ਹੰਸ

From Wikipedia, the free encyclopedia

ਹੰਸ
Remove ads

ਹੰਸ ਨਾਲ ਅਨੇਕਾਂ ਤਰ੍ਹਾਂ ਦੀਆਂ ਵਚਿੱਤਰ ਤੇ ਰੁਮਾਂਸਿਕ ਕਥਾਵਾਂ ਜੁੜੀਆਂ ਹੋਈਆਂ ਹਨ | ਇਸੇ ਲਈ ਹੰਸ ਨੂੰ ਸਾਡੇ ਸਾਹਿਤ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ |

ਵਿਸ਼ੇਸ਼ ਤੱਥ ਹੰਸ, Scientific classification ...
Remove ads

ਬਣਤਰ

ਬੋਗ ਹੰਸ ਦਾ ਰੰਗ ਹਲਕੀ ਗੁਲਾਬੀ ਭਾਅ ਮਾਰਦਾ ਚਿੱਟਾ ਹੁੰਦਾ ਹੈ| ਇਸ ਦਾ ਆਕਾਰ ਪਾਲਤੂ ਬੱਤਖ ਜਿੱਡਾ ਹੁੰਦਾ ਹੈ | ਇਸ ਦੀਆਂ ਲੱਤਾਂ ਲੰਬੀਆਂ ਅਤੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ| ਇਸ ਦੀ ਧੌਣ ਲੰਬੀ ਹੁੰਦੀ ਹੈ ਜੋ ਕਿ ਵਲਦਾਰ ਹੁੰਦੀ ਹੈ ਤੇ ਲੰਬਾਈ ਲਗਭਗ ਇੱਕ ਮੀਟਰ ਤੋਂ ਡੇਢ ਮੀਟਰ ਤੱਕ ਹੁੰਦੀ ਹੈ | ਇਹ ਬੱਤਖ ਵਾਂਗ ਪਾਣੀ ਵਿੱਚ ਅਸਾਨੀ ਨਾਲ ਤੈਰ ਸਕਦਾ ਹੈ | ਹੰਸ ਦਾ ਆਪਣੀ ਮਾਦਾ ਨਾਲ ਬੜਾ ਪਿਆਰ ਹੁੰਦਾ ਹੈ| ਇਨ੍ਹਾਂ ਦੀ ਜੋੜੀ ਬਹੁਤ ਸੁੰਦਰ ਲਗਦੀ ਹੈ, ਤਦ ਹੀ ਗੱਭਰੂ ਅਤੇ ਮੁਟਿਆਰ ਦੀ ਜੋੜੀ ਨੂੰ ਹੰਸਾਂ ਦੀ ਜੋੜੀ ਕਹਿ ਕੇ ਸਲਾਹਿਆ ਜਾਂਦਾ ਹੈ | ਇਹ ਪੰਛੀ ਛੋਟੇ-ਛੋਟੇ ਟੋਲੇ ਬਣਾ ਕੇ ਰਹਿੰਦੇ ਹਨ ਪਰ ਕਈ ਵਾਰ ਇਨ੍ਹਾਂ ਦੀ ਗਿਣਤੀ ਸੈਂਕੜਿਆਂ ਤੱਕ ਪਹੁੰਚ ਜਾਂਦੀ ਹੈ|

Remove ads

ਨਿਵਾਸ ਸਥਾਂਨ

ਹੰਸ ਦੁਨੀਆ ਦੇ ਬਹੁਤ ਸਾਰੇ ਖੇਤਰਾਂ ਵਿੱਚ ਪਾਇਆ ਜਾਂਦਾ ਹੈ | ਹੰਸਾਂ ਦੀ ਪ੍ਰਤੀਨਿਧੀ ਨਸਲ ਬੋਗ ਹੰਸ ਹੈ | ਇਨ੍ਹਾਂ ਦਾ ਵਾਸਾ ਮੈਦਾਨੀ ਇਲਾਕਿਆਂ ਵਿੱਚ ਛੰਭਾਂ ਅਤੇ ਦਰਿਆਈ ਥਾਵਾਂ ਜਾਂ ਝੀਲਾਂ ਦੇ ਕੰਢਿਆਂ 'ਤੇ ਹੁੰਦਾ ਹੈ| ਹੰਸਾਂ ਦੀਆਂ ਡਾਰਾਂ ਦੀ ਸ਼ਕਲ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ | ਹੰਸ ਖਮੋਸ਼ੀ ਪਸੰਦ ਪੰਛੀ ਹੈ | ਇਹ ਬਹੁਤ ਘੱਟ ਬੋਲਦਾ ਹੈ|

ਖੁਰਾਕ

ਇਨ੍ਹਾਂ ਦੀ ਖੁਰਾਕ ਵਿੱਚ ਕੀੜੇ-ਮਕੌੜੇ, ਲਾਰਵੇ, ਕਿਰਮ, ਪੇਪੜੀ ਵਾਲੇ ਛੋਟੇ ਜੀਵ, ਬੂਟਿਆਂ ਦੇ ਬੀਜ ਅਤੇ ਦਲਦਲੀ ਗਾਰਾ ਸ਼ਾਮਿਲ ਹੁੰਦਾ ਹੈ|

ਮਿਥਿਹਾਸਕ

ਮਿਥਿਹਾਸ ਵਿੱਚ ਇਸ ਦਾ ਜ਼ਿਕਰ ਦੇਵੀ ਸਰਸਵਤੀ ਦੇ ਵਾਹਨ ਦੇ ਰੂਪ ਵਿੱਚ ਮਿਲਦਾ ਹੈ | ਅਧਿਆਤਮਕ ਕਾਵਿ ਵਿੱਚ ਇਸ ਨੂੰ ਜੀਵਾਤਮਾ ਦੇ ਰੂਪ ਵਿੱਚ ਚਿਤਰਿਆ ਗਿਆ ਹੈ |

ਪ੍ਰਚੱਲਿਤ ਕਥਾ

ਹੰਸਾਂ ਬਾਰੇ ਇੱਕ ਕਥਾ ਵੀ ਪ੍ਰਚੱਲਿਤ ਹੈ ਕਿ ਹੰਸ ਕੈਲਾਸ਼ ਪਰਬਤ ਜਿਥੇ ਸ਼ਿਵ ਜੀ ਦਾ ਵਾਸਾ ਹੈ, ਮਾਨ ਸਰੋਵਰ ਝੀਲ ਦੇ ਕੰਢੇ ਰਹਿੰਦੇ ਹਨ ਅਤੇ ਮੋਤੀ ਚੁਗਦੇ ਹਨ ਪਰ ਵਿਗਿਆਨਕ ਖੋਜ ਇਸ ਤੱਥ ਦੀ ਪੁਸ਼ਟੀ ਨਹੀਂ ਕਰਦੀ|

ਕਿਸਮਾਂ

  • ਕਾਲਾ ਹੰਸ
  • ਕਾਲੀ ਗਰਦਨ ਵਾਲਾ ਹੰਸ
  • ਵੂਲਰ ਹੰਸ
  • ਟਰੁੰਪੇਟਰ ਹੰਸ
  • ਟੁੰਡਰਾ ਹੰਸ
  • ਬੇਵਿਕ ਹੰਸ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads