ਹੈਨਰਿਕ ਪੋਂਟੋਪਿਦਨ

From Wikipedia, the free encyclopedia

ਹੈਨਰਿਕ ਪੋਂਟੋਪਿਦਨ
Remove ads

ਹੈਨਰਿਕ ਪੋਂਟੋਪਿਦਨ (24 ਜੁਲਾਈ 1857 - 21 ਅਗਸਤ 1943) ਇੱਕ ਡੈਨਿਸ਼ ਯਥਾਰਥਵਾਦੀ ਲੇਖਕ ਸੀ ਜਿਸ ਨੇ 1917 ਵਿੱਚ "ਡੈਨਮਾਰਕ ਦੇ ਵਰਤਮਾਨ ਜੀਵਨ ਦੇ ਪ੍ਰਮਾਣਿਕ ਵਰਣਨ" ਲਈ ਸਾਹਿਤ ਦੇ ਖੇਤਰ ਵਿਚ ਨੋਬਲ ਪੁਰਸਕਾਰ ਕਾਰਲ ਗੇਲੇਰਪ ਨਾਲ ਸਾਂਝੇ ਮਿਲਿਆ। ਪੋਂਟੋਪਿਦਨ ਦੇ ਨਾਵਲਾਂ ਅਤੇ ਨਿੱਕੀਆਂ ਕਹਾਣੀਆਂ - ਸਮਾਜਿਕ ਤਰੱਕੀ ਲਈ ਇੱਛਾ ਦੀ ਚੇਤਨਾ ਦੇ ਨਾਲ ਭਰਪੂਰ ਹਨ ਪਰ ਬਾਅਦ ਵਿੱਚ ਆਪਣੀ ਜ਼ਿੰਦਗੀ ਵਿੱਚ ਇਸ ਦੇ ਸਾਕਾਰ ਹੋਣ ਦੀ ਨਿਰਾਸ਼ਾ ਸਹਿਤ - ਆਪਣੇ ਦੇਸ਼ ਅਤੇ ਆਪਣੇ ਯੁੱਗ ਦੀ ਅਨੋਖੀ ਤਸਵੀਰ ਪੇਸ਼ ਕਰਦਾ ਹੈ। ਇੱਕ ਲੇਖਕ ਹੋਣ ਦੇ ਨਾਤੇ ਉਹ ਇੱਕ ਦਿਲਚਸਪ ਹਸਤੀ ਸੀ, ਜਿਸ ਨੇ ਆਪਣੇ ਆਪ ਨੂੰ ਰੂੜ੍ਹੀਵਾਦੀ ਵਾਤਾਵਰਨ ਤੋਂ, ਜਿਸ ਵਿੱਚ ਉਸ ਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਆਪਣੇ ਸਮਾਜਵਾਦੀ ਸਮਕਾਲੀਆਂ ਅਤੇ ਦੋਸਤਾਂ ਤੋਂ ਦੂਰ ਰੱਖਿਆ। ਉਹ ਮਾਡਰਨ ਬਰੇਕ-ਥਰੂ ਦਾ ਸਭ ਤੋਂ ਛੋਟਾ ਅਤੇ ਬਹੁਤ ਪੱਖਾਂ ਤੋਂ ਸਭ ਤੋਂ ਮੌਲਿਕ ਅਤੇ ਪ੍ਰਭਾਵਸ਼ਾਲੀ ਮੈਂਬਰ ਸੀ।  

ਵਿਸ਼ੇਸ਼ ਤੱਥ ਹੈਨਰਿਕ ਪੋਂਟੋਪਿਦਨ, ਜਨਮ ...
Remove ads

ਮੁਢਲੇ ਜੀਵਨ ਅਤੇ ਕੈਰੀਅਰ

Thumb
Pontoppidan c. 1874

ਜਟਲੈਂਡਿਕ ਵਿਕਾਰ ਦਾ ਪੁੱਤਰ ਅਤੇ ਵਿਕਾਰਾਂ ਅਤੇ ਲੇਖਕਾਂ ਦੇ ਇੱਕ ਪੁਰਾਣੇ ਪਰਿਵਾਰ ਨਾਲ ਸੰਬੰਧਿਤ, ਪੋਂਟੋਪਿਦਨ ਨੇ ਇੱਕ ਇੰਜੀਨੀਅਰ ਵਜੋਂ ਸਿੱਖਿਆ ਛੱਡ ਦਿੱਤੀ ਅਤੇ ਪ੍ਰਾਇਮਰੀ ਸਕੂਲ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ। ਅਖੀਰ ਵਿੱਚ ਇੱਕ ਆਜ਼ਾਦ ਪੱਤਰਕਾਰ ਅਤੇ ਕੁੱਲ ਵਕਤੀ ਲੇਖਕ ਬਣ ਗਿਆ, ਜਿਸ ਨੇ 1881 ਵਿੱਚ ਆਪਣੀ ਪਹਿਲੀ ਰਚਨਾ ਦਿੱਤੀ।  

ਉਸ ਦੇ ਕੰਮ ਦਾ ਪਹਿਲਾ ਪੜਾਅ ਵਿਦਰੋਹੀ ਸਮਾਜਿਕ ਆਲੋਚਨਾ ਦਾ ਹੈ ਅਤੇ ਇੱਕ ਤਰ੍ਹਾਂ ਉਹ ਆਪਣੀ ਵਿਸ਼ੇਸ਼-ਅਧਿਕਾਰ-ਯੁਕਤ ਪਰਿਵਾਰਕ ਪਿਛੋਕੜ ਦੇ ਵਿਰੁੱਧ ਬਗਾਵਤ ਵੀ ਸੀ। ਇੱਕ ਮਸ਼ਹੂਰ ਟੂਕ ਵਿੱਚ, ਹੈਨ੍ਰਿਕ ਪੋਂਟੋਪਿਦਨ ਨੇ ਮੂਲ ਡੈਨਿਸ਼ ਰੂਟ ਬ੍ਰੌਬੀ ਤੋਂ ਆਪਣੇ ਉਪਨਾਮ ਪੋਂਟੋਪਿਦਨ ਦੇ ਇਤਿਹਾਸਕ ਲਾਤੀਨੀਕਰਨ ਦੀ ਖਿੱਲੀ ਉਡਾਈ।[1]

ਉਹ ਆਪਣੀਆਂ ਗੈਰ-ਜਜ਼ਬਾਤੀ ਕਹਾਣੀਆਂ ਵਿੱਚ ਬੇਰਹਿਮੀ ਨਾਲ ਕਿਸਾਨਾਂ ਅਤੇ ਦੇਸ਼ ਦੇ ਪ੍ਰੋਲਤਾਰੀਆਂ ਦੇ ਜੀਵਨ ਬਾਰੇ ਦੱਸਦਾ ਹੈ, ਜਿਨ੍ਹਾਂ ਦੇ ਨਾਲ ਉਹ ਨੇੜੇ ਦੇ ਸੰਪਰਕ ਵਿੱਚ ਰਹਿੰਦਾ ਸੀ। ਉਹ ਸ਼ਾਇਦ ਡੈਨਮਾਰਕ ਦਾ ਪਹਿਲਾ ਪ੍ਰਗਤੀਸ਼ੀਲ ਲੇਖਕ ਸੀ ਜਿਸ ਨੇ ਕਿਸਾਨਾਂ ਦੇ ਆਦਰਸ਼ੀਕ੍ਰਿਤ ਰੂਪਾਂਤਰਣ ਨਾਲੋਂ ਨਾਤਾ ਤੋੜ ਲਿਆ ਸੀ। ਇਸ ਯੁੱਗ ਦੀਆਂ ਕਹਾਣੀਆਂ Landsbybilleder ("ਪਿੰਡ ਦੀਆਂ ਤਸਵੀਰਾਂ", 1883) ਅਤੇ Fra Hytterne ("ਝੋਪੜੀਆਂ ਤੋਂ", 1887) ਵਿੱਚ ਇਕੱਤਰ ਕੀਤੀਆਂ ਗਈਆਂ ਹਨ। ਉਸ ਦੀਆਂ 1890 ਦੀਆਂ ਨਿੱਕੀਆਂ ਕਹਾਣੀਆਂ ਦੇ ਸਿਆਸੀ ਸੰਗ੍ਰਹਿ Skyer "(ਬੱਦਲ") ਦਾ ਇੱਕ ਅਹਿਮ ਹਿੱਸਾ ਹੈ, ਜੋ ਕੰਜ਼ਰਵੇਟਿਵਾਂ ਦੀ ਨੀਮ-ਤਾਨਾਸ਼ਾਹੀ ਦੇ ਅਧੀਨ ਡੈਨਮਾਰਕ ਦਾ ਇੱਕ ਕੌੜਾ ਵਰਣਨ ਹੈ। ਉਸ ਨੇ ਜ਼ੁਲਮ ਦੀ ਅਤੇ ਡੈਨੀ ਲੋਕਾਂ ਵਿੱਚ 'ਅਸੰਤੁਸ਼ਟੀ ਦੀ ਕਮੀ' ਦੀ ਵੀ ਨਿੰਦਾ ਕੀਤੀ। ਇਸ ਦੌਰ ਦੇ ਬਾਅਦ ਉਸ ਨੇ ਆਪਣੇ ਸਮਾਜਿਕ ਰੁਝੇਵਿਆਂ ਨੂੰ ਛੱਡੇ ਬਿਨਾਂ ਮਨੋਵਿਗਿਆਨਕ ਅਤੇ ਪ੍ਰਕਿਰਤੀਵਾਦੀ ਸਮੱਸਿਆਵਾਂ 'ਤੇ ਜ਼ਿਆਦਾ ਹੀ ਜ਼ਿਆਦਾ ਧਿਆਨ ਦਿੱਤਾ। ਪੋਂਟੋਪਿਦਨ ਦੀ 1889 ਦੀ ਸਮੀਖਿਆ "ਮਸੀਹਾ" ਅਤੇ 1890 ਦੇ ਟੁਕੜੇ "ਡੇਨ ਗੇਮਲ ਆਦਮ" ਨੂੰ ਗੁਮਨਾਮ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਨੇ ਈਸ਼-ਨਿੰਦਿਆ ਦੇ ਰੂਪ ਵਿੱਚ ਨਿਖੇਧੀ ਕੀਤੇ ਜਾਣ ਤੋਂ ਬਾਅਦ ਇੱਕ ਵਿਵਾਦ ਸ਼ੁਰੂ ਕਰ ਦਿੱਤਾ। ਪ੍ਰਕਾਸ਼ਕ, ਅਖਬਾਰ ਦੇ ਸੰਪਾਦਕ ਅਰਨਸਟ ਬਰਾਂਡੇਸ ਨੂੰ ਦਸੰਬਰ 1891 ਵਿੱਚ "ਮਸੀਹਾ" ਲਈ 300 ਕਰੌਨਰ ਦਾ ਜੁਰਮਾਨਾ ਕੀਤਾ ਗਿਆ ਸੀ। ਉਸ ਨੇ 1892 ਵਿੱਚ ਆਤਮ ਹੱਤਿਆ ਕਰ ਲਈ ਸੀ। 

