3ਡੀ ਪ੍ਰਿੰਟਿੰਗ
From Wikipedia, the free encyclopedia
Remove ads
3-ਡੀ ਪ੍ਰਿੰਟਿੰਗ ਜਾਂ ਤ੍ਰੀਵਮ ਛਪਾਈ (ਅੰਗਰੇਜ਼ੀ:3D Printing, Additive Manufacturing) ਤਿੰਨ ਆਯਾਮੀ ਵਸਤੂਆਂ [1] ਨੂੰ ਬਣਾਉਣ ਵਾਲੀਆ ਬਹੁਤ ਸਾਰੀਆਂ ਵਿਧੀਆ ਵਿੱਚੋ ਇੱਕ ਹੈ। ਇਸ ਵਿਧੀ ਵਿੱਚ ਕੰਪਿਊਟਰ ਦੇ ਨਿਯਤੰਰਣ ਵਿੱਚ ਵਸਤੂ ਤੇ ਕਿਸੇ ਪਦਾਰਥ ਦੀ ਪਰਤ ਦਰ ਪਰਤ ਪਾਉਂਦੇ ਜਾਂਦੇ ਹਨ ਅਤੇ ਵਸਤੂ ਤਿਆਰ ਹੁੰਦੀ ਜਾਂਦੀ ਹੈ।[2] ਤਿਆਰ ਹੋਣ ਵਾਲੀ ਵਸਤੂ ਕਿਸੇ ਵੀ ਕਿਸੇ ਵੀ ਆਕਾਰ ਅਤੇ ਜੁਮੈਟਰੀ ਦੀ ਹੋ ਸਕਦੀ ਹੈ। ਵਸਤੂ ਬਣਾਉਣ ਤੋ ਪਹਿਲਾ ਇਸ ਵਸਤੂ ਦਾ ਇੱਕ ਤ੍ਰੀਵਮ ਛਪਾਈ ਜਾ ਥਰੀ ਡੀ ਪ੍ਰਿੰਟ ਸਰੋਤ ਤਿਆਰ ਕੀਤਾ ਜਾਂਦਾ ਹੈ ਅਤੇ ਕੰਪਿਊਟਰ ਦੇ ਨਿਯਤੰਰਣ ਨਾਲ ਵਸਤੂ ਦੀਆ ਪਰਤਾ ਤਿਆਰ ਕੀਤੀਆ ਜਾਂਦਿਆ ਹਨ।

ਭਵਿਖ ਵਾਦੀ ਜੇਰਮੀ ਨੇ ਦਾਅਵਾ ਕੀਤਾ ਹੈ, ਕਿ ਉਨੀਵੀ ਸਦੀ ਦੇ ਅੰਤ ਵਿੱਚ ਤੋ ਸ਼ੁਰੂ ਹੋਏ ਅਸੇਮਬਲੀ ਲਾਇਨ ਉਤਪਾਦਨ ਦੇ ਦਬਦਬੇ ਤੋ ਬਾਦ, ਤ੍ਰੀਵਮ ਛਪਾਈ ਇੱਕ ਤੀਜੀ ਉਦਯੋਗਿਕ ਇਨਕਲਾਬ ਦੀ ਸ਼ੁਰੂਆਤ ਹੈ।[3]
ਥਰੀ ਡੀ ਪ੍ਰਿਟਿੰਗ ਸ਼ਬਦ ਦਾ ਪ੍ਰਯੋਗ ਉਸ ਪ੍ਕਿਰਿਆ ਵਾਸਤੇ ਕੀਤਾ ਜਾਂਦਾ ਹੈ ਜਿਸ ਵਿੱਚ ਵਜੀਦ (ਬਾਈਡਰ) ਪਦਾਰਥ ਇੱਕ ਇੰਕ ਜੇਟ ਪ੍ਰਿੰਟਰ ਦੀ ਮਦਦ ਨਾਲ ਪਰਤ ਦਰ ਪਰਤ ਇੱਕ ਪਾਉਡਰ ਬੇਡ ਤੇ ਪਾਈਆ ਜਾਂਦਾ ਹੈ। ਹਾਲ ਹੀ ਵਿੱਚ ਇਸ ਸ਼ਬਦ ਦੀ ਵਰਤੋ ਬਹੁਤ ਸਾਰਿਆ ਉਤਪਾਦਨ ਤਕਨੀਕਾ ਵਿੱਚ ਵੀ ਕੀਤੀ ਜਾਣ ਲੱਗ ਪਈ ਹੈ। ਸੰਯੁਕਤ ਰਾਜ ਅਮਰੀਕਾ ਅਤੇ ਗਲੋਬਲ ਟੇਕਨਿਕਲ ਸਟੇਨਡਰਡ ਵਿਆਪਕ ਪੱਧਰ ਤੇ ਇਸ ਵਾਸਤੇ ਅਧਿਕਾਰੀ ਸ਼ਬਦ additive manufacturing ਸ਼ਬਦ ਦਾ ਪ੍ਰਯੋਗ ਕਰਦੇ ਹਨ।
Remove ads
ਇਤਿਹਾਸ
ਸਭ ਤੋ ਪਹਿਲਾ ਏਡੀਟਿਵ ਉਤਪਾਦਨ ਉਪਕਰਣ ਅਤੇ ਸਮੱਗਰੀ 1980 ਵਿੱਚ ਤਿਆਰ ਕੀਤੀ ਗਈ ਸੀ।[4] 1981 ਵਿੱਚ, ਨੇਗਾਯਾ ਨਗਰ ਉਦਯੋਗਿਕ ਰਿਸਰਚ ਇੰਸਟੀਚਿਊਟ ਨੇ ਦੋ ਏਡੀਟਿਵ ਉਤਪਾਦਨ ਦੇ ਤਿੰਨ-ਆਯਾਮੀ ਪਲਾਸਟਿਕ ਮਾਡਲ ਦੇ ਦੋ ਤਰੀਕੇ ਫੋਟੋ-ਪਾਲੀਮਰ ਦੀ ਮਦਦ ਨਾਲ ਇਜਾਦ ਕੀਤੇ ਸੀ। ਇਸ ਖੋਜ ਅਨੁਸਾਰ ਪਰਾਬੈਂਗਨੀ ਕਿਰਣਾਂ ਦੇ ਐਕਸਪੋਜਰ ਦੇ ਖੇਤਰ ਨੂੰ ਇੱਕ ਮਾਸਕ ਪੈਟਰਨ ਜਾ ਸਕੈਨਿੰਗ ਫਾਈਬਰ ਟਰਾਂਸਮੀਟਰ ਦੁਆਰਾ ਕੰਟਰੋਲ ਕੀਤਾ ਗਿਆ ਸੀ।[5][6] ਪਰ 16 ਜੁਲਾਈ 1984 ਨੂੰ,ਅਲੈਨ ਲੀ ਮੇਹੌਤੇ, ਓਲਿਵਿਏਰ ਡੇ ਵਿੱਟੇ ਅਤੇ ਜੀਨ ਕਲੌਡੇ ਐਂਡਰੇ ਨੇ ਸਟੀਰੀਉ ਗਰਾਫਿਗ ਪ੍ਰੀਕਿਆ ਪੇਟੇਂਟ ਕਰਵਾਈ।[7] ਇਸ ਤੋ ਤਿੰਨ ਹਫਤੇ ਪਹਿਲਾ ਹੀ ਚਕ ਹਲ ਨੇ ਸਟੀਰੀਉ ਗਰਾਫਿਗ ਦੇ ਵਾਸਤੇ ਆਪਣੇ ਪੇਟੇਂਟ ਦਾਖਿਲ ਕੀਤੇ ਸੀ। ਫ੍ਰੇਚ ਖੋਜਕਾਰਾ ਦੇ ਆਵੇਦਨ ਨੂੰ ਫ਼੍ਰਾਂਸੀਸੀ ਜਨਰਲ ਈਲੈਕਟਰਿਕ ਕੰਪਨੀ (ਹੁਣ ਏਲਕਾਟਲ–ਏਲਥੋਮ) ਅਤੇ CILSCILAS ( The laser Consortium) ਨੇ ਇਸ ਦਾਵੇ ਨੂੰ ਛੱਡ ਦਿੱਤਾ।