ਬਾਬਰੀ ਮਸਜਿਦ
ਬਾਬਰੀ ਮਸਜਿਦ (ਹਿੰਦੀ: बाबरी मस्जिद, Urdu: بابری مسجد, ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਸ਼ਹਿਰ ਅਯੁੱਧਿਆ ਵਿੱਚ ਰਾਮਕੋਟ ਪਹਾੜੀ ਉੱਤੇ ਸਥਿਤ ਸੀ। ਇਹ 6 ਦਸੰਬਰ 1992 ਵਿੱਚ ਢਹਿ-ਢੇਰੀ ਕਰ ਦਿੱਤੀ ਗਈ ਸੀ। 1,50,000 ਲੋਕਾਂ ਦੀ, ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ, ਸੰਗਠਨਕਾਰੀਆਂ ਦੇ ਸਰਵਉੱਚ ਅਦਾਲਤ ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਹੋਏ ਫ਼ਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਏ ਸਨ।
Read article