ਹਿਮਾਲਿਆ
ਏਸ਼ੀਆ ਵਿੱਚ ਪਹਾੜੀ ਸੀਮਾ From Wikipedia, the free encyclopedia
Remove ads
Remove ads
ਹਿਮਾਲਿਆ (ਜਾਂ ਹਿਮਾਲਾ) ਦੱਖਣੀ ਏਸ਼ੀਆ ਦੀ ਇੱਕ ਪਰਬਤ ਲੜੀ ਹੈ।[1] ਕਸ਼ਮੀਰ ਤੋਂ ਲੈ ਕੇ ਅਸਾਮ ਤੱਕ ਫੈਲੀ ਇਹ ਲੜੀ ਭਾਰਤੀ ਉਪਮਹਾਂਦੀਪ ਨੂੰ ਮੱਧ ਏਸ਼ੀਆ ਅਤੇ ਤਿੱਬਤ ਦੀ ਪਠਾਰ ਨਾਲ਼ੋਂ ਵੱਖ ਕਰਦੀ ਹੈ। ੨੪੦੦ ਕਿਲੋਮੀਟਰ ਲੰਮੀ ਇਸ ਪਰਬਤ ਲੜੀ ਵਿੱਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਮੌਜੂਦ ਹਨ।[1] ਇਸ ਦੇ ਪਰਬਤ ੭,੭੦੦ ਮੀਟਰ (੨੫,੦੦੦ ਫੁੱਟ) ਤੋਂ ਵੱਧ ਉੱਚੇ ਹਨ ਜਿੰਨ੍ਹਾਂ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ, ਮਾਊਂਟ ਐਵਰੈਸਟ, ਵੀ ਸ਼ਾਮਲ ਹੈ।

ਇਹ ਪਰਬਤ ਲੜੀ ਦੁਨੀਆ ਦੇ ਛੇ ਦੇਸ਼ਾਂ, ਨੇਪਾਲ, ਭਾਰਤ, ਭੂਟਾਨ, ਤਿੱਬਤ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਨੂੰ ਛੂੰਹਦੀ ਹਨ। ਇਸਦੀਆਂ ਕੁਝ ਮੁੱਖ ਨਦੀਆਂ ਵਿੱਚ ਸਿੰਧ, ਗੰਗਾ, ਬ੍ਰਹਮਪੁੱਤਰ ਅਤੇ ਯਾਂਗਤੇਜ ਦਰਿਆ ਸ਼ਾਮਲ ਹਨ। ਇਸ ਵਿੱਚ ੧੫ ਹਜ਼ਾਰ ਤੋਂ ਜ਼ਿਆਦਾ ਗਲੇਸ਼ੀਅਰ ਹਨ ਜੋ ੧੨ ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ੭੦ ਕਿਲੋਮੀਟਰ ਲੰਮਾ ਸਿਆਚੀਨ ਗਲੇਸ਼ੀਅਰ ਦੁਨੀਆ ਦਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।
ਹਿਮਾਲਿਆ ਵਿੱਚ ਸਾਗਰਮਾਥਾ ਹਿਮਾਲ, ਅੰਨਪੂਰਣਾ, ਗਣੇਏ, ਲਾਂਗਤੰਗ, ਮਾਨਸਲੂ, ਰੋਲਵਾਲਿੰਗ, ਜੁਗਲ, ਗੌਰੀਸ਼ੰਕਰ, ਕੁੰਭੂ, ਧੌਲਾਗਿਰੀ ਅਤੇ ਕੰਚਨਜੰਗਾ ਚੋਟੀਆਂ ਸ਼ਾਮਲ ਹਨ। ਇਸ ਪਰਬਤ ਲੜੀ ਵਿੱਚ ਕੁਝ ਮਹੱਤਵਪੂਰਣ ਧਾਰਮਿਕ ਥਾਂਵਾਂ ਵੀ ਹਨ ਜਿਹਨਾਂ ਵਿੱਚ ਹਰਦੁਆਰ, ਬਦਰੀਨਾਥ, ਕੇਦਾਰਨਾਥ, ਗੋਮੁਖ, ਦੇਵ ਪ੍ਰਯਾਗ, ਰਿਸ਼ੀਕੇਸ਼, ਮਾਊਂਟ ਕੈਲਾਸ਼, ਮਨਸਰੋਵਰ ਅਤੇ ਅਮਰਨਾਥ ਸ਼ਾਮਲ ਹਨ।
Remove ads
ਨਾਮ
ਹਿਮਾਲਿਆ ਸੰਸਕ੍ਰਿਤ ਦੇ ਦੋ ਸ਼ਬਦਾਂ, ਹਿਮ ਅਤੇ ਆਲਿਆ ਤੋਂ ਮਿਲ ਕੇ ਬਣਿਆ ਹੈ, ਜਿਸਦਾ ਮਤਲਬ ਹੈ, ਬਰਫ਼ ਦਾ ਘਰ।[1]
ਅਹਿਮੀਅਤ
ਨੇਪਾਲ ਅਤੇ ਭਾਰਤ ਵਿੱਚ ਪਾਣੀ ਦੀ ਲੋੜ ਦੀ ਸਾਰਾ ਸਾਲ ਪੂਰਤੀ ਹਿਮਾਲਿਆ ਵਲੋਂ ਹੀ ਹੁੰਦੀ ਹੈ। ਪੀਣ ਵਾਲ਼ਾ ਪਾਣੀ ਅਤੇ ਖੇਤੀਬਾੜੀ ਦੇ ਇਲਾਵਾ ਦੇਸ਼ ਵਿੱਚ ਪਣਬਿਜਲੀ ਵੀ ਹਿਮਾਲਿਆ ਤੋਂ ਮਿਲਣ ਵਾਲ਼ੇ ਪਾਣੀ ਤੋਂ ਬਣਾਈ ਜਾਂਦੀ ਹੈ ਜਿਸ ਕਰਕੇ ਇਸਦਾ ਬਹੁਤ ਮਹੱਤਵ ਹੈ। ਪਾਣੀ ਤੋਂ ਬਿਨਾਂ ਇਸ ਤੋਂ ਬੇਸ਼ਕੀਮਤੀ ਜੜੀ ਬੂਟੀਆਂ ਵੀ ਮਿਲਦੀਆਂ ਹਨ।[2] ਸਾਲਾਂ ਤੋਂ ਇਹ ਵਿਦੇਸ਼ੀ ਹਮਲਿਆਂ ਤੋਂ ਭਾਰਤ ਦੀ ਰੱਖਿਆ ਕਰਦਾ ਆ ਰਿਹਾ ਹੈ। ਅਨੇਕ ਵਿਸ਼ਵਪ੍ਰਸਿੱਧ, ਸੁੰਦਰ ਸੈਰ ਥਾਂ ਇਸਦੀ ਗੋਦ ਵਿੱਚ ਬਸੇ ਹਨ, ਜੋ ਸੈਲਾਨੀਆਂ ਦਾ ਸਵਰਗ ਕਹਾਉਂਦੇ ਹਨ। ਪ੍ਰਾਚੀਨ ਕਾਲ ਤੋਂ ਹੀ ਇਸਨੂੰ ਨੇਪਾਲ ਅਤੇ ਭਾਰਤ ਦਾ ਗੌਰਵ ਵਰਗੀ ਸੰਗਿਆ ਦਿੱਤੀ ਜਾਂਦੀ ਹੈ। ਭਾਰਤੀ ਯੋਗੀਆਂ ਅਤੇ ਰਿਸ਼ੀਆਂ ਦੀ ਤਪੋਭੂਮੀ ਰਿਹਾ ਇਹ ਖੇਤਰ ਪਰਵਤਾਰੋਹੀਆਂ ਨੂੰ ਬਹੁਤ ਖਿੱਚਦਾ ਹੈ।
ਹਿਮਾਲਿਆ ਵਿੱਚ ਦੱਖਣ ਤੋਂ ਉੱਤਰ ਤੱਕ ਚਾਰ ਸਮਾਨਾਂਤਰ ਪਹਾੜੀ ਸ਼੍ਰੇਣੀਆਂ ਹਨ: ਦੱਖਣ ਵਿੱਚ ਸ਼ਿਵਾਲਿਕ ਪਹਾੜੀਆਂ; ਹੇਠਲਾ ਹਿਮਾਲੀਅਨ ਸਿਲਸਿਲਾ,; ਮਹਾਨ ਹਿਮਾਲਿਆ, ਜੋ ਕਿ ਸਭ ਤੋਂ ਉੱਚੀ ਅਤੇ ਕੇਂਦਰੀ ਸ਼੍ਰੇਣੀ ਹੈ; ਅਤੇ ਉੱਤਰ ਵੱਲ ਤਿੱਬਤੀ ਹਿਮਾਲਿਆ। ਕਾਰਾਕੋਰਮ ਨੂੰ ਆਮ ਤੌਰ 'ਤੇ ਹਿਮਾਲਿਆ ਤੋਂ ਵੱਖ ਮੰਨਿਆ ਜਾਂਦਾ ਹੈ।
Remove ads
ਫੋਟੋ ਗੈਲਰੀ
- ਰਵਾਇਤੀ ਹਿਮਾਲੀਅਨ ਪੁਸ਼ਾਕ ਵਿਚ ਸਜੀ ਇਕ ਔਰਤ
ਹਵਾਲੇ
Wikiwand - on
Seamless Wikipedia browsing. On steroids.
Remove ads