ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ

From Wikipedia, the free encyclopedia

ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ
Remove ads

ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ ਦੂਸਰੇ ਵਿਸ਼ਵ ਯੁੱਧ ਦੇ ਅਖੀਰ ਵਿੱਚ ਸੰਯੁਕਤ ਬਾਦਸ਼ਾਹੀ ਨਾਲ ਹੋੲੇ ਕੇਬੈਕ ਸਮਝੌਤੇ ਤਹਿਤ ਸੰਯੁਕਤ ਰਾਸ਼ਟਰ ਅਮਰੀਕਾ ਨੇ ਅਗਸਤ 1945 ਨੂੰ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਪ੍ਰਮਾਣੂ ਬੰਬ ਨਾਲ ਹਮਲੇ ਕੀਤੇ, ਇਹਨਾਂ ਦੋ ਹਮਲਿਆਂ ਵਿੱਚ ਲਗਭਗ 129,000 ਲੋਕ ਮਾਰੇ ਗੲੇ। ਇਤਿਹਾਸ ਵਿੱਚ ਯੁਧ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਿਰਫ ਇਸੇ ਘਟਨਾਂ ਦੌਰਾਨ ਕੀਤੀ ਗਈ। ਯੁੱਧ ਦੇ ਆਖਰੀ ਸਾਲ ਵਿੱਚ ਮਿੱਤਰ ਦੇਸ਼ਾਂ ਨੇ ਜਪਾਨ ਤੇ' ਹਮਲੇ ਦੀ ਯੋਜਨਾਂ ਬਣਾਈ। ਇਸ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ ਨੇ ਹਵਾਈ ਹਮਲੇ ਕਰਕੇ ਜਪਾਨ ਦੇ ਕਈ ਸ਼ਹਿਰ ਤਬਾਹ ਕਰ ਦਿੱਤੇ। ਯੂਰਪ ਵਿੱਚ 8 ਮਈ 1945 ਨੂੰ ਨਾਜ਼ੀ ਜਰਮਨੀ ਦੇ ਆਤਮ ਸਮਰਪਣ ਕਰਨ ਨਾਲ ਜੰਗ ਖ਼ਤਮ ਹੋ ਗਈ ਸੀ। 26 ਜੁਲਾਈ 1945 ਨੂੰ ਪੋਟਸਡੈਮ ਘੋਸ਼ਣਾ ਰਾਹੀਂ ਸੰਯੁਕਤ ਰਾਜ ਅਮਰੀਕਾ ਨੇ ਚੀਨ ਅਤੇ United Kingdom ਨਾਲ ਮਿਲ ਕੇ, ਜਪਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ ਅਤੇ ਅਜਿਹਾ ਨਾਂ ਕਰਨ ਤੇ' "ਤੁਰੰਤ ਅਤੇ ਮੁਕੰਮਲ ਤਬਾਹੀ" ਦੀ ਚੇਤਾਵਨੀ ਦਿੱਤੀ। ਪਰ ਜਪਾਨੀਆਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮਿੱਤਰ ਦੇਸ਼ਾਂ ਨੇ ਮੈਨਹੈਟਨ ਪ੍ਰਾਜੈਕਟ ਰਾਹੀਂ ਜੁਲਾਈ 1945 ਨੂੰ ਨਿਊ ਮੈਕਸੀਕੋ ਨਾਂ ਦੇ ਰੇਗਿਸਤਾਨ ਵਿੱਚ ਪ੍ਰਮਾਣੂ ਬੰਬ ਦਾ ਸਫਲ ਪ੍ਰੀਖਣ ਕੀਤਾ ਅਤੇ ਅਗਸਤ ਤੱਕ ਦੋ ਬਦਲਵੇਂ ਡਿਜ਼ਾਇਨਾਂ ਉੱਤੇ ਅਧਾਰਿਤ ਪ੍ਰਮਾਣੂ ਬੰਬ ਵੀ ਬਣਾ ਲੲੇ।

ਵਿਸ਼ੇਸ਼ ਤੱਥ ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ, ਮਿਤੀ ...

6 ਅਗਸਤ 1945 ਨੂੰ ਅਮਰੀਕਾ ਨੇ ਗਨ ਕਿਸਮ ਦਾ ਯੂਰੇਨੀਅਮ ਪ੍ਰਮਾਣੂ ਬੰਬ (ਲਿਟਲ ਬੁਆਏ) ਹੀਰੋਸ਼ੀਮਾ ਸ਼ਹਿਰ ਤੇ' ਸੁੱਟਿਆ। ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਹਮਲੇ ਦੇ 16 ਘੰਟੇ ਬਾਅਦ ਜਪਾਨ ਨੂੰ “ਤਬਾਹੀ ਦਾ ਅਜਿਹਾ ਮੀਂਹ ਜੋ ਕਿ ਧਰਤੀ ਨੇ ਪਹਿਲਾਂ ਕਦੇ ਨਹੀਂ ਦੇਖਿਆ” ਦੀ ਚੇਤਾਵਨੀਂ ਦਿੰਦੇ ਹੋਏ ਆਤਮ-ਸਮਰਪਣ ਕਰਨ ਨੂੰ ਕਿਹਾ। ਤਿੰਨ ਦਿਨ ਬਾਅਦ 9ਅਗਸਤ ਨੂੰ ਅਮਰੀਕਾ ਨੇ ਇੰਮਪਲੋਜ਼ਨ ਕਿਸਮ ਦਾ ਪਲੂਟੋਨੀਅਮ ਪ੍ਰਮਾਣੂ ਬੰਬ (ਫੈਟ ਮੈਨ) ਨਾਗਾਸਾਕੀ ਸ਼ਹਿਰ ਤੇ’ ਸੁੱਟਿਆ। ਹਮਲੇ ਦੇ ਦੋ ਤੋਂ ਤਿੰਨ ਘੰਟਿਆਂ ਵਿੱਚ ਪ੍ਰਮਾਣੂ ਬੰਬਾਰੀ ਦੇ ਗੰਭੀਰ ਪ੍ਰਭਾਵਾਂ ਕਾਰਨ ਹਿਰੋਸੀਮਾਂ ਵਿੱਚ 90,000-146000ਅਤੇ 39,000-80,000 ਲੋਕ ਮਾਰੇ ਗਏ, ਦੋਵੇਂ ਸ਼ਹਿਰਾਂ ਵਿੱਚ ਲਗਭਗ ਅੱਧੀਆਂ ਮੌਤਾਂ ਹਮਲੇ ਦੇ ਪਹਿਲੇ ਦਿਨ ਹੋਈਆਂ। ਆਉਣ ਵਾਲੇ ਮਹੀਨਿਆਂ ਵਿੱਚ ਬਹੁਤ ਸਾਰੇ ਲੋਕ ਜਲਣ ਦੇ ਜ਼ਖ਼ਮਾਂ ਕਾਰਨ, ਰੇਡੀਏਸ਼ਨ ਸਿਕਨੈੱਸ ਅਤੇ ਹੋਰ ਜ਼ਖ਼ਮਾਂ ਕਾਰਨ ਮਾਰੇ ਗਏ, ਬਿਮਾਰੀ ਅਤੇ ਕੁਪੋਸ਼ਣ ਨੇ ਇਸ ਗਿਣਤੀ ਨੂੰ ਹੋਰ ਵਧਾ ਦਿੱਤਾ। ਦੋਵੇਂ ਸ਼ਹਿਰਾਂ ਵਿੱਚ ਮਾਰੇ ਗਏ ਲੋਕਾਂ ਵਿੱਚ ਬਹੁਤੇ ਆਮ ਨਾਗਰਿਕ ਸਨ, ਹਾਲਾਂਕਿ ਉਸ ਸਮੇਂ ਹੀਰੋਸ਼ੀਮਾ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਫੌਜ ਵੀ ਮੌਜੂਦ ਸੀ। ਸੋਵੀਅਤ ਯੂਨੀਅਨ ਵਲੋਂ ਯੁੱਧ ਦੀ ਘੋਸ਼ਣਾਂ ਅਤੇ ਨਾਗਾਸਾਕੀ ਹਮਲੇ ਤੋਂ 6 ਦਿਨ ਬਾਅਦ ਜਪਾਨ ਨੇ ਮਿੱਤਰ ਦੇਸਾਂ ਸਾਹਮਣੇ ਹਥਿਆਰ ਸੁੱਟ ਦਿੱਤੇ। 2 ਸਿਤੰਬਰ ਨੂੰ ਜਪਾਨ ਨੇ ਇੰਸਟਰੂਮੈਂਟ ਆਫ਼ ਸਰੈਂਡਰ ਨਾਮ ਦੇ ਲਿਖਤੀ ਸਮਝੌਤੇ ਤੇ ਦਸਤਖ਼ਤ ਕੀਤੇ ਜਿਸ ਦੇ ਨਤੀਜੇ ਵਜੋਂ ਦੂਜਾ ਵਿਸ਼ਵ ਯੁੱਧ ਸਮਾਪਤ ਹੋ ਗਿਆ। ਜਪਾਨ ਦੇ ਆਤਮ-ਸਮਰਪਣ ਲਈ ਪ੍ਰਮਾਣੂ ਹਮਲੇ ਦੀ ਵਰਤੋਂ ਨੈਤਿਕ ਸੀ ਜਾਂ ਨਹੀਂ ਇਹ ਇੱਕ ਬਹਿਸ ਦਾ ਵਿਸਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads