ਹੁੱਕਾ

From Wikipedia, the free encyclopedia

ਹੁੱਕਾ
Remove ads

ਹੁੱਕਾ ਜਾਂ ਹੁੱਕ਼ਾ ਇੱਕ ਨਾਲ਼ੀ ਜਾਂ ਇੱਕ ਤੋਂ ਵਧ ਨਾਲੀਆਂ ਵਾਲਾ ਤੰਬਾਕੂ ਨੋਸ਼ੀ ਲਈ ਇਸਤੇਮਾਲ ਕੀਤਾ ਜਾਣ ਵਾਲਾ ਇੱਕ ਕਦੀਮ ਯੰਤਰ ਹੈ। ਜਿਸ ਦੀ ਜਨਮ ਭੂਮੀ ਹਿੰਦੁਸਤਾਨ ਨੂੰ ਕਰਾਰ ਦਿੱਤਾ ਜਾਂਦਾ ਹੈ।[1][2] ਵਕਤ ਗੁਜ਼ਰਨ ਦੇ ਨਾਲ ਇਸ ਦੀ ਮਕਬੂਲੀਅਤ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਖਾਸਕਰ ਅਰਬ ਦੁਨੀਆ ਵਿੱਚ।[3] ਉਰਦੂ ਵਿੱਚ ਮੌਜੂਦਾ ਪ੍ਰਚਲਿਤ ਲਫ਼ਜ਼ ਦਰ ਹਕੀਕਤ ਅਰਬੀ ਤੋਂ ਹੀ ਆਇਆ ਹੈ ਅਤੇ ਇਹਦਾ ਮੂਲ ਹੱਕ ਹੈ। ਯਾਨੀ ਇਉਂ ਕਹਿ ਸਕਦੇ ਹਾਂ ਕਿ ਹੁੱਕਾ ਦੀ ਅਸਲ ਨਿਰੁਕਤੀ (etymology) ਹੱਕ ਹੈ। ਉਰਦੂ ਵਿੱਚ ਹੱਕ ਆਮ ਤੌਰ ਤੇ ਸੱਚਾ ਹੋਣ ਦੇ ਮਾਹਨਿਆਂ ਵਿੱਚ ਜ਼ਿਆਦਾ ਇਸਤੇਮਾਲ ਹੁੰਦਾ ਹੈ। ਹੱਕ ਦੇ ਇਨ੍ਹਾਂ ਦੋਨੋਂ ਅਰਥਾਂ ਵਿੱਚ ਫ਼ਰਕ ਦੀ ਵਜ੍ਹਾ ਆਰਾਬ ਦੇ ਇਸਤੇਮਾਲ ਨਾਲ ਇਨ੍ਹਾਂ ਦਾ ਤਲੱਫ਼ੁਜ਼ ਅਲੱਗ ਹੋਣਾ ਹੈ; ਸੱਚ ਦੇ ਲਈ ਇਹ ਜੋ ਅਰਬੀ ਦਾ ਹੱਕ ਇਸਤੇਮਾਲ ਹੁੰਦਾ ਹੈ ਇਸ ਵਿੱਚ /ਹ/ ਤੇ ਜ਼ਬਰ ਲਾਇਆ ਜਾਂਦਾ ਹੈ ਜਬਕਿ ਹੁੱਕਾ ਦੇ ਲਈ ਜੋ ਹੱਕ ਆਉਂਦਾ ਹੈ ਇਸ ਵਿੱਚ /ਹ/ ਤੇ ਪੇਸ਼ ਨੂੰ ਲਾਇਆ ਜਾਂਦਾ ਹੈ ਜਿਸ ਦੇ ਮਾਅਨੇ ਜ਼ਰਫ਼, ਚਿਲਮ, ਹੌਜ਼ ਔਰ ਜੂਫ਼ ਵਗ਼ੈਰਾ ਦੇ ਆ ਜਾਂਦੇ ਹਨ ਅਤੇ ਇਸੇ ਜ਼ਰਫ਼ ਦੇ ਤਸੱਵਰ ਤੋਂ ਜੋ ਕਿ ਹਕੀਕੀ ਚਿਲਮ ਦਾ ਚਿੰਨ੍ਹ ਹੈ ਹੁੱਕ਼ਾ ਲਫ਼ਜ਼ ਦੀ ਵਿਉਤਪਤੀ ਕੀਤੀ ਗਈ ਹੈ। ਇੱਕ ਹੁੱਕਾ ਪਾਣੀ ਦੀ ਭਾਫ ਅਤੇ ਅਪ੍ਰਤੱਖ ਹਰਾਰਤ ਦੀ ਮਦਦ ਨਾਲ ਕੰਮ ਕਰਦਾ ਹੈ।

Thumb
ਹੁੱਕਾ
Thumb
ਹੁੱਕੇ ਵਾਲੀ ਭਾਰਤੀ ਕੁੜੀ,ਹਸਤਾਖਰ ਅਤੇ ਤਾਰੀਖ 1789
Thumb
The Hookah
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads