1960ਵਿਆਂ ਦਾ ਕਾਉਂਟਰ ਕਲਚਰ
From Wikipedia, the free encyclopedia
Remove ads
ਕਾਉਂਟਰ ਕਲਚਰ 1960 ਵਿਆਂ ਵਿੱਚ ਵਿਕਸਤ ਇੱਕ ਸਥਾਪਤੀ-ਵਿਰੋਧੀ ਸੱਭਿਆਚਾਰਕ ਵਰਤਾਰੇ ਦਾ ਲਖਾਇਕ ਪਦ ਹੈ। ਇਹ ਵਰਤਾਰਾ ਸ਼ੁਰੂ 1960ਵਿਆਂ ਅਤੇ ਸ਼ੁਰੂ 1970ਵਿਆਂ ਦੇ ਵਿੱਚਕਾਰਲੇ ਸਮੇਂ ਦੌਰਾਨ ਪਹਿਲਾਂ ਸੰਯੁਕਤ ਰਾਜ ਅਮਰੀਕਾ ਅਤੇ ਯੂਨਾਇਟਡ ਕਿੰਗਡਮ ਅਤੇ ਫਿਰ ਪੱਛਮੀ ਸੰਸਾਰ ਦੇ ਵਿਆਪਕ ਖੇਤਰਾਂ ਵਿੱਚ ਫੈਲ ਗਿਆ ਸੀ। ਅੰਦੋਲਨ ਨੇ ਹੋਰ ਜੋਰ ਫੜ ਲਿਆ ਜਦੋਂ ਅਫ਼ਰੀਕੀ-ਅਮਰੀਕੀ ਸਿਵਲ ਰਾਈਟਸ ਅੰਦੋਲਨ ਦਾ ਅੱਗੇ ਵਧਣਾ ਜਾਰੀ ਰਿਹਾ ਅਤੇ ਵੀਅਤਨਾਮ ਯੁੱਧ ਵਿੱਚ ਅਮਰੀਕੀ ਸਰਕਾਰ ਦੇ ਵਿਆਪਕ ਫੌਜੀ ਦਖਲ ਦੇ ਵਿਸਥਾਰ ਨਾਲ ਇਹ ਇਨਕਲਾਬੀ ਪਸਾਰ ਧਾਰਨ ਕਰ ਗਿਆ।[1][2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads