ਹਾਲੀਨਾ ਪੋਸਵਿਆਤੋਵਸਕਾ

From Wikipedia, the free encyclopedia

ਹਾਲੀਨਾ ਪੋਸਵਿਆਤੋਵਸਕਾ
Remove ads

ਹਾਲੀਨਾ ਪੋਸਵਿਆਤੋਵਸਕਾ (9 ਮਈ 1935 11 ਅਕਤੂਬਰ 1967), ਪੋਲੈਂਡ ਦੀ ਮਹਾਨ ਕਵਿਤਰੀ ਅਤੇ ਸਾਹਿਤਕ ਹਸਤੀ ਸੀ।

ਵਿਸ਼ੇਸ਼ ਤੱਥ ਹਾਲੀਨਾ ਪੋਸਵਿਆਤੋਵਸਕਾ, ਜਨਮ ...

ਉਹ ਆਪਣੇ ਪ੍ਰਗੀਤਕ ਕਾਵਿ ਲਈ ਅਤੇ ਮੌਤ, ਪਿਆਰ, ਵਜੂਦ, ਮਸ਼ਹੂਰ ਇਤਿਹਾਸਕ ਹਸਤੀਆਂ, ਖਾਸ ਕਰਕੇ ਔਰਤਾਂ ਦੇ ਥੀਮਾਂ ਤੇ ਆਪਣੀ ਬੌਧਿਕ ਤੇ ਆਵੇਸ਼ਮਈ ਪਰ ਭਾਵੁਕਤਾ ਰਹਿਤ ਕਵਿਤਾ ਲਈ, ਅਤੇ ਨਾਲ ਹੀ ਜੀਵਨ, ਸ਼ਹੀਦ ਦੀਆਂ ਮੱਖੀਆਂ, ਬਿੱਲੀਆਂ, ਪਿਆਰ, ਉਦਾਸੀ ਅਤੇ ਚਾਹਤ ਦੀਆਂ ਇੰਦਰਿਆਵੀ ਸਿਫ਼ਤਾਂ ਦੇ ਗੱਡਵੇਂ ਨਿਭਾਓ ਲਈ ਵੀ ਮਸ਼ਹੂਰ ਹੈ।

ਉਹ ਆਪਣੇ ਬਚਪਨ ਵਿੱਚ ਦੂਜੇ ਵਿਸ਼ਵ ਯੁੱਧ ਸਮੇਂ ਪੋਲੈਂਡ ਤੇ ਜਰਮਨ ਕਬਜ਼ੇ ਦੌਰਾਨ ਬੀਮਾਰ ਹੋ ਗਈ ਸੀ, ਜਿਸ ਕਾਰਨ ਉਹਦੇ ਦਿਲ ਵਿੱਚ ਨੁਕਸ ਪੈ ਗਿਆ ਸੀ। ਉਸ ਨੂੰ ਠੀਕ ਕਰਨ ਲਈ ਦਿਲ ਦੇ ਦੂਜੇ ਅਪ੍ਰੇਸ਼ਨ ਦੇ ਬਾਅਦ 32 ਸਾਲ ਦੀ ਉਮਰ ਵਿੱਚ ਉਹਦੀ ਮੌਤ ਹੋ ਗਈ ਸੀ।

Thumb
ਜ਼ੈਸਟੋਚੋਵਾ ਵਿੱਚ ਉਸਦੇ ਅਜਾਇਬ ਘਰ ਵਿੱਚ ਕਵੀ ਦੀ ਤਸਵੀਰ, ਇਵੋਨਾ ਨੋਵਿਕਾ ਦੁਆਰਾ ਫੋਟੋ
Remove ads

ਜ਼ਿੰਦਗੀ

Thumb
ਕਵਿਤਾ ਭਵਨ - ਉਸਦੇ ਜਨਮ ਦੇ ਕਸਬੇ ਵਿੱਚ ਕਵੀ ਦਾ ਅਜਾਇਬ ਘਰ; (ਫੋਟ. ਆਈਵੋਨਾ ਨੋਵਿਤਸਕਾ)

ਬਚਪਨ ਤੋਂ ਹੀ ਦਿਲ ਦੀ ਰੋਗਣ ਹੋ ਗਈ ਹਾਲੀਨਾ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਹਸਪਤਾਲਾਂ ਵਿੱਚ ਹੀ ਗੁਜ਼ਾਰਿਆ। ਇੱਕ ਹਸਪਤਾਲ ਵਿੱਚ ਹੀ ਉਸ ਦੀ ਮੁਲਾਕਾਤ ਅਲਫਰੈਡ ਰਿਖਰਡ ਪੋਸਵਿਆਤੋਵਸਕਾ ਨਾਲ ਹੋਈ, ਜਿਸ ਨਾਲ ਉਸਨੇ 20 ਅਪ੍ਰੈਲ 1954 ਨੂੰ ਪੋਲੈਂਡ ਦੇ ਕਰਾਕੋਵ ਪ੍ਰਦੇਸ਼ ਦੇ ਚੇਂਸਤਾਖੋਵ ਨਗਰ ਵਿੱਚ ਸ਼ਾਦੀ ਕਰਵਾ ਲਈ। ਉਸਦਾ ਪਤੀ ਵੀ ਹਾਲੀਨਾ ਦੀ ਤਰ੍ਹਾਂ ਹੀ ਬੇਹੱਦ ਬੀਮਾਰ ਰਹਿੰਦਾ ਸੀ। ਵਿਆਹ ਦੇ ਦੋ ਸਾਲ ਬਾਅਦ ਹੀ, ਜਦੋਂ ਅਜੇ ਹਾਲੀਨਾ ਮਾਤਰ 21 ਸਾਲ ਦੀ ਸੀ, ਉਸ ਦੇ ਪਤੀ ਦੀ ਮੌਤ ਹੋ ਗਈ। 1958 ਵਿੱਚ ਉਹ ਆਪਣਾ ਇਲਾਜ ਕਰਾਉਣ ਲਈ ਅਮਰੀਕਾ ਗਈ, ਜਿਥੇ ਫਿਲਾਡੈਲਫੀਆ ਵਿੱਚ ਉਸਦੇ ਦਿਲ ਦਾ ਇੱਕ ਵੱਡਾ ਆਪਰੇਸ਼ਨ ਕੀਤਾ ਗਿਆ। ਅਮਰੀਕਾ ਤੋਂ ਪਰਤ ਕੇ ਉਸ ਨੇ ਕਰਾਕੋਵ ਦੀ ਯਾੱਗੇਲੋਨ ਯੂਨੀਵਰਸਿਟੀ ਤੋਂ ਦਰਸ਼ਨਸ਼ਾਸਤਰ ਵਿੱਚ ਐਮਏ ਕੀਤੀ ਅਤੇ ਫਿਰ ਉਥੇ ਹੀ ਯੂਨੀਵਰਸਿਟੀ ਵਿੱਚ ਪੜਾਉਣ ਲੱਗੀ। 1967 ਵਿੱਚ ਉਸ ਦੀ ਸਿਹਤ ਬੁਰੀ ਤਰ੍ਹਾਂ ਬਿਗੜ ਗਈ ਅਤੇ ਉਸਨੂੰ ਦਿਲ ਦਾ ਦੂਜਾ ਆਪਰੇਸ਼ਨ ਕਰਾਉਣਾ ਪਿਆ, ਜਿਸਦੇ ਅਠਵੇਂ ਦਿਨ 11 ਨਵੰਬਰ 1967 ਨੂੰ ਬੱਤੀ ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ।

Remove ads

ਕੁੱਝ ਪ੍ਰਮੁੱਖ ਲਿਖਤਾਂ

ਕਾਵਿ ਸੰਗ੍ਰਹਿ

  • ਅੱਜ ਦਾ ਦਿਨ (1963)
  • ਹੱਥਾਂ ਦਾ ਗੀਤ (1966)
  • ਇੱਕ ਹੋਰ ਸਿਮਰਤੀ (1967)

ਨਾਵਲ

  • ਦੋਸਤ ਲਈ ਇੱਕ ਕਹਾਣੀ (ਆਤਮਕਥਾਤਮਕ ਛੋਟਾ ਨਾਵਲ)

ਕਾਵਿ-ਨਮੂਨਾ

ਸੂਰਜਮੁਖੀ

ਪ੍ਰੇਮ ਚ ਡੁੱਬਿਆ
ਇੱਕ ਉੱਚਾ ਲੰਮਾ ਸੂਰਜਮੁਖੀ
ਹਾਂ ਇਹੀ ਹੈ
ਉਸਦੇ ਨਾਮ ਦਾ ਸਮਾਨਾਰਥੀ।

ਚੌੜੇ ਪੱਤਿਆਂ ਚੋਂ ਝਾਕਦੀਆਂ
ਹਜ਼ਾਰਾਂ ਖੁੱਲੀਆਂ ਪੁਤਲੀਆਂ ਸੰਗ
ਉਹ ਚੁੱਕਦਾ ਹੈ ਆਕਾਸ਼ ਨੂੰ ਸਿੱਧਾ ਆਪਣਾ ਸਿਰ
ਤੇ ਸੂਰਜ ਵਟ ਜਾਂਦਾ ਹੈ
ਮਖਿਆਲ ਦੀ ਇੱਕ ਪੋਲੀ ਚ।

ਨੀਲੀ ਭਿਣਭਿਣੀ ਗੂੰਜ ਚ
ਵਟਣ ਲੱਗਦਾ ਹੈ ਸੂਰਜਮੁਖੀ
ਚਹੁੰ ਕੂੰਟੀਂ ਫੈਲ ਜਾਂਦੀ ਫਿਰ ਸੋਨਰੰਗੀ ਲੋਅ।

ਫਰਿਸ਼ਤਿਆਂ ਦੇ
ਮਨ ਮਾਤਰ ਚ ਵਸਿਆ ਵਾਨ ਗਾਗ
ਇਸਨੂੰ ਚੁੱਕਕੇ ਟਿਕਾ ਦਿੰਦਾ ਹੈ ਆਪਣੇ ਕੈਨਵਸ ਤੇ
ਤੇ ਚਾਨਣਾਂ ਦੇ ਛੱਟੇ ਦਾ ਦਿੰਦਾ ਹੈ ਨਿਰਦੇਸ਼।

(ona nosi imię wysokiego słonecznika...[1])
 (ਮੂਲ ਪੋਲਿਸ਼)

ona nosi imię wysokiego słonecznika
który zakochany bardzo
odwraca wniebowziętą głowę
z tysiącem złotawych źrenic

w szerokie liście
rojem pszczół
opada słońce

więc dźwięczy
słonecznik
w niebiesko rzucony
złoto

a Van Gogh - który
istniał tylko w wyobraźni aniołów
sadzi go na płótnie
i przykazuje świecić

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads