11 ਸਤੰਬਰ 2001 ਦੇ ਹਮਲੇ
From Wikipedia, the free encyclopedia
Remove ads
11 ਸਤੰਬਰ 2001 ਦੇ ਹਮਲੇ (ਹੋਰ ਨਾਂ, 11 ਸਤੰਬਰ, 9/11, ਸਤੰਬਰ 11) ਸੰਯੁਕਤ ਰਾਜ ਅਮਰੀਕਾ ਉੱਤੇ ਆਤੰਕਵਾਦੀ ਸਮੂਹ ਅਲ-ਕਾਇਦਾ ਦੁਆਰਾ ਕੀਤੇ 4 ਆਤੰਕਵਾਦੀ ਹਮਲਿਆਂ ਦੀ ਲੜੀ ਸੀ। ਇਹਨਾਂ ਆਤਮਘਾਤੀ ਹਮਲਿਆਂ ਵਿੱਚ ਅਮਰੀਕਾ ਦੀਆਂ ਪ੍ਰਮੁੱਖ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਅਲ-ਕਾਇਦਾ ਦੇ 19 ਆਤੰਕਵਾਦੀਆਂ ਦੁਆਰਾ ਸੰਯੁਕਤ ਰਾਜ ਦੇ ਪੂਰਬੀ ਤੱਟ ਤੋਂ ਕੈਲੀਫੋਰਨੀਆ ਲਈ ਚੱਲੇ 4 ਹਵਾਈ ਜਹਾਜਾਂ ਦਾ ਅਪਹਰਨ ਕੀਤਾ ਗਿਆ। ਇਹਨਾਂ ਵਿੱਚੋਂ ਦੋ ਹਵਾਈ ਜਹਾਜਾਂ, ਅਮਰੀਕੀ ਏਅਰਲਾਈਂਜ਼ ਫ਼ਲਾਈਟ 11 ਅਤੇ ਯੂਨਾਈਟਿਡ ਏਅਰਲਾਈਂਜ਼ ਫ਼ਲਾਈਟ 175, ਨੂੰ ਵਰਲਡ ਟਰੇਡ ਸੈਂਟਰ ਦੀ ਉੱਤਰੀ ਅਤੇ ਦੱਖਣੀ ਇਮਾਰਤ ਵਿੱਚ ਮਾਰਿਆ ਗਿਆ। 1 ਘੰਟੇ 42 ਮਿੰਟਾਂ ਦੇ ਅੰਦਰ ਅੰਦਰ 110 ਮੰਜ਼ਿਲਾਂ ਦੀਆਂ ਦੋਨੋਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ਅਤੇ ਇਹਨਾਂ ਕਰ ਕੇ ਨਾਲਦੀਆਂ ਇਮਾਰਤਾਂ ਵੀ ਪੂਰੇ ਜਾਂ ਅਧੂਰੇ ਰੂਪ ਵਿੱਚ ਤਬਾਹ ਹੋਈਆਂ। ਤੀਜਾ ਜਹਾਜ ਅਮਰੀਕੀ ਏਅਰਲਾਈਂਜ਼ ਫ਼ਲਾਈਟ 77 ਦ ਪੈਂਟਾਗੋਨ ਵਿੱਚ ਜਾ ਕੇ ਵੱਜਿਆ ਅਤੇ ਉਸਨੇ ਇਸ ਇਮਾਰਤ ਦੇ ਪੱਛਮੀ ਹਿੱਸੇ ਨੂੰ ਅਧੂਰੇ ਰੂਪ ਵਿੱਚ ਤਬਾਹ ਕੀਤਾ। ਚੌਥਾ ਜਹਾਜ ਵਾਸ਼ਿੰਗਟਨ ਵੱਲ ਜਾ ਰਿਹਾ ਸੀ ਪਰ ਉਸ ਦੇ ਯਾਤਰੀਆਂ ਨੇ ਆਤੰਕਵਾਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸਿੱਟੇ ਵਜੋਂ ਇਹ ਜਹਾਜ ਸ਼ੈਂਕਸਵਿਲ, ਪੈਨਸਿਲਵੇਨੀਆ ਦੇ ਇੱਕ ਮੈਦਾਨ ਵਿੱਚ ਜਾ ਗਿਰਿਆ। ਕੁੱਲ ਮਿਲਾ ਕੇ ਇਹਨਾਂ ਹਮਲਿਆਂ ਵਿੱਚ 19 ਅਪਹਰਨ ਕਰਤਾਵਾਂ ਸਮੇਤ 2,996 ਜਾਣਿਆਂ ਦੀ ਮੌਤ ਹੋਈ ਅਤੇ ਲਗਭਗ 10 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ।[2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads