ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ

From Wikipedia, the free encyclopedia

Remove ads

ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਿਊ ਚੰਡੀਗੜ੍ਹ, ਪੰਜਾਬ ਵਿੱਚ ਇੱਕ 300 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਕੈਂਸਰ ਹਸਪਤਾਲ ਹੈ।[1] ਇਹ ਟਾਟਾ ਮੈਮੋਰੀਅਲ ਸੈਂਟਰ ਦੁਆਰਾ ਬਣਾਇਆ ਗਿਆ ਸੀ।[2] ਇਸਦਾ ਨੀਂਹ ਪੱਥਰ 2013 ਵਿੱਚ ਰੱਖਿਆ ਗਿਆ ਤੇ ਇਹ ਅਗਸਤ,2022 ਵਿੱਚ ਬਣ ਕੇ ਤਿਆਰ ਹੋਇਆ।

ਇਤਿਹਾਸ

ਪੰਜਾਬ ਸਰਕਾਰ ਨੇ ਹਸਪਤਾਲ ਦੀ ਉਸਾਰੀ ਲਈ 50 ਏਕੜ ਜ਼ਮੀਨ ਦਿੱਤੀ ਹੈ।[3] ਹਸਪਤਾਲ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2013 ਵਿੱਚ ਰੱਖਿਆ ਸੀ।[4][5] ਇਸਦਾ ਉਦਘਾਟਨ 24 ਅਗਸਤ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਗਿਆ ਸੀ।[2]

ਹਸਪਤਾਲ ਸੇਵਾਵਾਂ

ਇਹ 300 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਹੈ। ਇਸ ਵਿੱਚ ਇਸ ਵਿੱਚ ਕੈਂਸਰ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ 11 ਵਿਭਾਗ ਜਿਵੇਂ ਕਿ ਮੈਡੀਕਲ ਓਨਕੋਲੋਜੀ,ਸਰਜੀਕਲ ਓਨਕੋਲੋਜੀ ਤੇ ਰੇਡੀਏਸ਼ਨ ਓਨਕੋਲੋਜੀ ਆਦਿ ਸਥਿਤ ਹਨ।ਕੀਮੋਥਰੈਪੀ ਕਰਾਉਣ ਲਈ ਆਏ ਮਰੀਜ਼ਾਂ ਲਈ ਦਿਨ ਭਰ ਰਹਿਣ ਦੀ ਵਧੀਆ ਵਿਵਸਥਾ ਹੈ। ਹਸਪਤਾਲ ਵਿੱਚ ਵੱਖ ਵੱਖ ਟੈਸਟਾਂ ਲਈ ਐਮ.ਆਰ.ਆਈ,ਸੀਟੀ.ਸਕੈਨ ਮਸ਼ੀਨਾਂ ਉਪਲੱਬਧ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads