ਤਖ਼ਤ ਸ੍ਰੀ ਪਟਨਾ ਸਾਹਿਬ
ਪਟਨਾ, ਬਿਹਾਰ, ਭਾਰਤ ਵਿੱਚ ਸਿੱਖਾਂ ਦੇ 5 ਤਖ਼ਤਾਂ ਵਿੱਚੋਂ ਇੱਕਤਖ਼ਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਗੁਰਦਵਾਰਾ ਸਾਹਿਬ "ਪਟਨਾ ਸ਼ਹਿਰ" ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ(1780-1839) ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਏਥੇ ਗੰਗਾ ਦੇ ਕਿਨਾਰੇ ਗੁਰਦਵਾਰਾ ਕੰਗਣ ਘਾਟ ਸਾਹਿਬ ਵੀ ਮੌਜੂਦ ਹੈ ਜੋ ਕਿ ਤੱਖਤ ਸਾਹਿਬ ਦੇ ਬਿਲਕੁਲ ਨੇੜੇ ਉੱਤਰ ਵਾਲੀ ਸਾਹਿਬ ਸਥਿਤ ਹੈ ਅਤੇ ਗੁਰਦਵਾਰਾ ਸਾਹਿਬ ਪੂਰਬ-ਦੱਖਣ ਵੱਲ ਲਗਭਗ 200 ਮੀਟਰ ਦੀ ਵਿੱਥ ਤੇ ਗੁਰਦਵਾਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਸੁਸ਼ੋਭਿਤ ਹੈ ਜਿਹਨਾਂ ਦੀ ਕਾਰ ਸੇਵਾ ਦੀ ਸੰਭਾਲ ਬਾਬਾ ਭੂਰੀ ਵਾਲੇ ਕਰ ਰਹੇ ਹਨ l ਇਸਤੋਂ ਇਲਾਵਾ ਪਟਨਾ ਸਾਹਿਬ ਵਿਖੇ 3 ਗੁਰਦਵਾਰਾ ਹੋਰ ਵੀ ਹਨ ਜੋ ਕਿ 25 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਹਨ l ਇਹਨਾਂ ਵਿਚੋਂ ਇਕ ਹੈ ਗੁਰਦਵਾਰਾ ਗੁਰੂ ਕਾ ਬਾਗ 7 ਕਿਲੋਮੀਟਰ, ਦੂਜਾ ਗੁਰਦਵਾਰਾ ਹਾਁਡੀ ਸਾਹਿਬ 25 ਕਿਲੋਮੀਟਰ, ਗੁਰਦਵਾਰਾ ਸੁਨਾਰ ਟੋਲੀ 500 ਮੀਟਰ ਦੀ ਵਿੱਥ ਤੇ ਸੁਸ਼ੋਭਿਤ ਹਨ l