ਕੁਤਬ ਇਮਾਰਤ ਸਮੂਹ
ਕੁਤਬ ਇਮਾਰਤ ਸਮੂਹ ਇਮਾਰਤਾਂ ਅਤੇ ਹੋਰ ਅਵਸ਼ੇਸ਼ਾਂ ਦਾ ਯਾਦਗਾਰੀ ਸਮੂਹ ਹੈ। ਇਹ ਇਮਾਰਤ ਸਮੂਹ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਹੈ। ਇਸ ਵਿਚੋਂ ਸਭ ਤੋਂ ਪ੍ਰਸਿਧ ਕੁਤਬ ਮੀਨਾਰ ਹੈ। ਇਹਸੂਫ਼ੀ ਫ਼ਕੀਰ ਕੁਤੁਬ ਉੱਦੀਨ ਬਖ਼ਤਿਆਰ ਕਾਕੀ ਨੂੰ ਸਮਰਪਿਤ ਸੀ। ਦਿੱਲੀ ਦੇ ਸ਼ਾਸਕ ਕੁਤੁਬੁੱਦੀਨ ਐਬਕ, ਨੇ ਕੁਤਬ ਮੀਨਾਰ ਦੀ ਉਸਾਰੀ ਸੰਨ 1193 ਵਿੱਚ ਸ਼ੁਰੂ ਕਰਵਾਈ। ਉਸਦੇ ਵਾਰਿਸ ਇਲਤੁਤਮਿਸ਼ ਨੇ ਇਸ ਵਿੱਚ ਤਿੰਨ ਮੰਜ਼ਿਲ੍ਹਾਂ ਨੂੰ ਵਧਾਇਆ, ਅਤੇ ਸੰਨ 1368 ਵਿੱਚ ਫੀਰੋਜਸ਼ਾਹ ਤੁਗਲਕ ਨੇ ਪੰਜਵੀਂ ਅਤੇ ਅਖੀਰਲੀ ਮੰਜਿਲ ਬਣਵਾਈ। ਇਸ ਤੋਂ ਬਾਅਦ ਇਸ ਵਿੱਚ ਕੁਤੁਬ-ਉਲ-ਇਸਲਾਮ ਮਸਜਿਦ ਬਣਾਈ।
Read article