਾਰਡ ਲੇਬਲ, ਹਾਰਪ ਫਾਰਮਰ ਪਿਕਚਰਜ਼ ਨਾਂਅ ਤੋਂ ਸ਼ੁਰੂ ਕੀਤਾ ਹੈ ਜੋ ਕੇ ਉਸ ਦੇ ਆਪਣੇ ਹੀ ਉਤਪਾਦਨ ਹੇਠ ਹੈ।

ਹੋਰ ਜਾਣਕਾਰੀ ਸਾਲ, ਗਾਣਾ ...
Remove ads

ਵਿਵਾਦ

ਮਈ 2016 ਵਿਚ, ਹਾਰਪ ਨੇ "ਸਟਾਪ ਡਿਫਾਮਿੰਗ ਪੰਜਾਬ" ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਲੋਕਾਂ ਨੂੰ ਇਸ ਧਾਰਨਾ ਦੇ ਵਿਰੁੱਧ ਲੜਨ ਲਈ ਕਿਹਾ ਗਿਆ ਕਿ ਪੰਜਾਬ ਦੇ 70% ਤੋਂ ਵੀ ਵੱਧ ਲੋਕ ਨਸ਼ਿਆਂ ਵਿੱਚ ਡੁੱਬੇ ਹੋਏ ਹਨ। ਇਸ ਮੁਹਿੰਮ ਨੂੰ ਭਾਰੀ ਆਲੋਚਨਾ ਸਹਿਣੀ ਪਈ ਅਤੇ ਹਾਰਪ ਨੂੰ ਖੁਦ ਵੀ ਬਹੁਤ ਗੱਲਾਂ ਦਾ ਸਾਹਮਣਾ ਕਰਨਾ ਪਿਆ ਕਿਉਂ ਕਿ ਅਸਲ ਵਿੱਚ ਕਈ ਲੋਕਾਂ ਨੂੰ ਸੁਨੇਹਾ ਸਮਝ ਹੀ ਨਹੀਂ ਆਇਆ ਸੀ ਅਤੇ ਕਈ ਲੋਕਾਂ ਦਾ ਇਸ ਵਿੱਚ ਸਵਾਰਥ ਛੁਪਿਆ ਹੋਇਆ ਸੀ। ਹਾਰਪ ਤੇ ਸੱਤਾਧਾਰੀ ਪਾਰਟੀ ਲਈ ਇੱਕ ਤਰਜਮਾਨ ਹੋਣ ਦਾ ਦੋਸ਼ ਲਾਇਆ ਗਿਆ ਜਿਸ ਨੂੰ ਮੁੱਖ ਤੌਰ ਤੇ ਰਾਜ ਵਿੱਚ ਨਸ਼ੇ ਦੇ ਵਿਆਪਕ ਵਰਤੋ ਲਈ ਜ਼ਿੰਮੇਵਾਰ ਹੋਣ ਲਈ ਮੰਨਿਆ ਜਾਂਦਾ ਹੈ। ਇਸ ਮੁਹਿੰਮ ਨੂੰ ਲੈਕੇ ਬਹੁਤ ਦੁਹਾਈ, ਆਭਾ ਅਤੇ ਪੁਕਾਰ ਅਤੇ ਆਲੋਚਨਾ ਹੋਈ ਸੀ, ਪਰ ਫਿਰ ਵੀ ਕੁਝ ਉੱਘੇ ਕਲਾਕਾਰਾਂ ਅਤੇ NGOs ਨੇ ਅੱਗੇ ਵੱਧ ਕੇ ਇਸ ਮੁਹਿੰਮ ਦਾ ਪੱਖ ਲਿੱਤਾ।[15][16][17][18][19][20]

ਇਸ ਮੁਹਿੰਮ ਤੋਂ ਪਹਿਲਾਂ, ਹਾਰਪ ਨੇ ਅੰਕੁਰ ਸਿੰਘ ਪਾਤਰ ਦੇ ਨਾਲ ਮਿਲ ਕੇ ਇੱਕ ਸੈੱਲਫੋਨ ਕੰਪਨੀ ਦੀ ਖਿਚਾਈ ਕੀਤੀ ਸੀ ਕਿਉਂ ਕਿ ਕੰਪਨੀ ਨੇ ਇੱਕ ਅਣਅਧਿਕਾਰਤ ਢੰਗ ਨਾਲ ਉਸ ਦੀ ਰਚਨਾ ਦੀ ਵਰਤੋਂ ਕੀਤੀ ਸੀ।[21]

Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads