ਗਗਰੋਨ ਕਿਲ੍ਹਾ
ਗਗਰੋਨ ਕਿਲ੍ਹਾ ਇੱਕ ਪਹਾੜੀ ਅਤੇ ਪਾਣੀ ਦਾ ਕਿਲਾ ਹੈ ਅਤੇ ਇਹ ਭਾਰਤ ਦੇ ਹਡੋਤੀ ਖੇਤਰ ਵਿੱਚ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਇੱਕ ਪਹਾੜੀ ਅਤੇ ਪਾਣੀ ਦੇ ਕਿਲ੍ਹੇ ਦੀ ਇੱਕ ਉਦਾਹਰਣ ਹੈ ਇਸ ਕਿਲ੍ਹੇ ਨੂੰ ਬਿਜਲਦੇਵ ਸਿੰਘ ਡੋਡ ਨੇ ਬਾਰ੍ਹਵੀਂ ਸਦੀ ਵਿੱਚ ਬਣਵਾਇਆ ਸੀ। ਬਾਅਦ ਵਿਚ, ਕਿਲ੍ਹੇ 'ਤੇ ਸ਼ੇਰ ਸ਼ਾਹ ਅਤੇ ਅਕਬਰ ਦਾ ਕਬਜ਼ਾ ਰਿਹਾ। ਕਿਲ੍ਹਾ ਆਹੂ ਨਦੀ ਅਤੇ ਕਾਲੀ ਸਿੰਧ ਨਦੀ ਦੇ ਸੰਗਮ 'ਤੇ ਬਣਾਇਆ ਗਿਆ ਹੈ। ਕਿਲ੍ਹਾ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ ਅਤੇ ਅਗਲੇ ਪਾਸੇ ਇੱਕ ਖਾਈ ਹੈ ਅਤੇ ਇਸ ਲਈ ਇਸਨੂੰ ਜਲਦੁਰਗ ਨਾਮ ਦਿੱਤਾ ਗਿਆ ਹੈ। ਇਸ ਨੂੰ 2013 ਵਿੱਚ ਰਾਜਸਥਾਨ ਵਿੱਚ ਪਹਾੜੀ ਕਿਲ੍ਹਿਆਂ ਦੇ ਇੱਕ ਹਿੱਸੇ ਵਜੋਂ ਯੂਨੈਸਕੋ ਦੀ ਵਿਸ਼ਵ ਵਿਰਾਸਤੀ ਥਾਂ ਦਾ ਦਰਜਾ ਦਿੱਤਾ ਗਿਆ ਸੀ।
Read article
Nearby Places

ਝਾਲਾਵਾੜ ਜ਼ਿਲ੍ਹਾ