[8] ਵਪਾਰਿਕ ਨਜ਼ਰਿਏ ਵਿੱਚ ਕਮੀ ਨੂੰ ਇਸ ਦਾ ਮੁੱਖ ਕਾਰਣ ਦੱਸਿਆ ਗਿਆ।[9] ਫਿਰ 1984 ਵਿੱਚ 3D ਸਿਸਟਮ ਕਾਰਪੋਰੇਸ਼ਨ ਦੇ ਚੱਕ ਹਲ [10] ਨੇ ਸਟੀਰੀਉ ਗਰਾਫਿਗ ਦੇ ਰੂਪ ਵਿੱਚ ਜਾਣੀ ਜਾਨ ਵਾਲੀ ਇੱਕ ਪ੍ਰੀਕਿਆ ਤੇ ਅਧਾਰਿਤ ਇੱਕ ਪ੍ਰੋਟੋ ਟਾਈਪ ਪ੍ਰਣਾਲੀ ਵਿਕਸਿਤ ਕੀਤੀ, ਜਿਸ ਦੇ ਵਿੱਚ ਪਰਾਬੇਗਗਣੀ ਪ੍ਰਕਾਸ਼ ਲੇਜਰ ਦੀ ਸਹਾਇਤਾ ਦੇ ਨਾਲ ਫੋਟੋ ਪੋਲੀਮਰ ਨੂੰ ਜੋੜਿਆ ਜਾਂਦਾ ਹੈ। ਚੱਕ ਹਲ ਨੇ ਇਸ ਪ੍ਰਿਕਿਇਆ ਨੂੰ “ ਵਸਤੂ ਦੇ ਅਲੱਗ ਅਨੁਭਾਗ ਬਣਾ ਕੇ ਤਰੀ ਅਨੁਯਾਮੀ ਵਸਤੂਆ ਦੇ ਗਠਨ ਕਰਨ ਵਾਲੀ ਪ੍ਰਣਾਲੀ “ ਦੇ ਤੋਰ ਤੇ ਪਰਿਭਾਸ਼ਿਤ ਕੀਤਾ।[11][12] ਪਰ ਇਸ ਦੀ ਖੋਜ ਪਹਿਲਾ ਹੀ ਕੋਡਾਮਾ ਦੁਆਰਾ ਕੀਤੀ ਜਾ ਚੁੱਕੀ ਸੀ। ਹੱਲ ਦਾ ਯੋਗਦਾਨ STL (STereoLithography) ਫਾਇਲ ਫੋਰਮੇਟ ਦਾ ਸੀ ਜੋ ਵਿਆਪਕ ਰੂਪ ਵਿੱਚ ਤ੍ਰੀਵਮ ਛਪਾਈ ਦੇ ਸੋਫਟਵੇਅਰ ਅਤੇ ਡੀਜੀਟਲੀ ਪਰਤਾ ਬਣਾਉਣ ਵਿੱਚ ਸਵੀਕਾਰ ਕੀਤੇ ਜਾਂਦੇ ਹਨ।
ਇਸ ਤਰ੍ਹਾਂ ਤ੍ਰੀਵਮ ਛਪਾਈ ਦਾ ਅਰਥ ਮੁਲ ਰੂਪ ਵਿੱਚ ਇੱਕ ਪ੍ਰੀਕਿਰਿਆ ਦੇ ਮਾਣਕ ਅਤੇ ਕਸਟਮ ਇੰਕ ਜੇਟ ਵਾਸਤੇ ਕੀਤਾ ਹੰਦਾ ਹੈ। ਇਸ ਤਕਨੀਕ ਦਾ ਪ੍ਰਯੋਗ ਅੱਜ ਤੱਕ ਹਰ ਇੱਕ ਪ੍ਰਿੰਟਰ ਦੁਆਰਾ ਕੀਤਾ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads