ਜਸਵੰਤ ਸਿੰਘ

From Wikipedia, the free encyclopedia

ਜਸਵੰਤ ਸਿੰਘ
Remove ads

ਜਸਵੰਤ ਸਿੰਘ (ਜਨਮ - 3 ਜਨਵਰੀ 1938) ਭਾਰਤ ਦੇ ਦਾਰਜਲਿੰਗ ਸੰਸਦੀ ਖੇਤਰ ਤੋਂ ਵਰਤਮਾਨ ਸੰਸਦ ਹਨ। ਉਹ ਰਾਜਸਥਾਨ ਵਿੱਚ ਬਾਡਮੇਰ ਦੇ ਜਸੋਲ ਪਿੰਡ ਦੇ ਨਿਵਾਸੀ ਹਨ ਅਤੇ 1960 ਦੇ ਦਹਾਕੇ ਵਿੱਚ ਉਹ ਭਾਰਤੀ ਫੌਜ ਵਿੱਚ ਅਧਿਕਾਰੀ ਰਹੇ। ਪੰਦਰਾਂ ਸਾਲ ਦੀ ਉਮਰ ਵਿੱਚ ਉਹ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਉਹ ਜੋਧਪੁਰ ਦੇ ਪੂਰਵ ਮਹਾਰਾਜਾ ਗਜ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਜਸਵੰਤ ਸਿੰਘ ਮੇਓ ਕਾਲਜ ਅਤੇ ਇੰਡੀਅਨ ਮਿਲਟਰੀ ਅਕੈਡਮੀ, ਖਡਕਵਾਸਲਾ ਦੇ ਵਿਦਿਆਰਥੀ ਰਹਿ ਚੁੱਕੇ ਹਨ। ਉਹ 16 ਮਈ 1996 ਤੋਂ 1 ਜੂਨ 1996 ਦੇ ਦੌਰਾਨ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਖ਼ਜ਼ਾਨਾ-ਮੰਤਰੀ ਰਹਿ ਚੁੱਕੇ ਹਨ। 5 ਦਸੰਬਰ 1998 ਤੋਂ 1 ਜੁਲਾਈ 2002 ਦੇ ਦੌਰਾਨ ਉਹ ਵਾਜਪਾਈ ਸਰਕਾਰ ਵਿੱਚ ਵਿਦੇਸ਼ ਮੰਤਰੀ ਬਣੇ। ਸਾਲ 2002 ਵਿੱਚ ਯਸ਼ਵੰਤ ਸਿਨਹਾ ਦੀ ਜਗ੍ਹਾ ਉਹ ਇੱਕ ਬਾਰ ਫਿਰ ਖ਼ਜ਼ਾਨਾ-ਮੰਤਰੀ ਬਣੇ ਅਤੇ ਇਸ ਪਦ ਤੇ ਮਈ 2004 ਤੱਕ ਰਹੇ। ਖ਼ਜ਼ਾਨਾ-ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਬਾਜ਼ਾਰ-ਹਿਤਕਾਰੀ ਸੁਧਾਰਾਂ ਨੂੰ ਬੜਾਵਾ ਦਿੱਤਾ। ਉਹ ਆਪ ਨੂੰ ਉਦਾਰਵਾਦੀ ਨੇਤਾ ਮੰਨਦੇ ਸਨ। 2001 ਵਿੱਚ ਉਨ੍ਹਾਂ ਨੂੰ ਸਭ ਤੋਂ ਉੱਤਮ ਸੰਸਦ ਦਾ ਸਨਮਾਨ ਮਿਲਿਆ। 19 ਅਗਸਤ 2009 ਨੂੰ ਭਾਰਤ ਦੀ ਵੰਡ ਬਾਰੇ ਉਨ੍ਹਾਂ ਦੀ ਕਿਤਾਬ ਜਿਨਾਹ-ਇੰਡੀਆ, ਪਾਰਟੀਸ਼ਨ, ਇੰਡੀਪੇਂਡੈਂਸ ਵਿੱਚ ਨਹਿਰੂ-ਪਟੇਲ ਦੀ ਆਲੋਚਨਾ ਅਤੇ ਜਿਨਾਹ ਦੀ ਪ੍ਰਸ਼ੰਸਾ ਲਈ ਉਨ੍ਹਾਂ ਨੂੰ ਭਾਜਪਾ ਤੋਂ ਬਾਹਰ ਕਢ ਦਿੱਤਾ ਗਿਆ ਪਰ ਫਿਰ ਵਾਪਸ ਲੈ ਲਿਆ ਗਿਆ ਸੀ। 29 ਮਾਰਚ 2014 ਨੂੰ ਉਹ ਫੇਰ ਆਪਣੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਬਾੜਮੇਰ ਲੋਕ ਸਭਾ ਹਲਕੇ ਤੋਂ ਇੱਕ ਸੁਤੰਤਰ ਉਮੀਦਵਾਰ ਦੇ ਤੌਰ 'ਤੇ ਆਪਣੀ ਨਾਮਜ਼ਦਗੀ ਵਾਪਸ ਕਰਨ ਤੋਂ ਇਨਕਾਰ ਕਰਨ ਦੇ ਬਾਅਦ ਭਾਜਪਾ ਵਿੱਚੋਂ ਕੱਢ ਦਿੱਤਾ ਗਿਆ[1][2]

ਵਿਸ਼ੇਸ਼ ਤੱਥ ਜਸਵੰਤ ਸਿੰਘ, ਭਾਰਤ ਦੇ ਵਿੱਤ ਮੰਤਰੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads