ਹਿੰਦਕੋ
ਪਾਕਿਸਤਾਨ ਦੀ ਬੋਲੀ From Wikipedia, the free encyclopedia
Remove ads
ਹਿੰਦਕੋ (ہندکو), ਪਹਾੜੀ ਅਤੇ ਪੰਜਿਸਤਾਨੀ,[2] ਪੱਛਮੀ ਪੰਜਾਬੀ (ਲਹਿੰਦੀ) ਦੀ ਇੱਕ ਉਪਬੋਲੀ ਹੈ ਜੋ ਉੱਤਰੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਪ੍ਰਾਂਤ ਦੇ ਹਿੰਦਕੋਵੀ ਲੋਕਾਂ ਅਤੇ ਅਫਗਾਨਿਸਤਾਨ ਦੇ ਕੁੱਝ ਭਾਗਾਂ ਵਿੱਚ ਹਿੰਦਕੀ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਹਿੰਦ-ਆਰੀਆ ਭਾਸ਼ਾ ਹੈ। ਕੁੱਝ ਭਾਸ਼ਾ-ਵਿਗਿਆਨੀਆਂ ਦੇ ਅਨੁਸਾਰ ਇਹ ਪੰਜਾਬੀ ਦੀ ਇੱਕ ਪੱਛਮੀ ਉਪਭਾਸ਼ਾ ਹੈ ਹਾਲਾਂਕਿ ਇਸ ਬਾਰੇ ਕੁੱਝ ਵਿਵਾਦ ਵੀ ਰਿਹਾ ਹੈ। ਕੁੱਝ ਪਸ਼ਤੂਨ ਲੋਕ ਵੀ ਹਿੰਦਕੋ ਬੋਲਦੇ ਹਨ। ਪੰਜਾਬੀ ਮਾਤਭਾਸ਼ੀ ਬਹੁਤ ਹੱਦ ਤੱਕ ਹਿੰਦਕੋ ਸਮਝ-ਬੋਲ ਸਕਦੇ ਹਨ।[3] ਕੁਝ ਵਿਦਵਾਨ ਇਹ ਵੀ ਸਵਿਕਾਰਦੇ ਹਨ ਕਿ ਸੰਸਾਰ ਵਿੱਚ ਲਗਭਗ 20-40 ਲੱਖ ਲੋਕ ਹਿੰਦਕੋ ਬੋਲਦੇ ਹਨ।[4][5][6]
Remove ads
ਨਿਰੁਕਤੀ
ਹਿੰਦਕੋ ਸ਼ਬਦ ਕਿਵੇਂ ਬਣਿਆ ਇਸਦੇ ਬਾਰੇ ਕਈ ਸਾਰੀਆਂ ਸੋਚਾਂ ਪ੍ਰਚਲਿਤ ਹਨ। ਏਸ਼ੀਆ ਅਤੇ ਈਰਾਨ ਤੋਂ ਹਿੰਦੁਸਤਾਨ ਆਉਣ ਵਾਲੇ ਮੁਢਲੇ ਲੋਕਾਂ ਦਾ ਹਿੰਦੂਕਸ਼ ਪਹਾੜ ਪਾਰ ਕਰਨ ਤੋਂ ਬਾਅਦ ਇਸੇ ਬੋਲੀ ਨਾਲ਼ ਸਭ ਤੋਂ ਪਹਿਲਾਂ ਵਾਹ ਪੈਂਦਾ ਸੀ। ਕਿਉਂਕਿ ਹਿੰਦੂਕਸ਼ ਨੂੰ ਪਾਰ ਕਰਨ ਤੋਂ ਬਾਅਦ ਹਿੰਦੁਸਤਾਨ ਦੇ ਰਸਤੇ ਵਿੱਚ ਕੋਈ ਵੱਡੀ ਰੁਕਾਵਟ ਨਈਂ ਸੀ ਏਸ ਲਈ ਇਸ ਬੋਲੀ ਨੂੰ ਹਿੰਦੁਸਤਾਨ ਦੀ ਬੋਲੀ ਜਾਂ ਹਿੰਦਕੋ ਕਿਹਾ ਗਿਆ।
