ਹਿੰਸਾ

From Wikipedia, the free encyclopedia

ਹਿੰਸਾ
Remove ads

ਸੰਸਾਰ ਸਿਹਤ ਸੰਗਠਨ ਅਨੁਸਾਰ ਹਿੰਸਾ ਦੀ ਪਰਿਭਾਸ਼ਾ ਹੈ: "ਜਾਣ ਬੁਝਕੇ ਸਰੀਰਕ ਤਾਕਤ ਜਾਂ ਧੱਕੇ-ਜ਼ੋਰ ਦੀ ਵਰਤੋਂ ਕਰਨ ਨੂੰ ਹਿੰਸਾ ਕਿਹਾ ਜਾਂਦਾ ਹੈ Iਇਹ ਧੱਕਾ-ਜ਼ੋਰੀ ਕਿਸੇ ਖ਼ਾਸ ਗਰੁੱਪ ਦੇ ਖਿਲਾਫ਼ ਵੀ ਹੋ ਸਕਦਾ ਹੈ, ਕਿਸੇ ਬਰਾਦਰੀ ਦੇ ਖਿਲਾਫ਼ ਵੀ ਹੋ ਸਕਦਾ ਹੈI ਇਹ ਧੱਕਾ-ਜ਼ੋਰੀ ਕਿਸੇ ਦੂਜੇ ਮਨੁੱਖ ਉਪਰ ਵੀ ਹੋ ਸਕਦੀ ਹੈ ਅਤੇ ਆਪਣੇ ਆਪ ਉਪਰ ਵੀ ਹੋ ਸਕਦੀ ਹੈI ਇਸ ਦੇ ਨਤੀਜੇ ਵਜੋਂ ਕਿਸੇ ਦੀ ਮੌਤ ਵੀ ਹੋ ਸਕਦੀ ਹੈ, ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚ ਸਕਦਾ ਹੈ, ਕਿਸੇ ਨੂੰ ਸੱਟ ਫੇਟ ਲਗ ਸਕਦੀ ਹੈ ਅਤੇ ਇਸੇ ਦੀ ਮਾਨਸਿਕਤਾ ਵੀ ਜ਼ਖਮੀ ਹੋ ਸਕਦੀ ਹੈI" ਇਸ ਪਰਿਭਾਸ਼ਾ ਵਿੱਚ ਤਾਕਤ ਦੀ ਵਰਤੋਂ ਵਾਕੰਸ਼ ਜੋੜਨ ਨਾਲ ਹਿੰਸਾ ਦੇ ਰਵਾਇਤੀ ਅਰਥਾਂ ਦਾ ਵਿਸਤਾਰ ਕੀਤਾ ਗਿਆ ਹੈ।[2]

Thumb
2004 ਵਿੱਚ ਸਰੀਰਕ ਹਿੰਸਾ ਨਾਲ ਪ੍ਰਤੀ 100,000 ਵਾਸੀ ਦੇ ਮਗਰ ਅਪੰਗਤਾ ਦੀ ਭੇਟ ਚੜ੍ਹੇ ਜੀਵਨ ਸਾਲਾਂ ਦੇ ਅਨੁਮਾਨ।[1]
     ਕੋਈ ਅੰਕੜੇ ਨਹੀਂ      <200      200-400      400-600      600-800      800-1000      1000-1200      1200-1400      1400-1600      1600-1800      1800-2000      2000-3000      >3000

ਸੰਸਾਰ ਪੱਧਰ 'ਤੇ ਇਸ ਤਰ੍ਹਾਂ ਦੀ ਹਿੰਸਾ ਕਾਰਨ ਹਰ ਸਾਲ 15 ਲੱਖ ਲੋਕ ਆਪਣੀ ਜਾਨ ਗੁਆ ਬੈਠਦੇ ਹਨI ਜਿਨ੍ਹਾਂ ਵਿਚੋਂ 50 ਪ੍ਰਤੀਸ਼ਤ ਆਪਣੇ ਆਪ ਉਪਰ ਕੀਤੀ ਹਿੰਸਾ ਭਾਵ ਖੁਦਕੁਸ਼ੀ ਕਾਰਨ ਜਾਨ ਗੁਆਂਦੇ ਹਨ, 35 ਪ੍ਰਤੀਸ਼ਤ ਲੋਕ ਹੋਰਾਂ ਹਥੋਂ ਮਾਰੇ ਜਾਂਦੇ ਹਨ ਅਤੇ 12 ਪ੍ਰਤੀਸ਼ਤ ਲੋਕਾਂ ਦਾ ਜੀਵਨ ਯੁੱਧ ਜਾਂ ਹੋਰ ਤਰ੍ਹਾਂ ਦੇ ਦੰਗੇ ਫਸਾਦਾਂ ਦੀ ਭੇਟਾ ਚੜ੍ਹ ਜਾਂਦਾ ਹੈI

ਹਿੰਸਾ ਕਾਰਣ ਹੋਈ ਹਰ ਇੱਕ ਮੌਤ ਕਈ ਦਰਜਨ ਮਰੀਜਾਂ ਦੇ ਹਸਪਤਾਲ ਦਾਖਲ ਹੋਣ ਦਾ ਕਾਰਣ ਬੰਦੀ ਹੈ, ਸੈਕੜੇ ਲੋਕਾਂ ਨੂੰ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਵੱਲ ਭੱਜਣਾ ਪੈਂਦਾ ਹੈ, ਹਜ਼ਾਰਾਂ ਡਾਕਟਰਾਂ ਤੋਂ ਸਮਾਂ ਲੈਣਾ ਪੈਂਦਾ ਹੈI ਇਸ ਤੋਂ ਇਲਾਵਾ ਹਿੰਸਾ ਦੇ ਸ਼ਿਕਾਰ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਉਮਰ ਭਰ ਅਸਹਿ ਪੀੜਾ ਵੀ ਝੱਲਣੀ ਪੈਂਦੀ ਹੈ, ਉਸਦਾ ਸਮਾਜਿਕ ਅਤੇ ਆਰਥਿਕ ਵਿਕਾਸ ਲੀਹੋਂ ਉਤਰ ਜਾਂਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads