ਹਿੰਦ ਸਮਾਚਾਰ
From Wikipedia, the free encyclopedia
Remove ads
ਹਿੰਦ ਸਮਾਚਾਰ, ਇੱਕ ਰੋਜ਼ਾਨਾ ਉਰਦੂ[1] ਅਖ਼ਬਾਰ ਹੈ, ਜੋ ਕਿ ਮੁੰਬਈ ਵਿੱਚ ਸਰਕੂਲੇਟ ਹੁੰਦਾ ਹੈ। ਇਹ ਤਿੰਨ ਅਖਬਾਰਾਂ ਵਿਚੋਂ ਇੱਕ ਸੀ ਜੋ ਪੰਜਾਬ ਕੇਸਰੀ ਗਰੁੱਪ ਨੇ 1948 ਵਿੱਚ ਸ਼ੁਰੂ ਕੀਤੇ ਸੀ। ਇਨ੍ਹਾਂ ਤਿੰਨ ਅਖਬਾਰਾਂ ਦੀ ਮਿਲਾ ਕੇ ਹਫ਼ਤੇ ਦੇ ਦਿਨਾਂ ਵਿੱਚ 975,000 ਕਾਪੀਆਂ ਅਤੇ ਹਫਤੇ ਦੇ ਆਖਰੀ ਦਿਨ 1.05 ਮਿਲੀਅਨ ਕਾਪੀਆਂ ਸਰਕੂਲੇਸ਼ਨ ਹੈ। ਮੁੱਖ ਦਫਤਰ ਮੁੰਬਈ ਵਿੱਚ ਸਿਵਲ ਲਾਈਨਜ਼ ਵਿੱਚ ਸਥਿਤ ਹੈ ਅਤੇ ਅਖਬਾਰ ਜਲੰਧਰ, ਅੰਬਾਲਾ ਅਤੇ ਜੰਮੂ ਤੋਂ ਛਾਪਿਆ ਜਾਂਦਾ ਹੈ। [2]
Remove ads
ਇਤਿਹਾਸ
1980 ਦੇ ਦਹਾਕੇ ਵਿੱਚ ਪੰਜਾਬ ਦੇ ਸੰਕਟ ਦੀ ਸਿਖਰ ਤੇ, ਦਹਿਸ਼ਤਗਰਦੀ ਦਾ ਵਿਰੋਧ ਕਰਨ ਵਾਲੇ ਗਰੁੱਪ ਦੇ ਬਾਨੀ ਜਗਤ ਨਾਰਾਇਣ ਨੂੰ1981 ਵਿੱਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਉਨ੍ਹਾਂ ਦੇ ਪੁੱਤਰ, ਅਖ਼ਬਾਰ ਦੇ ਸੰਪਾਦਕ ਰਮੇਸ਼ ਚੰਦਰ ਨੇ ਅੱਤਵਾਦ ਦੇ ਸ਼ਿਕਾਰ ਲੋਕਾਂ ਲਈ 1983 ਵਿੱਚ ਸ਼ਹੀਦ ਪਰਿਵਾਰ ਫੰਡ ਦਾ ਗਠਨ ਕੀਤਾ। ਹਾਲਾਂਕਿ ਇੱਕ ਸਾਲ ਬਾਅਦ ਉਹ ਖ਼ੁਦ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਕੁੱਲ ਮਿਲਾ ਕੇ ਅਖ਼ਬਾਰ ਦੇ 62 ਹਾਕਰਾਂ, ਉਪ ਐਡੀਟਰਾਂ ਅਤੇ ਸੀਨੀਅਰ-ਉਪ ਐਡੀਟਰਾਂ ਨੂੰ ਅਤਿਵਾਦੀਆਂ ਨੇ ਮਾਰ ਦਿੱਤਾ ਸੀ। ਅੱਜ ਵੀ, 'ਸ਼ਹੀਦ ਪਰਿਵਾਰ ਫੰਡ' ਪੂਰੇ ਭਾਰਤ 'ਚ ਅੱਤਵਾਦੀ ਪੀੜਤਾਂ ਨੂੰ ਸ਼ਹਾਇਤਾ ਦਿੰਦਾ ਹੈ। [3][4]
ਅਗਸਤ 2009 ਵਿੱਚ, ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਵਿਜੇ ਕੁਮਾਰ ਚੋਪੜਾ ਨੂੰ ਪ੍ਰੈਸ ਟਰੱਸਟ ਆਫ ਇੰਡੀਆ ਦਾ ਚੇਅਰਮੈਨ ਚੁਣਿਆ ਗਿਆ ਸੀ। [5]
Remove ads
ਉੱਘੇ ਕਾਲਮਨਵੀਸ
ਖ਼ੁਸ਼ਵੰਤ ਸਿੰਘ | ਸ਼ੇਖਰ ਗੁਰੇਰਾ (ਕਾਰਟੂਨਿਸਟ) |
ਕੁਲਦੀਪ ਨਈਅਰ | ਪੂਨਮ ਆਈ ਕੌਸ਼ਿਕ |
ਸ਼ਾਂਤਾ ਕੁਮਾਰ | ਵਿਨੀਤ ਨਰਾਇਣ |
ਵਰਿੰਦਰ ਕਪੂਰ | ਬੀ ਜੀ ਵਰਗੀਜ਼ |
ਬਲਬੀਰ ਪੁੰਜ | ਮਹਿਮੂਦ ਸ਼ਾਮ |
ਕਰਨ ਥਾਪਰ | ਕਲਿਆਣੀ ਸ਼ੰਕਰ |
ਮਨਮੋਹਨ ਸ਼ਰਮਾ | ਨੀਰਾ ਚੋਪੜਾ |
ਮੇਨਕਾ ਗਾਂਧੀ | ਚੰਦਰਮੋਹਨ |
ਚੰਦਰ ਤ੍ਰਿਖਾ | ਨੀਰਜਾ ਚੌਧਰੀ |
ਹਵਾਲੇ
Wikiwand - on
Seamless Wikipedia browsing. On steroids.
Remove ads