ਪੰਜਾਬੀ ਯੂਨੀਵਰਸਿਟੀ
ਪਟਿਆਲਾ ਵਿੱਚ ਬਣੀ ਉੱਚ ਸਿੱਖਿਅਕ ਸੰਸਥਾਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪਰੈਲ, 1962 ਈ ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਜ਼ੁਬਾਨ ਦੇ ਨਾਮ ਉੱਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆ ਦੀ ਦੂਜੀ ਯੂਨੀਵਰਸਿਟੀ ਹੈ। ਭਾਵੇਂ ਸ਼ੁਰੂ ਵਿੱਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ, ਪਰ ਸਹਿਜੇ ਸਹਿਜੇ ਇਸ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਇਹ ਇੱਕ ਬਹੁ-ਪੱਖੀ ਅਤੇ ਬਹੁ-ਸਹੂਲਤ ਵਾਲੇ ਵਿਸ਼ਾਲ ਵਿਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ। ਯੂਨੀਵਰਸਿਟੀ ਕੈਂਪਸ ਵਿੱਚ ਇਸ ਸਮੇਂ ਵੱਖੋ-ਵੱਖ ਫੈਕਲਟੀਆਂ ਦੇ ਤਹਿਤ ਉਚੇਰੀ ਸਿੱਖਆ ਪ੍ਰਦਾਨ ਕਰਨ ਹਿਤ 65 ਅਧਿਆਪਨ ਅਤੇ ਖੋਜ ਵਿਭਾਗ ਹਨ। ਯੂਨੀਵਰਸਿਟੀ ਨਾਲ ਪੰਜ ਰੀਜਨਲ ਸੈਂਟਰ, ਛੇ ਨੇਬਰਹੁਡ ਕੈਂਪਸ ਸਮੇਤ 230 ਕਾਲਜ ਸੰਪੂਰਨ ਰੂਪ ਵਿੱਚ ਗਤੀਸ਼ੀਲ ਹਨ।
Read article