ਹੈਨਰੀ ਫ਼ੋਰਡ

From Wikipedia, the free encyclopedia

ਹੈਨਰੀ ਫ਼ੋਰਡ
Remove ads

ਹੈਨਰੀ ਫ਼ੋਰਡ (30 ਜੁਲਾਈ 1863 - 07 ਅਪ੍ਰੈਲ 1947) ਅਮਰੀਕਾ ਵਿੱਚ ਫ਼ੋਰਡ ਮੋਟਰ ਕੰਪਨੀ ਦਾ ਸੰਸਥਾਪਕ ਸੀ। ਉਹ ਆਧੁਨਿਕ ਯੁੱਗ ਦੀ ਭਾਰੀ ਮਾਤਰਾ ਵਿੱਚ ਉਤਪਾਦਨ ਲਈ ਢੁਕਵੀਂ ਅਸੈਂਬਲੀ ਲ਼ਾਈਨ ਦੇ ਵਿਕਾਸ ਦਾ ਸਰਪ੍ਰਸਤ ਸੀ। ਹਾਲਾਂਕਿ ਫ਼ੋਰਡ ਨੇ ਅਸੈਂਬਲੀ ਲ਼ਾਈਨ ਦੀ ਖੋਜ ਨਹੀਂ ਕੀਤੀ,[1] ਲੇਕਿਨ ਫ਼ੋਰਡ ਨੇ ਪਹਿਲੀ ਆਟੋਮੋਬਾਇਲ ਬਣਾਈ ਅਤੇ ਵਿਕਸਿਤ ਕੀਤੀ ਜਿਸਨੂੰ ਕਈ ਮੱਧ ਵਰਗ ਦੇ ਅਮਰੀਕੀ ਬਰਦਾਸ਼ਤ ਕਰ ਸਕਦੇ ਸਨ। ਉਸ ਨੇ ਮਾਡਲ ਟੀ ਨਾਮਕ ਗੱਡੀ ਕੱਢੀ ਜਿਸਨੇ ਆਵਾਜਾਈ ਅਤੇ ਅਮਰੀਕੀ ਉਦਯੋਗ ਵਿੱਚ ਇਨਕਲਾਬ ਲਿਆ ਦਿੱਤਾ। ਉਹ ਮਹਾਨ ਖੋਜੀ ਵੀ ਸੀ। ਉਸ ਨੂੰ ਅਮਰੀਕਾ ਦੇ 161 ਪੇਟੇਂਟ ਪ੍ਰਾਪਤ ਹੋਏ ਸਨ। ਫ਼ੋਰਡ ਕੰਪਨੀ ਦੇ ਮਾਲਕ ਦੇ ਰੂਪ ਵਿੱਚ ਉਹ ਸੰਸਾਰ ਦੇ ਸਭ ਤੋਂ ਧਨੀ ਅਤੇ ਪ੍ਰਸਿੱਧ ਆਦਮੀਆਂ ਵਿੱਚੋਂ ਇੱਕ ਸੀ। ਉਸ ਨੇ ਆਪਣੀ ਸਾਰੀ ਜਾਇਦਾਦ ਫ਼ੋਰਡ ਫਾਉਂਡੇਸ਼ਨ ਦੇ ਨਾਮ ਕਰ ਦਿੱਤੀ ਅਤੇ ਅਜਿਹੀ ਵਿਵਸਥਾ ਬਣਾ ਦਿੱਤੀ ਕਿ ਉਹ ਸਥਾਈ ਤੌਰ ਤੇ ਉਸ ਦੇ ਹੀ ਪਰਵਾਰ ਦੇ ਨਿਅੰਤਰਣ ਵਿੱਚ ਬਣੀ ਰਹੇ।

ਵਿਸ਼ੇਸ਼ ਤੱਥ ਹੈਨਰੀ ਫ਼ੋਰਡ, ਜਨਮ ...
Remove ads

ਜੀਵਨੀ

ਹੈਨਰੀ ਫ਼ੋਰਡ ਦਾ ਜਨਮ ਮਿਸ਼ੀਗਨ ਰਾਜ ਦੇ ਡੀਇਰਬਾਰਨ ਨਾਮਕ ਨਗਰ ਵਿੱਚ ਹੋਇਆ ਸੀ। ਉਸ ਦੇ ਪਿਤਾ ਆਇਰਲੈਂਡਵਾਸੀ ਸਨ, ਪਰ ਆਪਣੇ ਮਾਤਾ-ਪਿਤਾ ਅਤੇ ਹੋਰ ਸੰਬੰਧੀਆਂ ਦੇ ਨਾਲ ਅਮਰੀਕਾ ਆਕੇ 1847 ਵਿੱਚ ਡੀਇਰਬਾਰਨ ਦੇ ਨੇੜੇ ਤੇੜੇ ਬਸ ਗਏ ਅਤੇ ਖੇਤੀ ਕਰਨ ਲੱਗੇ। ਫ਼ੋਰਡ ਨੇ 15 ਸਾਲ ਦੀ ਉਮਰ ਤੱਕ ਸਕੂਲ ਵਿੱਚ ਸਿੱਖਿਆ ਲ਼ਈ ਅਤੇ ਉਹ ਖੇਤਾਂ ਵਿੱਚ ਵੀ ਕੰਮ ਕਰਦਾ ਰਿਹਾ, ਪਰ ਇਸਨੂੰ ਸ਼ੁਰੂ ਤੋਂ ਹੀ ਸਭ ਪ੍ਰਕਾਰ ਦੇ ਯੰਤਰਾਂ ਦੇ ਪ੍ਰਤੀ ਉਤਸੁਕਤਾ ਅਤੇ ਖਿੱਚ ਰਹੀ। ਪਿਤਾ ਦੇ ਮਨ੍ਹਾ ਕਰਨ ਤੇ ਵੀ ਇਹ ਰਾਤ ਨੂੰ ਗੁਪਤ ਤੌਰ ਤੇ ਗੁਆਂਢੀਆਂ ਅਤੇ ਹੋਰ ਲੋਕਾਂ ਦੀਆਂ ਘੜੀਆਂ ਜਾਂ ਹੋਰ ਯੰਤਰ ਲਿਆਕੇ ਮੁਫਤ ਮਰੰਮਤ ਕਰਨ ਵਿੱਚ ਲੱਗਾ ਰਹਿੰਦਾ ਸੀ।

16 ਸਾਲ ਦੀ ਉਮਰ ਵਿੱਚ ਉਹ ਘਰ ਛੱਡਕੇ ਡਿਟਰਾਇਟ ਚਲਾ ਗਿਆ। ਇੱਥੇ ਕਈ ਕਾਰਖਾਨਿਆਂ ਵਿੱਚ ਕੰਮ ਕਰਕੇ ਉਸ ਨੇ ਯੰਤਰਿਕ ਵਿਦਿਆ ਦਾ ਗਿਆਨ ਪ੍ਰਾਪਤ ਕੀਤਾ। 1886 ਵਿੱਚ ਇਹ ਘਰ ਵਾਪਸ ਆ ਗਿਆ। ਪਿਤਾ ਦੀ ਦਿੱਤੀ ਹੋਈ 80 ਏਕੜ ਭੂਮੀ ਉੱਤੇ ਬਸ ਗਿਆ ਅਤੇ ਉਥੇ ਹੀ ਮਸ਼ੀਨਾਂ ਮੁਰੰਮਤ ਕਰਨ ਦਾ ਇੱਕ ਕਾਰਖਾਨਾ ਖੋਲ੍ਹਿਆ। 1887 ਵਿੱਚ ਉਸ ਦਾ ਵਿਆਹ ਹੋਇਆ ਅਤੇ ਇਸ ਸਾਲ ਇਸ ਨੇ ਗੈਸ ਇੰਜਨ ਅਤੇ ਖੇਤਾਂ ਦੇ ਭਾਰੀ ਕੰਮ ਕਰਨ ਵਾਲੀ ਮਸ਼ੀਨ ਬਣਾਉਣ ਦੀ ਇੱਕ ਯੋਜਨਾ ਬਣਾਈ, ਪਰ ਯੰਤਰਾਂ ਦੇ ਵੱਲ ਵਿਸ਼ੇਸ਼ ਖਿੱਚ ਦੇ ਕਾਰਨ ਇਹ ਘਰ ਨਹੀਂ ਟਿਕ ਸਕਿਆ ਅਤੇ ਫਿਰ ਡਿਟਰਾਇਟ ਚਲਾ ਗਿਆ।

1890 ਵਿੱਚ ਇਸ ਨੇ ਡਿਟਰਾਇਟ ਐਡੀਸਨ ਇਲੈਕਟਰਿਕ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ 1893 ਵਿੱਚ ਪੈਟਰੌਲ ਨਾਲ ਚੱਲਣ ਵਾਲੀ ਪਹਿਲੀ ਗੱਡੀ ਬਣਾਈ, ਜਿਸ ਵਿੱਚ ਚਾਰ ਘੁੜਸ਼ਕਤੀ ਤੱਕ ਪੈਦਾ ਹੁੰਦੀ ਸੀ ਅਤੇ ਜਿਸਦੀ ਰਫ਼ਤਾਰ 25 ਮੀਲ ਪ੍ਰਤੀ ਘੰਟਾ ਸੀ। 1893 ਵਿੱਚ ਇਸ ਨੇ ਦੂਜੀ ਗੱਡੀ ਬਣਾਉਣੀ ਅਰੰਭ ਕੀਤੀ ਅਤੇ 1899 ਵਿੱਚ ਇਲੈਕਟਰਿਕ ਕੰਪਨੀ ਦੀ ਨੌਕਰੀ ਛੱਡਕੇ ਡਿਟਰਾਇਟ ਆਟੋਮੋਬਾਇਲ ਕੰਪਨੀ ਦੀ ਸਥਾਪਨਾ ਕੀਤੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads