Map Graph

ਚੰਬਲ ਦਰਿਆ

ਚੰਬਲ ਦਰਿਆ ਕੇਂਦਰੀ ਭਾਰਤ ਵਿੱਚ ਜਮਨਾ ਦਾ ਇੱਕ ਸਹਾਇਕ ਦਰਿਆ ਹੈ ਜੋ ਵਡੇਰੇ ਗੰਗਾ ਬੇਟ ਪ੍ਰਬੰਧ ਦਾ ਹਿੱਸਾ ਹੈ। ਇਸਦਾ ਪੁਰਾਣਾ ਨਾਮ ਚਰਮਵਾਤੀ ਹੈ। ਇਸਦੇ ਸਹਾਇਕ ਦਰਿਆ ਸ਼ਿਪਰਾ, ਸਿੰਧ, ਕਲਿਸਿੰਧ ਅਤੇ ਕੁਨਨੋਂ ਦਰਿਆ ਹਨ। ਇਹ ਦਰਿਆ ਭਾਰਤ ਵਿੱਚ ਉੱਤਰ ਅਤੇ ਉੱਤਰ-ਕੇਂਦਰੀ ਭਾਗ ਵਿੱਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਧਾਰ, ਉੱਜੈਨ, ਰਤਲਾਮ, ਮੰਦਸੌਰ ਭੀੜ ਮੁਰੈਨਾ ਆਦਿ ਜ਼ਿਲ੍ਹਿਆਂ ਤੋਂ ਹੋਕੇ ਵਹਿੰਦਾ ਹੈ। ਇਹ ਦਰਿਆ ਦੱਖਣੀ ਮੋੜ ਤੋਂ ਉੱਤਰ ਪ੍ਰਦੇਸ਼ ਵਿੱਚ ਯਮੁਨਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚਦੀ ਲੰਘਦੀ ਹੈ। ਇਸ ਦਰਿਆ ਉੱਤੇ ਚਾਰ ਜਲ ਬਿਜਲੀ ਕੇਂਦਰ ਚਲਦੇ ਹਨ। 1 ਗਾਂਧੀ ਸਾਗਰ, 2 ਰਾਣਾ ਸਾਗਰ, 3 ਜਵਾਹਰ ਸਾਗਰ, 4 ਕੋਟਾ ਵੇਰਾਜ। ਪ੍ਰਸਿੱਧ ਚੂਲੀਅ ਜਲ ਪ੍ਰਪਾਤ ਚੰਬਲ ਦਰਿਆ (ਕੋਟਾ) ਵਿੱਚ ਹੈ।

Read article