Map Graph

ਟੋਰਾਂਟੋ ਯੂਨੀਵਰਸਿਟੀ

ਯੂਨੀਵਰਸਿਟੀ ਆਫ਼ ਟੋਰਾਂਟੋ ਜਾਂ ਟੋਰਾਂਟੋ ਯੂਨੀਵਰਸਿਟੀ ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਕੁਈਨਜ਼ ਪਾਰਕ ਦੇ ਆਲੇ ਦੁਆਲੇ ਦੇ ਮੈਦਾਨਾਂ ਤੇ ਇੱਕ ਜਨਤਕ ਖੋਜ ਦੀ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ ਕਿੰਗਜ਼ ਕਾਲਜ ਦੇ ਰੂਪ ਵਿੱਚ 1827 ਵਿੱਚ ਸ਼ਾਹੀ ਚਾਰਟਰ ਦੁਆਰਾ ਕੀਤੀ ਗਈ ਸੀ, ਜੋ ਉੱਤਰੀ ਕੈਨੇਡਾ ਦੀ ਬਸਤੀ ਵਿੱਚ ਉੱਚ ਸਿਖਲਾਈ ਦੀ ਪਹਿਲੀ ਸੰਸਥਾ ਸੀ। ਮੂਲ ਰੂਪ ਵਿੱਚ ਇਸਦਾ ਕੰਟ੍ਰੋਲ ਚਰਚ ਆਫ਼ ਇੰਗਲੈਂਡ ਦੇ ਹਥ ਵਿੱਚ ਸੀ। ਯੂਨੀਵਰਸਿਟੀ ਨੂੰ ਮੌਜੂਦਾ ਨਾਮ 1850 ਵਿੱਚ ਇੱਕ ਧਰਮਨਿਰਪੱਖ ਸੰਸਥਾ ਬਣਨ ਤੋਂ ਬਾਅਦ ਦਿੱਤਾ ਗਿਆ। ਇੱਕ ਕਾਲਜੀਏਟ ਯੂਨੀਵਰਸਿਟੀ ਦੇ ਰੂਪ ਵਿੱਚ, ਇਸ ਵਿੱਚ ਗਿਆਰਾਂ ਕਾਲਜ ਹਨ, ਜੋ ਕਿ ਚਰਿਤਰ ਅਤੇ ਇਤਿਹਾਸ ਪੱਖੋ ਵੱਖ ਵੱਖ ਹਨ, ਹਰੇਕ ਦੀ ਵਿੱਤੀ ਅਤੇ ਸੰਸਥਾਗਤ ਮਾਮਲਿਆਂ ਬਾਰੇ ਮਹੱਤਵਪੂਰਨ ਖ਼ੁਦਮੁਖ਼ਤਿਆਰੀ ਹੈ। ਸਕਾਰਬਰੋ ਅਤੇ ਮਿਸੀਸੌਗਾ ਵਿੱਚ ਇਸਦੇ ਦੋ ਸੈਟੇਲਾਈਟ ਕੰਪਸ ਹਨ। 

Read article