ਯੂਨਾਨੀਆਂ ਨੇ ਹਿੰਦੁਸਤਾਨ ਲਈ (ਇੰਡੀਕੋਸ) ਦਾ ਸ਼ਬਦ ਵਰਤਿਆ ਹੈ ਤੇ ਇਥੋਂ ਦੀ ਬੋਲੀ ਵੀ ਫ਼ਿਰ ਹਿੰਦਕੋ ਅਖ਼ਵਾਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਾਂ ਈਰਾਨੀਆਂ ਨੇ ਦਿੱਤਾ। ਸਿੰਧ ਦੇ ਪਹਾੜਾਂ ਦੇ ਵਿਚਕਾਰ ਜਾਂ ਅੱਗੇ ਪਿੱਛੇ ਇਹ ਭਾਸ਼ਾ ਬੋਲੀ ਜਾਂਦੀ ਸੀ ਅਤੇ ਫ਼ਾਰਸੀ ਵਿੱਚ ਪਹਾੜ ਲਈ ਕੋਹ ਵਰਤਿਆ ਜਾਂਦਾ ਹੈ ਤੇ ਉਸ ਤੋਂ ਇਹ ਸ਼ਬਦ ਬਣਿਆ ਹਿੰਦਕੋ।
Remove ads
ਇਤਹਾਸ
ਹਿੰਦਕੋ ਇੱਕ ਹਿੰਦ-ਆਰੀਆਈ ਬੋਲੀ ਹੈ। ਸੰਸਕ੍ਰਿਤ ਭਾਸ਼ਾ ਦਾ ਵਿਆਕਰਣਕਾਰ ਪਾਣਿਨੀ ਵੀ ਇਸੇ ਇਲਾਕੇ ਦਾ ਸੀ। ਹਿੰਦਕੋ ਪੰਜਾਬੀ ਵਾਂਗ ਪ੍ਰਾਕ੍ਰਿਤ ਵਿੱਚੋਂ ਬਣੀ। ਅੱਜ ਕੱਲ੍ਹ ਪੁਰਾਣੇ ਵੇਲਿਆਂ ਵਾਂਗ ਹਿੰਦਕੋ ਉਨ੍ਹਾਂ ਥਾਵਾਂ ਤੇ ਬੋਲੀ ਜਾ ਰਹੀ ਹੈ ਜਿਹੜੇ ਕਿ ਗੰਧਾਰਾ ਰਹਿਤਲ ਦਾ ਸਥਾਨ ਸਨ। ਇਸ ਲਈ ਪੁਰਾਣੀ ਹਿੰਦਕੋ ਗੰਧਾਰਾ ਰਹਿਤਲ ਦੀ ਵੀ ਆਮ ਬੋਲਚਾਲ ਦੀ ਬੋਲੀ ਸੀ ਤੇ ਇਹ ਸੰਸਕ੍ਰਿਤ ਦੇ ਵੀ ਨੇੜੇ ਸੀ।
ਹਿੰਦਕੋ ਦਾ ਜੁਗ਼ਰਾਫ਼ੀਆ
ਹਿੰਦਕੋ ਅਫ਼ਗ਼ਾਨਿਸਤਾਨ ਦੇ ਹਿੰਦਕੀ ਲੋਕ ਬੋਲਦੇ ਹਨ। ਪਾਕਿਸਤਾਨ ਦੇ ਸੂਬਾ ਸਰਹੱਦ ਦਾ ਹਜ਼ਾਰੇ ਦਾ ਦੇਸ ਜੀਹਦੇ ਚ ਮਾਨਸਹਰਾ, ਕਾਗ਼ਾਨ, ਨਾਰਾਨ, ਬਾਲਾਕੋਟ, ਐਬਟਾਬਾਦ ਹਰੀਪੁਰ, ਸਵਾਬੀ, ਪਿਸ਼ਾਵਰ, ਕੋਹਾਟ, ਡੇਰਾ ਇਸਮਾਈਲ ਖ਼ਾਨ ਦੀਆਂ ਥਾਵਾਂ ਤੇ ਇਹ ਲੋਕਾਂ ਦੀ ਬਹੁਗਿਣਤੀ ਦੀ ਬੋਲੀ ਹੈ। ਪੰਜਾਬ ਦੇ ਜ਼ਿਲ੍ਹਾ ਅਟਕ ਵਾਲੇ ਵੀ ਆਪਣੀ ਬੋਲੀ ਨੂੰ ਹਿੰਦਕੋ ਕਹਿੰਦੇ ਹਨ। ਪੰਜਾਬੀ ਬੋਲਣ ਆਲਿਆਂ ਨੂੰ ਹਿੰਦਕੋ ਸਮਝਣ ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਨਾ ਹੀ ਹਿੰਦਕੋ ਬੋਲਣ ਵਾਲਿਆਂ ਨੂੰ ਪੰਜਾਬੀ ਜਾਂ ਪੋਠੋਹਾਰੀ ਸਮਝਣ ਵਿੱਚ ਕੋਈ ਦਿੱਕਤ ਹੁੰਦੀ ਹੈ।
ਹਿੰਦਕੋ ਦਾ ਨਿਖੇੜਾ
ਛਾਛੀ ਨਾਲ਼ ਨਿਖੇੜਾ
- ਛਾਛੀ ਬੋਲੀ ਚ ਸੰਬੰਧਕ "ਨਾ","ਨੀ","ਨੇ" ਵਰਤਿਆ ਜਾਂਦਾ ਹੈ ਜਦੋਂ ਕਿ ਹਿੰਦਕੋ ਚ "ਦਾ", "ਦੀ", "ਦੇ" ਵਰਤਿਆ ਜਾਂਦਾ ਹੈ।
ਛਾਛੀ: ਮਿੱਟੀ ਨਾ ਪਿਆਲਾ; ਹਿੰਦਕੋ: ਮਿੱਟੀ ਦਾ ਪਿਆਲਾ
- ਛਾਛੀ ਚ ਬੀਤੇ ਕਾਲ ਦੀ ਨਿਸ਼ਾਨੀ ਹੀਆ, ਹੈਅ, ਹੀਆਂ ਹੈ ਜਦ ਕਿ ਹਿੰਦਕੋ ਚ ਬੀਤੇ ਲਈ ਸਾਂ, ਸੀ, ਸਨ ਵਰਤੇ ਜਾਂਦੇ ਹਨ।
ਛਾਛੀ: ਮੈਂ ਆਇਆ ਹੀਆਂ, ਅਸੀਂ ਆਈਆਂ ਹੀਆ, ਉਹ ਆਈ ਹੈਅ। ਹਿੰਦਕੋ: ਮੈਂ ਆਇਆ ਸੀ, ਅਸੀਂ ਆਈਆਂ ਸਾਂ, ਉਹ ਆਈਆਂ ਸਨ।
- ਛਾਛੀ ਚ ਨਾਂਹਵਾਚਕ ਨੀਈਂ ਵਰਤਿਆ ਜਾਂਦਾ ਏ ਜਦ ਕਿ ਹਿੰਦਕੋ ਚ ਨੀ।
ਛਾਛੀ: ਡਿਗਰੀ ਨਾ ਵੇਲਾ ਨੀਈਂ ਹੋਇਆ। ਹਿੰਦਕੋ: ਡੀਗਰ ਦਾ ਵਖ਼ਤ ਨੀ ਹੋਇਆ।
ਹੋਰ ਨਿਖੇੜੇ
ਹਿੰਦਕੋ ਉਪਬੋਲੀ ਦੀ ਵਾਕ ਬਣਤਰ ਬਿਲਕੁਲ ਟਕਸਾਲੀ ਪੰਜਾਬੀ ਦੀ ਵਾਕ ਬਣਤਰ ਦੀ ਤਰਾਂ ਹੀ ਹੈ। ਸਿਰਫ਼ ਸਹਾਇਕ ਕਿਰਿਆ ਦਾ ਫ਼ਰਕ ਹੈ। ਪੰਜਾਬੀ ਦੀਆਂ ਸਹਾਇਕ ਕਿਰਿਆਵਾਂ - ਹੈ / ਹਨ, ਸੀ / ਸਨ, ਅਤੇ ਗਾ / ਗੇ, ਹਿੰਦਕੋ ਵਿੱਚ ਕ੍ਰਮ ਅਨੁਸਾਰ ਵੇ / ਵੰਨ, ਆਯਾ / ਆਇ, ਅਤੇ ਸਾਂ / ਸੀਏ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਹਿੰਦਕੋ ਉਪਬੋਲੀ ਵਿੱਚ ਘ, ਝ, ਢ, ਧ, ਭ (ਸਘੋਸ਼ ਮਹਾ ਪਾਣ ਧੁਨੀਆਂ) ਦਾ ਉਚਾਰਣ ਕ੍ਰਮਵਾਰ ਕ, ਚ, ਟ, ਤ, ਪ, (ਅਘੋਸ਼ ਅਲਪ ਪ੍ਰਾਣ ਧੁਨੀਆਂ) ਦੀ ਤਰ੍ਹਾਂ ਹੁੰਦਾ ਹੈ ਜਿਵੇਂ ਭੈਣ ਨੂੰ ਪੈਣ, ਧਰਮ ਨੂੰ ਤਰਮ ਆਦਿ। ਹਿੰਦਕੋ ਉਪਬੋਲੀ ਫਾਰਸੀ ਬੋਲੀ ਵਾਂਗ ਸੰਜੋਗਾਤਮਕ ਬੋਲੀ ਹੈ ਇਸ ਵਿੱਚ ਪੂਰੇ ਵਾਕ ਦਾ ਉਚਾਰਣ ਇੱਕ ਸ਼ਬਦ ਰਾਹੀਂ ਹੋ ਜਾਂਦਾ ਹੈ। ਮਸਲਨ 'ਮੈਂ ਉਸ ਨੂੰ ਕਿਹਾ' ਹਿੰਦਕੋ ਵਿੱਚ ਸਿਰਫ਼ ਕੀਅਮਸ ' ਕਹਿਣ ਨਾਲ ਹੀ ਸਰ ਜਾਂਦਾ ਹੈ। ਇਸੇ ਦਾ ਫ਼ਾਰਸੀ ਅਨੁਵਾਦ 'ਗੁਫ਼ਮਸ਼' ਹੈ। ਇਸੇ ਤਰ੍ਹਾਂ 'ਮੈਂ ਲੈ ਆਇਆ’ ਨੂੰ ਹਿੰਦਕੋ ਵਿੱਚ ‘ਲੀਆਂਦਮ' ਕਹਾਂਗੇ ਜਿਸ ਦਾ ਫ਼ਾਰਸੀ ਅਨੁਵਾਦ ਆਵੁਰਦਨ ਹੈ।
ਕਾਵਿ-ਨਮੂਨਾ
ਅਹਿਮਦ ਅਲੀ ਸਾਈਂ ਦੇ ਕਲਾਮ ਦਾ ਇੱਕ ਅੰਸ਼:[7]
ਅਲਫ਼ ਅਵਲ ਹੈ ਆਲਮ ਹਸਤ ਸੀ ਓ
ਹਾਤਿਫ਼ ਆਪ ਪੁਕਾਰਿਆ ਬਿਸਮਿਲ੍ਹਾ
ਫ਼ਿਰ ਕਲਮ ਨੂੰ ਹੁਕਮ ਇ ਨਵਿਸ਼ਤ ਹੋਇਆ
ਹੱਸ ਕੇ ਕਲਮ ਸਿਰ ਮਾਰਿਆ ਬਿਸਮਿਲ੍ਹਾ
ਨਕਸ਼ਾ ਲੌਹੇ ਮਹਿਫ਼ੂਜ਼ ਦੇ ਵਿੱਚ ਸੀਨੇ
ਕਲਮ ਸਾਫ਼ ਉਤਾਰਿਆ ਬਿਸਮਿਲ੍ਹਾ
ਇਸ ਤਹਿਰੀਰ ਨੂੰ ਪੜ੍ਹ ਕੇ ਫ਼ਰਿਸ਼ਤਿਆਂ ਨੇ
ਸਾਈਆਂ ਸ਼ੁਕਰ ਗੁਜ਼ਾਰਿਆ ਬਿਸਮਿਲ੍ਹਾ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads