ਜੌਨਜ਼ ਹੌਪਕਿਨਜ਼ ਯੂਨੀਵਰਸਿਟੀ
ਜੌਨਜ਼ ਹੌਪਕਿਨਜ਼ ਯੂਨੀਵਰਸਿਟੀ ਹੈ, ਬਾਲਟੀਮੋਰ ਮੇਰੀਲੈਂਡ ਇੱਕ ਅਮਰੀਕੀ ਪ੍ਰਾਈਵੇਟ ਖੋਜ ਯੂਨੀਵਰਸਿਟੀ ਹੈ। 1876 ਵਿੱਚ ਸਥਾਪਿਤ ਕੀਤੀ ਗਈ ਯੂਨੀਵਰਸਿਟੀ ਦਾ ਨਾਮ ਇਸ ਦੇ ਪਹਿਲੇ ਆਰਥਿਕ ਮਦਦਗਾਰ, ਅਮਰੀਕੀ ਕਾਰੋਬਾਰੀ, ਗ਼ੁਲਾਮੀ ਦੇ ਖ਼ਾਤਮੇ ਦਾ ਸਮਰਥਕ ਅਤੇ ਸਮਾਜ ਸੇਵਕ ਜੌਨਜ਼ ਹੌਪਕਿੰਸ ਦਾ ਨਾਮ ਦਿੱਤਾ ਗਿਆ ਸੀ। ਉਸ ਦੀ 7 ਮਿਲੀਅਨ ਅਮਰੀਕੀ ਡਾਲਰ ਦੀ ਵਿਰਾਸਤ - ਜਿਸ ਦੇ ਅੱਧ ਨਾਲ ਜੌਨਜ਼ ਹਾਪਕਿਨਜ਼ ਹਸਪਤਾਲ ਦੀ ਸਥਾਪਨਾ ਕੀਤੀ ਗਈ ਸੀ - ਉਸ ਵੇਲੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪਰਉਪਕਾਰਿਕ ਦਾਨ ਸੀ। ਡੈਨੀਅਲ ਕੋਇਟ ਗਿਲਮਾਨ, ਜਿਸ ਨੂੰ 22 ਫਰਵਰੀ 1876 ਨੂੰ ਸੰਸਥਾਨ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਸੀ, ਨੇ ਸਿੱਖਿਆ ਅਤੇ ਖੋਜ ਨੂੰ ਇਕਜੁੱਟ ਕਰ ਕੇ ਅਮਰੀਕਾ ਵਿੱਚ ਉੱਚ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੀ ਅਗਵਾਈ ਕੀਤੀ। ਜਰਮਨੀ ਦੀ ਪ੍ਰਾਚੀਨ ਹਾਇਡਲਬਰਗ ਯੂਨੀਵਰਸਿਟੀ ਤੋਂ ਗ੍ਰੈਜੂਏਟ ਸਕੂਲ ਦੀ ਧਾਰਨਾ ਨੂੰ ਅਪਣਾਉਂਦੇ ਹੋਏ, ਜੌਨਜ਼ ਹਾਪਕਿਨਜ਼ ਯੂਨੀਵਰਸਿਟੀ ਨੂੰ ਯੂਨਾਈਟਿਡ ਸਟੇਟਸ ਦੀ ਪਹਿਲੀ ਖੋਜ ਯੂਨੀਵਰਸਿਟੀ ਮੰਨਿਆ ਜਾਂਦਾ ਹੈ।
Read article