Remove ads

ਮੁੱਖ ਕੰਮ

ਤਿੰਨ ਨਾਵਲ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਪੋਂਟੋਪਿਦਨ ਦੀਆਂ ਮੁੱਖ ਰਚਨਾਵਾਂ ਮੰਨਿਆ ਜਾਂਦਾ ਹੈ। ਇਹ 1890 ਤੋਂ 1920 ਤਕ ਲਿਖੇ ਗਏ ਸਨ। ਇਨ੍ਹਾਂ ਕਾਰਜਾਂ ਵਿੱਚ ਉਸ ਨੇ ਬਾਲਜ਼ੈਕ ਅਤੇ ਜ਼ੋਲਾ ਦੀ ਪਰੰਪਰਾ ਵਿੱਚ "ਸਮਾਜ ਦੇ ਵਿਆਪਕ ਵਰਨਣ" ਦੇ ਨਾਵਲ ਦਾ ਇੱਕ ਡੈਨਿਸ਼ ਵਰਜ਼ਨ ਸਥਾਪਿਤ ਕੀਤਾ। ਉਹ ਕੰਜ਼ਰਵੇਟਿਵ ਅਤੇ ਲਿਬਰਲਾਂ ਦੇ ਵਿਚਕਾਰ ਸੰਵਿਧਾਨਕ ਸੰਘਰਸ਼, ਵਧ ਰਹੇ ਉਦਯੋਗੀਕਰਨ, ਸੱਭਿਆਚਾਰਕ ਸੰਘਰਸ਼ਾਂ ਅਤੇ ਜਾਗਰੂਕ ਹੋ ਰਹੇ ਕ੍ਰਾਂਤੀਕਾਰੀ ਅੰਦੋਲਨਾਂ.ਦੇ ਯੁੱਗ ਵਿੱਚ ਇੱਕ ਨਾਇਕ 'ਤੇ ਕੇਂਦ੍ਰਿਤ ਕਰ ਕੇ ਡੈਨਮਾਰਕ ਦੀ ਵਿਆਪਕ ਤਸਵੀਰ ਪੇਸ਼ ਕਰਦਾ ਹੈ। 

  • Det forjættede Land (I-III 1891–95,  I-II ਜਿਲਦ ਦਾ ਅੰਗਰੇਜ਼ੀ ਅਨੁਵਾਦ, ਇਕਰਾਰਾਂ ਵਾਲੀ ਧਰਤੀ 1896), ਇੱਕ ਸੁਪਨਸਾਜ਼ ਅਤੇ ਦੇਸ਼ ਵਿੱਚ ਇੱਕ ਪ੍ਰਚਾਰਕ ਹੋਣ ਦੇ ਉਸ ਦੇ ਸੁਪਨੇ ਬਾਰੇ ਦੱਸਦਾ ਹੈ, ਜੋ ਸਵੈ-ਛਲ ਅਤੇ ਪਾਗਲਪਣ ਵੱਲ ਲੈ ਜਾਂਦਾ ਹੈ।
  • ਅੰਸ਼ਿਕ ਰੂਪ ਵਿੱਚ ਆਤਮਕਥਾ Lykke-Per (1898–1904) (ਨਸੀਬਾਂ ਵਾਲਾ ਪੇਰ), ਸ਼ਾਇਦ ਉਸ ਦਾ ਸਭ ਤੋਂ ਮਸ਼ਹੂਰ ਨਾਵਲ ਹੈ ਜੋ ਸਵੈ-ਭਰੋਸੇ ਵਾਲੇ, ਪ੍ਰਤਿਭਾਸ਼ਾਲੀ ਵਿਅਕਤੀ ਦੀ ਬਾਤ ਪਾਉਂਦਾ ਹੈ ਜੋ ਇੱਕ ਇੰਜੀਨੀਅਰ ਅਤੇ ਇੱਕ ਜੇਤੂ ਬਣਨ ਲਈ, ਆਪਣੀ ਵਿਰਾਸਤ ਅਤੇ ਮਾਹੌਲ ਤੋਂ ਮੁਕਤ ਹੋਣ ਲਈ ਆਪਣੇ ਧਾਰਮਿਕ ਪਰਿਵਾਰ ਦੇ ਨਾਲ ਸੰਬੰਧ ਤੋੜ ਲੈਂਦਾ ਹੈ।  
  • ਤਲਖ De dødes Rige (1912–16, "ਮੁਰਦਿਆਂ ਦਾ ਦੇਸ਼ ") 1901 ਵਿੱਚ ਲੋਕਤੰਤਰ ਦੀ ਪ੍ਰਤੱਖ ਜਿੱਤ ਤੋਂ ਬਾਅਦ, ਡੈਨਮਾਰਕ ਦੇ ਇੱਕ ਅਜਿਹੇ ਸਮਾਜ ਦੀ ਤਸਵੀਰ ਪੇਸ਼ ਕਰਦਾ ਹੈ ਜਿਸ ਵਿੱਚ ਰਾਜਨੀਤਿਕ ਆਦਰਸ਼ ਗਲੇ-ਸੜੇ ਹੁੰਦੇ ਹਨ, ਸਰਮਾਏਦਾਰੀ ਦਾ ਕੂਚ ਜਾਰੀ ਹੈ। ਪ੍ਰੈੱਸ ਅਤੇ ਕਲਾ ਵੇਸਵਾ ਬਿਰਤੀ ਦਾ ਸ਼ਿਕਾਰ ਹਨ। ਬਿਮਾਰੀ ਤੋਂ ਪੀੜਿਤ ਇੱਕ ਨੌਜਵਾਨ ਪ੍ਰਗਤੀਸ਼ੀਲ ਸਕੁਆਰ ਦੇ ਨਿਰਾਸ਼ਾਜਨਕ ਪਿਆਰ ਅਤੇ ਸੁਧਾਰ ਯੋਜਨਾਵਾਂ 'ਤੇ ਕੇਂਦਰਿਤ ਹੈ।
Remove ads

ਹੋਰ ਕੰਮ

ਸਾਹਿਤਕ ਅਤੇ ਸੱਭਿਆਚਾਰਕ ਪ੍ਰਭਾਵ

Thumb
Portrait of Pontoppidan by Michael Ancher (1908)

ਆਮ ਗੱਲਾਂ 

ਅੰਗਰੇਜ਼ੀ ਅਨੁਵਾਦ 

  • Emanuel, or Children of the Soil, (Novel), J. M. Dent, London, 1896. from Archive.org
  • Lucky Per, (Novel), Peter Lang, 2010.
  • The Apothecary's Daughters, (Novel), The British Library, 2010.

ਹਵਾਲੇ 

Loading related searches...

Wikiwand - on

Seamless Wikipedia browsing. On steroids.

Remove ads